ਵਿਧਾਨ ਸਭਾ ਚੋਣਾਂ-2022
ਗੁਰਦਾਸਪੁਰ, 2 ਫਰਵਰੀ 2022
ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ 2022 ਦੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਅਬਜ਼ਰਵਰ (ਜਨਰਲ, ਖਰਚਾ ਅਤੇ ਪੁਲਿਸ) ਜ਼ਿਲ੍ਹੇ ਵਿਚ ਪਹੁੰਚ ਚੁੱਕੇ ਹਨ। ਉਨਾਂ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸੁਝਾਅ ਦੇਣ ਲਈ ਜਨਰਲ ਤੇ ਖਰਚਾ ਅਬਜਰਵਰਾਂ ਨਾਲ ਰੋਜ਼ਾਨਾ ਸਵੇਰੇ 10 ਤੋਂ 11 ਵਜੇ ਪੀ.ਡਬਲਿਊ.ਡੀ ਰੈਸਟ ਹਾਊਸ ਗੁਰਦਾਸਪੁਰ ਵਿਖੇ ਆ ਕੇ ਮਿਲਿਆ ਜਾ ਸਕਦਾ ਹੈ।
ਹੋਰ ਪੜ੍ਹੋ :-ਧੰਨਾ ਭਗਤ ਬਿਰਧ ਆਸ਼ਰਮ ਪਟਿਆਲਾ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ
ਉਨਾਂ ਦੱਸਿਆ ਕਿ ਜਨਰਲ ਆਬਜ਼ਰਵਰ ਸ੍ਰੀ ਕਲਿਆਣ ਚੰਦ ਚਮਨ, ਆਈ.ਏ.ਐਸ (2011), ਇਨਾਂ ਕੋਲ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ-9 ਅਤੇ ਡੇਰਾ ਬਾਬਾ ਨਾਨਕ-10 ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 01 ਵਿਖੇ ਠਹਿਰੇ ਹਨ। ਇਨਾਂ ਨਾਲ 75270-94803 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਨੀਰਜ ਸ਼ੁਕਲਾ ਆਈ.ਏ.ਐਸ (2012), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ-4 ਅਤੇ ਦੀਨਾਨਗਰ-5 ਹੈ। ਬੀ.ਐਸ.ਐਫ ਰੈਸਟ ਹਾਊਸ (ਡੇਹਲੀਆ) ਗੁਰਦਾਸਪੁਰ ਵਿਖੇ ਰੁਕੇ ਹੋਏ ਹਨ। ਇਨ੍ਹਾਂ ਨਾਲ 75270-94692 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ , ਆਈ.ਏ.ਐਸ (2012), ਇਨਾਂ ਕੋਲ ਵਿਧਾਨ ਸਭਾ ਹਲਕਾ ਬਟਾਲਾ-7 ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 2 ਵਿਖੇ ਠਹਿਰੇ ਹਨ। ਇਨਾਂ ਨਾਲ 75270-94695, 01874-501842 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰਾਂ ਖਰਚਾ ਆਬਜ਼ਰਵਰ ਸ੍ਰੀ ਸੌਰਭ ਕੁਮਾਰ ਰਾਏ, ਆਈ.ਆਰ.ਐਸ (2007), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 3 ਵਿਖੇ ਠਹਿਰੇ ਹਨ। ਇਨਾਂ ਨਾਲ 75270-94690 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।ਸ੍ਰੀ ਸੀ.ਪੀ ਚੰਦਰਕਾਂਤ, ਆਈ.ਆਰ.ਐਸ ਅਤੇ ਸੀ.ਐਂਡ ਸੀ.ਈ (2010), ਇਨਾਂ ਕੋਲ ਵਿਧਾਨ ਸਭਾ ਹਲਕਾ ਬਟਾਲਾ, ਸ੍ਰੀ ਹਰਗੋਬਿੰਦਪੁਰ, ਫਤਹਿਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 4 ਵਿਖੇ ਠਹਿਰੇ ਹਨ। ਇਨਾਂ ਨਾਲ 75270-94691(ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਪੁਲਿਸ ਆਬਜ਼ਰਵਰ ਸ੍ਰੀ ਨਵਨੀਤ ਸੇਕਰਾ, ਆਈ.ਪੀ.ਐਸ (1996), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਹੈ।ਬੀ.ਐਸ.ਐਫ, ਰੈਸਟ ਹਾਊਸ (ਰੋਜ਼) ਵਿਖੇ ਠਹਿਰੇ ਹਨ। ਪੁਲਿਸ ਆਬਜ਼ਰਵਰ ਸ੍ਰੀ ਰਾਜੀਵ ਸਵਰੂਪ, ਆਈ.ਪੀ.ਐਸ (2006), ਇਨਾਂ ਕੋਲ ਵਿਧਾਨ ਸਭਾ ਹਲਕਾ ਕਾਦੀਆਂ, ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਹੈ। ਬੀ.ਐਸ.ਐਫ ਰੈਸਟ ਹਾਊਸ (ਲੋਟਸ) ਗੁਰਦਾਸਪੁਰ ਵਿਖੇ ਠਹਿਰੇ ਹਨ।