ਮਾਰੂ ਬਿਮਾਰੀਆਂ ਦੀ ਰੋਕਥਾਮ ਲਈ ਬੱਚਿਆਂ ਦਾ ਸੰਪੂਰਨ ਟੀਕਾਕਰਨ ਜ਼ਰੂਰੀ: ਸਿਵਲ ਸਰਜਨ

ਬਰਨਾਲਾ, 24 ਮਈ :- 


ਸਿਹਤ ਵਿਭਾਗ ਬਰਨਾਲਾ ਵੱਲੋਂ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸਮੇਂ-ਸਮੇਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕੀਂ ਸਿਹਤਮੰਦ ਜੀਵਨ ਬਤੀਤ ਕਰਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਜਪਾਈਕੋ ਵੱਲੋਂ 10 ਸਾਲ ਅਤੇ 16 ਸਾਲ ਉਮਰ ਵਰਗ ਲਈ ਟੀਕਾਕਰਨ ਸਬੰਧੀ ਜ਼ਿਲਾ ਪੱਧਰੀ ਸਿਖਲਾਈ ਮੌਕੇ ਕੀਤਾ।
ਇਸ ਸਿਖਲਾਈ ਦੇਣ ਲਈ ਪਹੁੰਚੇ ਜਪਾਈਗੋ ਦੇ ਡਾ. ਆਸ਼ੁਮਾਨ ਮਿੱਤਲ ਅਤੇ ਨਵੀਨ ਪਾਤਰਾ ਕੋਆਰਡੀਨੇਟਰ ਨੇ ਦੱਸਿਆ ਕਿ ਟੈਟਨਸ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਕੱਟ ਲੱਗਣ ਅਤੇ ਡਿਪਥੀਰੀਆ (ਗਲਘੋਟੂ) ਇੱਕ ਤੋਂ ਦੂਸਰੇ ਵਿਅਕਤੀ ਤੋਂ ਲਾਗ ਨਾਲ ਹੁੰਦਾ ਹੈ। ਇਹ ਬਿਮਾਰੀਆਂ ਹੋ ਜਾਣ ’ਤੇ ਕਈ ਵਾਰੀ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸ ਲਈ ਬਚਾਅ ਲਈ ਜ਼ਰੂਰੀ ਹੈ ਕਿ ਟੈਟਨਸ, ਡਿਪਥੀਰੀਆ ਵੈਕਸੀਨ ਲਗਵਾਈ ਜਾਵੇ।