ਕੋਈ ਵੀ ਯੋਗ ਵਿਅਕਤੀ ਸੰਪੂਰਨ ਟੀਕਾਕਰਨ ਤੋਂ ਵਾਂਝਾ ਨਾ ਰਹੇ: ਡਿਪਟੀ ਕਮਿਸ਼ਨਰ

KUMAR SAURABH RAJ
ਅਕਾਲ ਅਕੈਡਮੀ ਮਨਾਲ ਵਿਖੇ ਟੀਚਿੰਗ ਸਟਾਫ਼ ਲਈ ਇੰਟਰਵਿਊ ਅੱਜ
ਕਰੋਨਾ ਵਾਇਰਸ ਦੇ ਖਾਤਮੇ ਲਈ ਜ਼ਿਲਾ ਵਾਸੀਆਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ

ਬਰਨਾਲਾ, 31 ਜਨਵਰੀ 2022

ਕਰੋਨਾ ਵਾਇਰਸ ਦੇ ਮੁਕੰਮਲ ਖਾਤਮੇ ਲਈ ਸੰਪੂਰਨ ਟੀਕਾਕਰਨ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਜ਼ਿਲੇ ਦਾ ਹਰੇਕ ਯੋਗ ਵਿਅਕਤੀ ਕਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਏ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 7,04,607 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ।

ਹੋਰ ਪੜ੍ਹੋ :-ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ 20 ਹੋਰ ਨਾਮਜ਼ਦਗੀ ਪੱਤਰ ਦਾਖ਼ਲ

ਉਨਾਂ ਕਿਹਾ ਕਿ ਟੀਕਾਕਰਨ ਵਾਸਤੇ ਰੋਜ਼ਾਨਾ ਪੱਧਰ ’ਤੇ ਜ਼ਿਲੇ ਦੇ ਸਾਰੇ ਸਿਹਤ ਬਲਾਕਾਂ ਵਿਚ ਕੈਂਪ ਲਾਏ ਜਾ ਰਹੇ ਹਨ। ਜੇਕਰ ਕਿਸੇ ਨੇ ਕੋਈ ਖੁਰਾਕ ਨਹੀਂ ਲਗਵਾਈ ਤਾਂ ਉਹ ਫੌਰੀ ਪਹਿਲੀ ਖੁਰਾਕ ਲਗਵਾਉਣ ਅਤੇ ਜਿਨਾਂ ਨੇ ਅਜੇ ਤੱਕ ਦੂਜੀ ਖੁਰਾਕ ਨਹੀਂ ਲਗਵਾਈ ਹੈ, ਉਹ ਦੂਜੀ ਖੁਰਾਕ ਜ਼ਰੂਰ ਲਵਾਉਣ।

ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਹਤ ਅਮਲੇ ਅਤੇ ਫਰੰਟ ਲਾਈਨ ਵਰਕਰਾਂ ਦੇ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜਿਹੜੇ ਵਿਅਕਤੀਆਂ ਨੇ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ ਪਰ ਉਨਾਂ ਦਾ ਡੇਟਾ ਅਪਡੇਟ ਨਹੀਂ ਹੋਇਆ ਜਾਂ ਮੋਬਾਈਲ ਸੁਨੇਹਾ ਨਹੀਂ ਆਇਆ ਤਾਂ ਉਹ ਸਿਹਤ ਅਮਲੇ ਨਾਲ ਸੰਪਰਕ ਕਰਕੇ ਆਪਣੀ ਡਿਟੇਲ ਜ਼ਰੂਰ ਅਪਡੇਟ ਕਰਵਾਏ ਤਾਂ ਜੋ ਉਹ ਸਰਟੀਫਿਕੇਟ ਪ੍ਰਾਪਤ ਕਰ ਸਕਣ।

Spread the love