ਪੰਜਾਬ ਦੇ ਕਾਮੇਡੀਅਨ ਮੁੱਖ ਮੰਤਰੀ ਬਣਨ ਲਈ ਜੋਰ ਲਗਾ ਰਹੇ ਹਨ: ਇੰਦਰੇਸ ਕੁਮਾਰ

ਚੰਡੀਗੜ, 18 ਜਨਵਰੀ : ਪਾਕਿਸਤਾਨ ਨਾਲ ਜੁੜੇ 560 ਕਿਲੋਮੀਟਰ ਬਾਰਡਰ ਵਾਲੇ ਪੰਜਾਬ ਦੀ ਬਾਗਡੋਰ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਵਰਗੇ ਵਿਅਕਤੀ ਨੂੰ ਸੌਂਪਣ ਦਾ ਫੈਸਲਾ ਕਰ ਕੇ ਪੰਜਾਬਿਆਂ ਨਾਲ ਇੱਕ ਭੱਦਾ ਮਜਾਕ ਹੈ,  ਉਥੇ ਹੀ ਕਾਂਗਰਸ ਵਿੱਚ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਕਮਾਨ ਸੰਭਾਲਣ ਲਈ ਹਾਈਕਮਾਨ ਨੂੰ ਅੱਖਾਂ ਵਿਖਾ ਰਹੇ ਹਨ, ਦੂਜੇ ਪਾਸੇ ਕੀ ਪੰਜਾਬੀ ਅਜਿਹੇ ਹਾਸ-ਕਲਾਕਾਰਾਂ ਨੂੰ ਆਪਣਾ ਪੰਜਾਬ ਸੌਂਪਣਗੇ। ਇਹ ਕਹਿਣਾ ਹੈ ਆਰਐਸਐਸ ਦੇ ਸੀਨੀਅਰ ਆਗੂ ਇੰਦਰੇਸ਼ ਕੁਮਾਰ ਦਾ।
ਇੰਦਰੇਸ਼ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਕੀ ਪੰਜਾਬ ਮਜਾਕ ਲੱਗਦਾ ਹੈ, ਜੋ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਇਨਾਂ ਦੋਵਾਂ ਪਾਰਟੀਆਂ ਦੇ ਕੋਲ ਕੀ ਸਿਰਫ ਚੁਟਕਲੇ ਸੁਣਾ ਕੇ ਭੀੜ ਇੱਕਤਰ ਕਰਨ ਵਾਲੇ ਲੀਡਰ ਹੀ ਬਚੇ ਹਨ।  ਆਮ ਆਦਮੀ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁੱਦ ਇੰਨਾ ਪੜੇ ਲਿਖੇ ਹਨ, ਪਰ ਉਹ ਪੰਜਾਬ ਦੀ ਕਮਾਨ ਅਜਿਹੇ ਕਾਮੇਡਿਅਨ ਦੇ ਹੱਥ ਦੇ ਰਹੇ ਹਨ, ਜੋ ਕਦੇ ਕਿਸੇ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।