ਜਲਿਆਂਵਾਲਾ ਬਾਗ ਦੀ ਮਿੱਟੀ ਚੁੱਕ ਕੇ ਬੋਲੇ ਧਨਖੜ
ਜਲਿਆਂਵਾਲਾ ਬਾਗ ਜਿਹੀ ਦੁਖਦਾਈ ਘਟਨਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਤਾਂ ਜੋ ਫਿਰ ਤੋਂ ਨਾ ਵਾਪਰੇ ਅਜਿਹੀ ਘਟਨਾ : ਧਨਖੜ
‘ਸ਼ਹੀਦ ਨਮਨ ਯਾਤਰਾ’ ਦੇ ਤਹਿਤ ਹੁਸੈਨੀਵਾਲਾ, ਬਾਘਾ ਬਾਰਡਰ, ਜਲਿਆਂਵਾਰਾ ਬਾਗ ਪਹੁੰਚੀ ਭਾਜਪਾ ਟੀਮ
ਅਮਿ੍ਰਤਸਰ, 20 ਮਾਰਚ 2022
ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੀ ਅਗੁਵਾਈ ਵਿਚ ਹਰਿਆਣਾ ਦੇ ਅੰਬਾਲਾ ਤੋਂ ਸ਼ੁਰੂ ਹੋਈ ‘ਸ਼ਹੀਦ ਨਮਨ ਯਾਤਰਾ’ ਹੁਸੈਨੀਵਾਲਾ, ਬਾਘਾ ਬਾਰਡਰ ਤੋਂ ਹੁੰਦਿਆਂ ਐਤਵਾਰ ਨੂੰ ਜਲਿਆਂਵਾਲਾ ਬਾਗ ਪਹੁੰਚੀ। ਜਿੱਥੇ ਭਾਰਤ ਮਾਤਾ ਦੀ ਜੈ ਅਤੇ ਸ਼ਹੀਦਾਂ ਦੇ ਸਨਮਾਨ ਵਿਚ ਜੈ ਹਿੰਦ, ਵੰਦੇ ਮਾਤਰਮ ਆਦਿ ਨਾਰਿਆਂ ਦੇ ਨਾਲ ਸਾਰੀਆਂ ਨੇ ਜਲਿਆਂਵਾਲਾ ਬਾਗ ਦੀ ਉਸ ਬਲਿਦਾਨੀ ਮਿੱਟੀ ਨੂੰ ਮੱਥੇ ਨਾਲ ਲਗਾਇਆ, ਜਿੱਥੇ ਅੰਗਰੇਜਾਂ ਦੀ ਗੋਲੀਬਾਰੀ ਵਿਚ ਸੈਕੜਿਆਂ ਭਾਰਤੀ ਸ਼ਹੀਦ ਹੋ ਗਏ ਸਨ।
ਹੋਰ ਪੜ੍ਹੋ :-ਭਗਵੰਤ ਮਾਨ ਦੀ ਅਗਵਾਈ ‘ਚ ਮੰਤਰੀ ਮੰਡਲ ਵੱਲੋਂ ਪਹਿਲੀ ਮੀਟਿੰਗ ਵਿਚ ਨੌਜਵਾਨਾਂ ਨੂੰ 25000 ਸਰਕਾਰੀ ਨੌਕਰੀਆਂ ਦੇਣ ਲਈ ਹਰੀ ਝੰਡੀ
ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਇੱਥੇ ਆਜ਼ਾਦੀ ਦੇ ਲਈ ਮਰ-ਮਿੱਟਣ ਵਾਲੇ ਸਾਰੇ ਬਲਿਦਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਕਾਰਨ ਸਾਨੂੰ ਆਜ਼ਾਦੀ ਮਿਲੀ ਉਨ੍ਹਾਂ ਨੂੰ ਹਰ ਪੱਲ ਯਾਦ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਵਰਗੀ ਘਟਨਾਵਾਂ ਇਕ ਬੁਰੀ ਯਾਦ ਦੀ ਤਰ੍ਹਾਂ ਹੈ, ਲੇਕਿਨ ਸਾਨੂੰ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾਵਾਂ ਫਿਰ ਤੋਂ ਨਾ ਵਾਪਰੇ। ਧਨਖੜ ਨੇ ਕਿਹਾ ਕਿ ਇਹ ਸਾਡੇ ਬੁਰੇ ਦਿਨ ਸਨ। ਇਨ੍ਹਾਂ ਨੂੰ ਯਾਦ ਰਖੋ, ਕਿਉਂਕਿ ਯਾਦ ਨਹੀਂ ਰਖਾਂਗੇ ਤਾਂ ਇਹ ਬੁਰੇ ਦਿਨ ਪਰਤ ਕੇ ਆ ਜਾਂਦੇ ਹਨ। ਸ਼ਹੀਦ ਉਧਮ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਧਮ ਸਿੰਘ ਵਰਗੇ ਵੀਰ ਨੇ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਸਾਲਾ ਤੱਕ ਯਾਦ ਰੱਖਿਆ ਅਤੇ ਫਿਰ ਇੰਗਲੈਡ ਜਾ ਕੇ ਜਲਿਆਂਵਾਲਾ ਬਾਗ ਵਿਚ ਭਾਰਤੀਆਂ ਦਾ ਨਰਸੰਹਾਰ ਕਰਨ ਵਾਲੇ ਅੰਗਰੇਜ ਅਫਸਰ ਨੂੰ ਉਸ ਦੀ ਕਰਨੀ ਦੀ ਸਜਾ ਦਿੱਤੀ। ਅਜਿਹੇ ਮਹਾਨ ਆਜ਼ਾਦੀ ਘੁਲਾਟੀ ਨੂੰ ਹਰ ਪਲ ਯਾਦ ਕਰਦੇ ਹੋਏ ਸਾਨੂੰ ਉਨ੍ਹਾਂ ਦਾ ਦਿਲੋਂ ਸਨਮਾਨ ਕਰਨਾ ਚਾਹੀਦਾ ਹੈ।ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਅੱਗੇ ਵੱਧਾਂਗੇ ਤਾਂ ਅਸੀਂ ਆਪਣੇ ਦੇਸ਼ ਨੂੰ ਹਮੇਸ਼ਾ ਸੁਰਖਿਅਤ ਰੱਖ ਸਕਾਂਗੇ।
ਧਨਖੜ ਨੇ ਕਾਂਗਰਸ ’ਤੇ ਵਰਦਿਆਂ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਦਾ ਸਿਹਰਾ ਹਮੇਸ਼ਾ ਖੁੱਦ ਲੈਣ ਦੀ ਕੋਸ਼ਿਸ਼ ਕੀਤੀ ਹੈ, ਜਦੋਂਕਿ ਆਜ਼ਾਦੀ ਦੀ ਲੜਾਈ ਵਿਚ ਦੇਸ਼ ਦੇ ਲੱਖਾਂ ਲੋਕਾਂ ਨੇ ਆਜ਼ਾਦੀ ਦੇ ਲਈ ਲੜਦੇ ਹੋਏ ਆਪਣੀ ਜਾਨ ਦਿੱਤੀ। ਇਸ ਲਈ ਭਾਰਤੀ ਜਨਤਾ ਪਾਰਟੀ ਆਜ਼ਾਦੀ ਦੇ ਅਮਿ੍ਰਤ ਉਤਸਵ ਵਿਚ ਹਰੇਕ ਸ਼ਹੀਦ ਨੂੰ ਵੀ ਯਾਦ ਕਰ ਕੇ ਉਨ੍ਹਾਂ ਦੀ ਬਹਾਦੁਰੀ ਦੇ ਕਿੱਸੇ ਜਗਜਾਹਿਰ ਕਰ ਰਹੀ ਹੈ, ਜਿਨ੍ਹਾਂ ਦਾ ਨਾਂ ਅੱਜ ਦੇਸ਼ ਨਹੀਂ ਜਾਣਦਾ।
ਧਨਖੜ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ, ਉਧਮ ਸਿੰਘ, ਵਰਗੇ ਵੀਰਾਂ ਅਤੇ ਜਲਿਆਂਵਾਲਾ ਬਾਗ ਵਿਚ ਸੈਕੜਿਆਂ ਲੋਕਾਂ ਦੀ ਸ਼ਹਾਦਤ ਸਾਨੂੰ ਇਹ ਦੱਸਦੀ ਹੈ ਕਿ ਪਰਸੱਤਾ ਕੱਦੇ ਵੀ ਠੀਕ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਅਤੇ ਗੁਰੂਆਂ ਨੂੰ ਭੁਲਣਾ ਨਹੀਂ ਚਾਹੀਦਾ, ਇਹੋ ਸੰਦੇਸ਼ ਦੇਣ ਦੇ ਲਈ ਹੁਸੈਨੀਵਾਲਾ ਅਤੇ ਜਲਿਆਂਵਾਲਾ ਬਾਗ ਦੀ ਬਲਿਦਾਨੀ ਮਿੱਟੀ ਹਰਿਆਣਾ ਦੇ ਹਰੇਕ ਪਿੰਡ ਤੱਕ ਪਹੁੰਚਾਉਣ ਦਾ ਕੰਮ ਭਾਜਪਾ ਵਰਕਰਾਂ ਵੱਲੋਂ ਕੀਤਾ ਜਾਵੇਗਾ।
ਧਨਖੜ ਨੇ ਦੱਸਿਆ ਕਿ 23 ਮਾਰਚ ਨੂੰ ਹਰਿਆਣਾ ਦੇ ਸਾਰੇ 307 ਮੰਡਲਾਂ ਵਿਚ ਭਾਜਪਾ ਯੁਵਾ ਮੋਰਚਾ ਵੱਲੋਂ ਪ੍ਰੋਗਰਾਮ ਉਲੀਕ ਕੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕੀਤਾ ਜਾਵੇਗਾ। ਇਸੇ ਦਿਨ ਬਲਿਦਾਨੀ ਮਿੱਟੀ ਤੋਂ ਸਾਰੇ ਲੋਕਾਂ ਨੂੰ ਤਿਲਕ ਕਰ ਕੇ ਇਨ੍ਹਾਂ ਵੀਰਾਂ ਨੂੰ ਸ਼ਰਧਾਜੰਲੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਰਾਹੁਲ ਰਾਣਾ ਨੇ ਕਿਹਾ ਕਿ 23 ਮਾਰਚ ਦੇ ਪ੍ਰੋਗਰਾਮ ਵਿਚ ਉਹ ਸਾਰੇ 4 ਲੱਖ ਦੇ ਕਰੀਬ ਵਰਕਰ ਵੀ ਹਿੱਸਾ ਲੈਣਗੇ, ਜਿਨ੍ਹਾਂ ਨੇ ਇਸੇ ਮਹੀਨੇ ਮੈਂਬਰਸ਼ਿਪ ਹਾਸਿਲ ਕੀਤੀ ਹੈ।
ਜਲਿਆਂਵਾਲਾ ਬਾਗ ਪਹੰੁਚੀ ਸ਼ਹੀਦ ਨਮਨ ਯਾਤਰਾ ਵਿਚ ਸ਼ਾਮਲ ਭਾਜਪਾ ਹਰਿਆਣਾ ਦੇ ਮਹਾਮੰਤਰੀ ਵੇਦਪਾਲ ਐਡਵੋਕੇਟ, ਸੂਬਾ ਮਹਾਮੰਤਰੀ ਪਵਨ ਸੈਣੀ, ਮੋਹਨ ਲਾਲ ਬਡੋਲੀ, ਮੀਡੀਆ ਪ੍ਰਮੁੱਖ ਸੰਜੇ ਸ਼ਰਮਾ ਨੇ ਇੱਥੇ ਆਪਣੀ ਗੱਲ ਰੱਖਦਿਆਂ ਸ਼ਹੀਦਾਂ ਨੂੰ ਨਮਨ ਕੀਤਾ।
ਪੁਲਿਸ ਕਰਮਚਾਰੀਆਂ ਨੂੰ ਵੀ ਬਲਿਦਾਨੀ ਮਿੱਟੀ ਦਾ ਤਿਲਕ –
ਜਲਿਆਂਵਾਲਾ ਬਾਗ ਪਹੁੰਚੀ ਹਰਿਆਣਾ ਦੀ ਸ਼ਹੀਦ ਨਮਨ ਯਾਤਰਾ ਵਿਚ ਐਤਵਾਰ ਨੂੰ ਉਸ ਸਮੇਂ ਅਜੀਬ ਅਤੇ ਬੇਹਦ ਹੀ ਭਾਵੁਕ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਬਲਿਦਾਨੀ ਮਿੱਟੀ ਨੂੰ ਚੁੱਕ ਕੇ ਧਨਖੜ ਨੇ ਖੁੱਦ ਸਾਰੀਆਂ ਦੇ ਮੱਥੇ ’ਤੇ ਲਗਾਉਣਾ ਸ਼ੁਰੂ ਕਰ ਦਿੱਤਾ। ਭਾਜਪਾ ਸੂਬਾ ਪ੍ਰਧਾਨ ਨੇ ਸਿਰਫ ਪਾਰਟੀ ਵਰਕਰਾਂ ਨੂੰ ਹੀ ਤਿਲਕ ਨਹੀਂ ਲਗਾਇਆ, ਬਲਕਿ ਉਥੇ ਮੌਜੂਦ ਹਰੇਕ ਵਿਅਕਤੀ ਅਤੇ ਖਾਸਕਰ ਪੁਲਸ ਕਰਮਚਾਰੀਆਂ ਨੂੰ ਵੀ ਤਿਲਕ ਲਗਾ ਕੇ ਭਾਵੁਕ ਕੀਤਾ। ਸਭ ਤੋਂ ਸ਼ਾਨਦਾਰ ਗੱਲ ਇਹ ਰਹੀ ਕਿ ਕੁੱਝ ਕਰਮਚਾਰੀਆਂ ਨੇ ਤਾਂ ਖੁੱਦ ਧਨਖੜ ਦੇ ਨਜ਼ਦੀਕ ਪਹੁੰਚ ਕੇ ਤਿਲਕ ਕਰਵਾਇਆ।