ਪੀਜੀਆਰਐਸ ਪੋਰਟਲ ਤੇ ਰਜਿਸਟਰੇਸ਼ਨ ਕਰ ਕੇ ਦਰਜ ਕੀਤੀ ਜਾ ਸਕਦੀ ਹੈ ਆਪਣੀ ਸ਼ਿਕਾਇਤ, ਜਲਦ ਹੋਵੇਗਾ ਸ਼ਿਕਾਇਤ ਦਾ ਹੱਲ
ਫਿਰੋਜ਼ਪੁਰ 29 ਸਤੰਬਰ 2021
ਸਰਕਾਰੀ ਵਿਭਾਗਾਂ ਨਾਲ ਸੰਬਧਿਤ ਲੋਕਾਂ ਦੀ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਕਰਨ ਲਈ ਸਰਕਾਰ ਵੱਲੋਂ ਆਨਲਾਈ ਵੈੱਬ ਪੋਰਟਲ ਪੀ.ਜੀ.ਆਰ.ਐਸ (ਪਬਲਿਕ ਗਰੀਵੈਂਨਸ ਰਿਡਰੈਸਲ ਸਿਸਟਮ) ਚਲਾਇਆ ਗਿਆ ਹੈ।
ਹੋਰ ਪੜ੍ਹੋ :-ਡੀਸੀ ਨੇ ਚੋਣ ਤਿਆਰੀਆਂ ਦਾ ਕੀਤਾ ਵਿਸ਼ਲੇਸ਼ਣ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਰਕਾਰ ਵੱਲੋਂ ਪੀ.ਜੀ.ਆਰ.ਐਸ ਵੈੱਬ ਪੋਰਟਲ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਪੋਰਟਲ ਵੱਖ-ਵੱਖ ਵਿਭਾਗਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਹੁਣ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਆਪਣੀਆਂ ਸ਼ਿਕਾਇਤਾਂ connect.punjab.gov.in ਵੈਬਸਾਈਟ ਤੇ ਦਾਖਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਵੈਬਸਾਈਟ ਤੇ ਆਪਣੀ ਰਜਿਸਟਰੇਸ਼ਨ (ਨਾਮ ਸਮੇਤ ਮੋਬਾਈਲ ਨੰਬਰ) ਕਰਵਾ ਕੇ ਕਿਸੇ ਵੀ ਸਰਕਾਰੀ ਵਿਭਾਗ ਨਾਲ ਸਬੰਧਿਤ ਸ਼ਿਕਾਇਤ ਦਾਖਲ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਾਖਲ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਆਪਣਾ ਸਟੈਟਸ ਆਨਲਾਈਨ ਚੈੱਕ ਕਰ ਸਕੇਗਾ ਅਤੇ ਪ੍ਰਕਿਰਿਆ ਦੇ ਹਰ ਪੜਾਅ ਤੇ ਉਸ ਨੂੰ ਐਸਐਮਐਸ ਰਾਹੀਂ ਵੀ ਸੂਚਨਾ ਮਿਲਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਸਮਾਬੱਧ ਢੰਗ ਨਾਲ ਜਲਦ ਹੀ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਕਰਨ ਲਈ ਲੋਕ ਆਪਣੇ ਘਰ ਬੈਠੇ ਹੀ ਆਨਲਾਈਨ ਵੈੱਬ ਪੋਰਟਲ, ਮੋਬਾਈਲ ਐਪ ਜਾਂ ਹੈਲਪਾਲਾਈਨ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸੇਵਾ ਕੇਂਦਰ ਵਿਖੇ ਵੀ ਇਹ ਸਹੂਲਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਪੀਜਆਰਐਸ ਪੋਰਟਲ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ।