ਧਰਮਸ਼ਾਲਾ ਕਮੇਟੀਆਂ ਨੂੰ ਦਿੱਤੇ 15 ਲੱਖ ਰੁਪਏ ਦੇ ਚੈਕ
ਅੰਮਿ੍ਰਤਸਰ, 13 ਅਕਤੂਬਰ 2021
ਪੰਜਾਬ ਸਰਕਾਰ ਆਪਣੇ ਲੋਕਾਂ ਨੂੰ ਆਰਥਿਕ ਅਤੇ ਸਰੀਰਕ ਤੌਰ ਉਤੇ ਖੁਸ਼ਹਾਲ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਕੰਮ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਲਗਾਤਾਰ ਯਤਨ ਜਾਰੀ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ, ਜੋ ਕਿ ਸਿਹਤ ਵਿਭਾਗ ਦਾ ਕੰਮ ਵੀ ਵੇਖ ਰਹੇ ਹਨ, ਨੇ ਵਾਰਡ ਨੰਬਰ 69 ਵਿਚ ਇਲਾਕਾ ਵਾਸੀਆਂ ਵੱਲੋਂ ਉਪ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿਚ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਦੇ ਕੀਤਾ। ਉਨਾਂ ਕਿਹਾ ਕਿ ਮੈਂ ਜੋ ਵੀ ਹਾਂ, ਉਹ ਤੁਹਾਡੀ ਬਦੌਲਤ ਹਾਂ ਤੇ ਤੁਸੀਂ ਜਿੱਥੇ ਮੇਰੀ ਸੇਵਾ ਲਗਾਉਗੇ ਮੈਂ ਹਾਜ਼ਰ ਹੋਵਾਂਗਾ। ਸ੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ 2 ਤੋਂ 6 ਦਸੰਬਰ ਤੱਕ ਹੈ ਅਤੇ ਇਸ ਦੇ ਉਦਘਾਟਨ ਵਿਚ ਵੀ ਹਾਜ਼ਰ ਹੋਣਗੇ ਉਨਾਂ ਕਿਹਾ ਕਿ , ਜਿਸ ਦਾ ਸਿੱਧਾ ਲਾਭ ਅੰਮਿ੍ਰਤਸਰ ਦੀ ਸੈਰਸਪਾਟਾ ਸਨਅਤ ਨੂੰ ਮਿਲੇਗਾ।
ਹੋਰ ਪੜ੍ਹੋ :-ਸਿਹਤ ਵਿਭਾਗ ਜ਼ਿਲ੍ਹੇ ਵਿਚ ਡੇਂਗੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਗੰਭੀਰ : ਡਿਪਟੀ ਡਾਇਰੈਕਟਰ ਡਾ. ਭੁਪਿੰਦਰ ਕੌਰ
ਉਨਾਂ ਕਿਹਾ ਕਿ ਇਸ ਮੌਕੇ ਸ੍ਰੀ ਸੋਨੀ ਨੇ ਸ਼ੰਕਰਾਅਚਾਰੀਆ ਧਰਮਸ਼ਾਲਾ ਕਮੇਟੀ, ਗੁਰਦੁਆਰਾ ਰੂਪਨਗਰ ਕਮੇਟੀ ਅਤੇ ਸ਼ਹੀਦ ਊਧਮ ਸਿੰਘ ਹਾਲ ਦੀ ਪ੍ਰਬੰਧਕ ਕਮੇਟੀ ਨੂੰ 5-5 ਲੱਖ ਰੁਪਏ ਦੇ ਚੈਕ ਵੀ ਦਿੱਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਵਿਕਾਸ ਸੋਨੀ, ਕੌਂਸਲਰ ਸ੍ਰੀ ਰੀਨਾ ਚੋਪੜਾ, ਸ. ਪਰਮਜੀਤ ਸਿੰਘ ਚੋਪੜਾ, ਸ੍ਰੀ ਮਹੇੇਸ਼ ਖੰਨਾ, ਸ੍ਰੀ ਰਵੀ ਕਾਂਤ ਅਤੇ ਹੋਰ ਨੇਤਾ ਹਾਜ਼ਰ ਸਨ।