ਪ੍ਰਵਾਸੀ ਯੂ.ਪੀ. ਵਿਚ ਤੁਹਾਨੂੰ ਸਾਂਸਦ ਬਣਾਉਂਦੇ ਹਨ, ਪੰਜਾਬ ’ਚ ਇਨਾਂ ਨੂੰ ਤੁਸੀਂ ਗਾਲਾਂ ਕੱਢਦੇ ਹੋ : ਹੰਸਰਾਜ ਹੰਸ
ਫਗਵਾੜਾ, 17 ਫਰਵਰੀ 2022
ਫਗਵਾੜਾ ਤੋਂ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਚੋਣ ਪ੍ਰਚਾਰ ਲਈ ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਸਾਂਸਦ ਪਦਮਸ਼੍ਰੀ ਹੰਸਰਾਜ ਹੰਸ ਅੱਜ ਮਾਡਲ ਟਾਉਨ ਵਿਚ ਆਯੋਜਿਤ ਰੈਲੀ ਵਿਚ ਪਹੁੰਚੇ। ਇਸ ਮੌਕੇ ਭਾਜਪਾ ਦੇ ਕਈ ਸਥਾਨਕ ਆਗੂ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂਨੂੰ ਯੂਪੀ, ਬਿਹਾਰ, ਪੁਰਵਾਚੰਲ ਤੇ ਉਤਰਾਚੰਲ ਦੇ ਲੋਕਾਂ ਨੇ ਸਾਂਸਦ ਬਣਾਇਆ ਤੇ ਪੰਜਾਬ ਦਾ ਮੁੱਖ ਮੰਤਰੀ ਇਨਾਂ ਲੋਕਾਂ ਨੂੰ ਮੰਦਭਾਗਾ ਬੋਲ ਰਿਹਾ, ਜਦੋਂਕਿ ਕਾਂਗਰਸ ਦੀ ਵੱਡੀ ਲੀਡਰ ਪਿ੍ਰੰਯਕਾ ਗਾਂਧੀ ਕੋਲ ਖੜੀ ਸੁਣ ਕੇ ਉਸ ਗੱਲ ’ਤੇ ਤਾੜਿਆਂ ਵੱਜਾ ਹੰਸ ਰਹੀ ਹੈ। ਉਨਾਂ ਕਿਹਾ ਕਿ ਪਿ੍ਰੰਯਕਾ ਗਾਂਧੀ ਦੀ ਮਾਤਾ ਅਤੇ ਭਰਾ ਦੋਵੇਂ ਯੂ.ਪੀ. ’ਚ ਇਨਾਂ ਲੋਕਾਂ ਦੀ ਮਦਦ ਨਾਲ ਹੀ ਸਾਂਸਦ ਬਣਦੇ ਹਨ, ਉਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨਾਂ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਪਾੜੋਂ ’ਤੇ ਰਾਜ ਕਰੋ ਵਾਲੀ ਨੀਤੀ ਅਪਣਾਈ, ਗਾਂਧੀ ਪਰਿਵਾਰ ਨੇ ਕਾਂਗਰਸ ’ਚ ਕੱਦੇ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ।
ਉਨਾਂ ਕਿਹਾ ਕਿ ਮੈਂ ਯੂਪੀ-ਬਿਹਾਰ ਦੇ ਲੋਕਾਂ ਦਾ ਦਿਲੋਂ ਸਨਮਾਨ ਕਰਦਾ ਹਾਂ, ਕਿਉਂਕਿ ਦਿੱਲੀ ਵਿਚ ਇਨਾਂ ਲੋਕਾਂ ਦੀ ਬਦੌਲਤ ਹੀ ਮੈਂ ਸਾਂਸਦ ਬਣ ਸਕਿਆ ਹਾਂ।
ਉਨਾਂ ਕਿਹਾ ਕਿ ਮੈਂ ਯੂਪੀ-ਬਿਹਾਰ ਦੇ ਲੋਕਾਂ ਦਾ ਦਿਲੋਂ ਸਨਮਾਨ ਕਰਦਾ ਹਾਂ, ਕਿਉਂਕਿ ਦਿੱਲੀ ਵਿਚ ਇਨਾਂ ਲੋਕਾਂ ਦੀ ਬਦੌਲਤ ਹੀ ਮੈਂ ਸਾਂਸਦ ਬਣ ਸਕਿਆ ਹਾਂ।
ਇਸ ਮੌਕੇ ਵਿਜੈ ਸਾਂਪਲਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਭਾਂਜਾ 10 ਕਰੋੜ ਕੈਸ਼ ਨਾਲ ਫੜਿਆ ਜਾਂਦਾ ਹੈ ਅਤੇ ਉਹ ਕਬੂਲ ਕਰ ਚੁਕਿਆ ਹੈ ਕਿ ਇਹ ਪੈਸਾ ਉਸਨੇ ਮੁੱਖ ਮੰਤਰੀ ਦੇ ਨਾਂ ’ਤੇ ਇਕੱਤਰ ਕੀਤਾ ਹੈ। ਉਨਾਂ ਕਿਹਾ ਕਿ ਕਾਂਗਰਸ ਘੁਟਾਲਿਆਂ ਦੀ ਜਨਨੀ ਹੈ ਅਤੇ ਅੱਜ ਵੀ ਇਨਾਂ ਦੇ ਮੰਤਰੀ ਜਿੱਥੇ ਰਾਜ ਮਿਲਦਾ ਹੈ, ਉਥੇ ਦਬਾ ਕੇ ਘੁਟਾਲੇ ਅਤੇ ਜਬਰਨ ਵਸੂਲੀ ਕਰਦੇ ਹੈ।
ਇਸ ਮੌਕੇ ਸੰਸਦ ਮੈਂਬਰ ਨੇ ਉਥੇ ਮੋਜੂਦ ਲੋਕਾਂ ਨੂੰ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਸੇਠੀ, ਮਹਿੰਦਰ ਸਿੰਘ ਸੇਠੀ, ਸੁਰਜੀਤ ਸਿੰਘ ਸੇਠੀ, ਜਸਪਾਲ ਸਿੰਘ ਚੁੱਘ, ਦਵਿੰਦਰ ਜੋਸ਼ੀ, ਰਮਨ ਨਿਹਰਾ, ਖੱਤਰੀ ਅਰੋੜਾ, ਰਾਜ ਕੁਮਾਰ ਗੁਪਤਾ, ਕੁਲਤਾਰ ਸਿੰਘ, ਗੁਰਦਿਆਲ ਸਿੰਘ ਲੱਖਪੁਰ ਅਤੇ ਦੁੱਗਲ ਆਦਿ ਮੌਜੂਦ ਸਨ।