1201 ਕਰੋੜ ਰੁਪਏ ਕੀਤੇ ਗਏ ਖ਼ਰਚ
ਰਾਜ ਭਰ ਦੇ 900 ਦੇ ਕਰੀਬ ਹਸਪਤਾਲ ਇੰਮਪੈਨਲਡ
ਯੋਜਨਾ ਅਧੀਨ ਪੰਜੀਕ੍ਰਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦਾ ਮੁਫਤ ਸ਼ਿਹਤ ਬੀਮਾ ਯੋਜਨਾ
ਅੰਮ੍ਰਿਤਸਰ 25 ਦਸੰਬਰ 2021
ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿਹਤ ਅਤੇ ਸਿੱਖਿਆ ਪ੍ਰਤੀ ਰਿਹਾ ਹੈ ਚਾਹੇ ਉਹ ਸਿਹਤ ਜਾਂ ਸਿੱਖਿਆ ਦਾ ਖੇਤਰ ਰਿਹਾ ਹੋਵੇ ਸਰਕਾਰ ਨੇ ਘਰ ਘਰ ਤੱਕ ਲੋਕਾਂ ਨੂੰ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਹਨ ਅਤੇ ਇਸੇ ਹੀ ਤਹਿਤ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਸਰਬਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਇਸ ਯੋਜਨਾ ਅਧੀਨ ਪੰਜੀਕ੍ਰਿਤ ਲਾਭਪਾਤਰੀਆਂ ਨੂੰ ਹਸਪਤਾਲ ਵਿਚ ਦਾਖਲ ਹੋਣ ਸਮੇ ਪੰਜ ਲੱਖ ਰੁਪਏ ਦਾ ਮੁਫਤ ਸਿਹਤ ਬੀਮਾ ਕੀਤਾ ਜਾਂਦਾ ਹੈ।
ਹੋਰ ਪੜ੍ਹੋ :-ਫੂਡ ਸੇਫਟੀ ਤਹਿਤ, ਹੁਣ ਹਰ ਬਿੱਲ/ਰਸੀਦ ‘ਤੇ ਐਫ.ਐਸ.ਐਸ.ਏ.ਆਈ. ਦਾ ਲਾਇਸੰਸ ਤੇ ਰਜਿਸ਼ਟ੍ਰੇਸ਼ਨ ਨੰਬਰ ਛਾਪਣਾ ਹੋਵੇਗਾ ਲਾਜ਼ਮੀ – ਸਿਵਲ ਸਰਜਨ ਡਾ. ਐਸ.ਪੀ.ਸਿੰਘ
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਆਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਰਹਿੰਦੇ ਪਰਿਵਾਰਾਂ ਨੂੰ ਵੀ ਇਸ ਸਕੀਮ ਵਿਚ ਸ਼ਾਮਲ ਕਰਨ ਲਈ ਰਾਣੀ ਕਾ ਬਾਗ ਵਿਖੇ 5 ਜਾਗਰੂਕਤਾਂ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਸਮੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਇਸ ਸਕੀਮ ਅਧੀਨ ਅਧੀਨ ਸੂਬੇ ਭਰ ਦੇ 3098873 ਲੋਕਾਂ ਨੂੰ ਕੀਤਾ ਸ਼ਾਮਲ ਕੀਤਾ ਗਿਆ ਹੈ ਅਤੇ 1201 ਕਰੋੜ ਰੁਪਏ ਦੀ ਰਾਸੀ ਖਰਚ ਕੀਤੀ ਗਈ ਹੈ।
ਸ਼੍ਰੀ ਸੋਨੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ 1476924 ਲਾਭਪਾਤਰੀ ਇਸ ਸਕੀਮ ਵਿਚ ਸ਼ਾਮਲ ਕੀਤੇ ਸਨ ਪਰ ਪੰਜਾਬ ਸਰਕਾਰ ਨੇ 3098873 ਹੋਰ ਲਾਭਪਾਤਰੀਆਂ ਨੂੰ ਇਸ ਸਕੀਮ ਵਿਚ ਸ਼ਾਮਲ ਕੀਤਾ ਹੈ ਤਾਂ ਜੋ ਵੱਧ ਤੋ ਵੱਧ ਲੋਕਾਂ ਨੂੰ ਇਸਦਾ ਫਾਇਦਾ ਦਿੱਤਾ ਜਾ ਸਕੇ। ਸ਼੍ਰੀ ਸੋਨੀ ਨੇ ਦੱਸਿਆ ਕਿ ਰਾਜ ਭਰ ਦੇ 900 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਇਸ ਸਕੀਮ ਅਧੀਨ ਪੰਜੀਕ੍ਰਿਤ ਕੀਤੇ ਗਏ ਹਨ ਅਤੇ ਇਸ ਸਕੀਮ ਵਿਚ ਵੱਖ ਵੱਖ ਬਿਮਾਰੀਆਂ ਦੇ ਕੁਲ 1392 ਪੈਕੇਜ ਹਨ,ਜਿੰਨ੍ਹਾਂ ਵਿਚੋ 115 ਪੈਕੇਜ ਸਰਕਾਰੀ ਹਸਪਤਾਲਾਂ ਵਾਸਤੇ ਰਾਖਵੇ ਹਨ।ਸ਼੍ਰੀ ਸੋਨੀ ਨੇ ਜ਼ਿਲੇ੍ਹ ਦੀ ਗੱਲ ਕਰਦਿਆਂ ਦੱਸਿਆ ਕਿ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਜ਼ਿਲੇ੍ਹ ਵਿਚ 113 ਹਸਪਤਾਲ ਪੰਜੀਕ੍ਰਿਤ ਕੀਤੇ ਗਏ ਹਨ,ਜਿੰਨ੍ਹਾਂ ਵਿਚੋ 10 ਸਰਕਾਰੀ ਅਤੇ 103 ਪਾ੍ਰਈਵੇਟ ਹਸਪਤਾਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਹੁਣ ਤੱਕ 86929 ਮਰੀਜ਼ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ,ਜਿੰਨ੍ਹਾਂ ਵਿਚੋ 19968 ਸਰਕਾਰੀ ਅਤੇ 66961 ਮਰੀਜ ਪ੍ਰਾਈਵੇਟ ਹਸਪਤਾਲਾਂ ਤੋ ਮੁਫਤ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 103 ਕਰੋੜ ਰੁਪਏ ਦੀ ਰਾਸ਼ੀ ਹਸਪਤਾਲਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਕਲੇਮ ਇਸ ਸਕੀਮ ਹੇਠਾਂ ਜ਼ਲਦੀ ਨਿਪਟਾਏ ਜਾਣਗੇ ਜੋ ਕਿ ਬੀਮਾ ਕੰਪਨੀਆਂ ਦੇ ਵਿਚਾਰ ਅਧੀਨ ਹਨ।
ਸ਼੍ਰੀ ਸੋਨੀ ਨੇ ਦੱਸਿਆ ਕਿ ਜ਼ਿਲੇ੍ਹ ਦੇ 371485 ਪਰਿਵਾਰਾਂ ਵਿਚੋ 271320 ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲ ਰਿਹਾ ਹੈ। ਸ਼੍ਰੀ ਸੋਨੀ ਨੇ ਦੱਸਿਆ ਕਿ ਅੱਜ ਰਵਾਨਾ ਕੀਤੀਆਂ ਗਈਆਂ 5 ਜਾਗਰੂਕਤਾ ਵੈਨਾਂ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਭੇਜਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਸਕੀਮ ਦਾ ਲਾਭ 100 ਫੀਸਦੀ ਪਰਿਵਾਰਾਂ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਵਲੋ ਇਸ ਸਕੀਮ ਅਧੀਨ ਕੈਪ ਲਗਾ ਕੇ ਲਾਭਪਾਤਰੀਆਂ ਦੇ ਕਾਰਡ ਵੀ ਬਣਾਏ ਜਾ ਰਹੇ ਹਨ। ਸ਼੍ਰੀ ਸੋਨੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਸਮਾਰਟ ਰਾਸ਼ਨ ਕਾਰਡ ਹੋਲਡਰ, ਜੇ ਫਾਰਮ ਧਾਰਕ ਕਿਸਾਨ ਪਰਿਵਾਰ,ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਮਜ਼ਦੂਰ, ਛੋਟੇ ਵਪਾਰੀ ਜੋ ਕਿ ਐਕਸਾਈਜ਼ ਵਿਭਾਗ ਤੋ ਪ੍ਰਜੀਕ੍ਰਿਤ ਹਨ ਅਤੇ ਪ੍ਰਵਾਨਿਤ ਪੀਲੇ ਕਾਰਡ ਧਾਰਕ ਪੱਤਰਕਾਰ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਸ਼੍ਰੀ ਸੋਨੀ ਨੇ ਦੱਸਿਆ ਕਿ ਸਾਰੇ ਹਸਪਤਾਲਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਕਿਸੇ ਮਰੀਜ਼ ਦੇ ਦਾਖਲ ਹੋਣ ਤੋ ਪਹਿਲਾਂ ਇਹ ਪਤਾ ਲਗਾਇਆ ਜਾਵੇ ਕਿ ਉਸ ਦਾ ਨਾਂ ਇਸ ਸਕੀਮ ਵਿਚ ਸ਼ਾਮਲ ਹੈ ਜਾਂ ਨਹੀ। ਊੁਨ੍ਹਾਂ ਦੱਸਿਆ ਕਿ ਜੇਕਰ ਕਿਸੇ ਲਾਭਪਾਤਰੀ ਦਾ ਕਾਰਡ ਨਹੀ ਬਣਿਆ ਤਾਂ ਪਹਿਲਾਂ ਉਸਦਾ ਕਾਰਡ ਬਣਾਇਆ ਜਾਵੇ ਤਾਂ ਜੋ ਉਹ ਵੀ ਇਸ ਸਕੀਮ ਦਾ ਫਾਇਦਾ ਲੈ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪੰਜੀਕ੍ਰਿਤ ਹਸਪਤਾਲ ਲਾਭਪਾਤਰੀ ਦਾ ਇਲਾਜ ਕਰਨ ਤੋ ਮਨ੍ਹਾਂ ਕਰਦਾ ਹੈ ਤਾਂ ਉਸ ਦੀ ਸ਼ਕਾਇਤ ਟੋਲ ਫੀ੍ਰ ਨੰ: 104 ਤੇ ਕੀਤੀ ਜਾ ਸਕਦੀ ਹੈ ਅਤੇ ਅਜਿਹੇ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸ: ਹਰਮਿੰਦਰ ਸਿੰਘ ਗਿੱਲ ਵਿਧਾਇਕ ਹਲਕਾ ਪੱਟੀ, ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਜ਼ਿਲਾ੍ਹ ਪ੍ਰਧਾਨ ਕਾਂਗਰਸ ਸ਼੍ਰੀ ਅਸ਼ਵਨੀ ਪੱਪੂ, ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ,ਸਿਵਲ ਸਰਜਨ ਡਾ: ਚਰਨਜੀਤ ਸਿੰਘ, ਡਾ: ਮਦਨ ਮੋਹਨ,ਕੋਸਲਰ ਵਿਕਾਸ ਸੋਨੀ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।