ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਜੇਤੂਆਂ ਨੂੰ ਵਧਾਈ ਦਿੱਤੀ
ਲੁਧਿਆਣਾ, 25 ਨਵੰਬਰ 2021
ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਲੁਧਿਆਣਾ ਦੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ। ਕਾਂਗਰਸ ਪਾਰਟੀ ਨੇ 8 ਜ਼ੋਨਾਂ ‘ਚੋਂ 6 ਜ਼ੋਨਾਂ ‘ਤੇ ਬਿਨਾਂ ਮੁਕਾਬਲੇ ਦੇ ਜਿੱਤ ਪ੍ਰਾਪਤ ਕੀਤੀ, 2 ਜ਼ੋਨਾਂ ਦੀਆਂ ਚੋਣਾਂ ਰੱਦ ਹੋ ਗਈਆਂ ਹਨ ਜਦਕਿ ਬਾਕੀ ਰਹਿੰਦੇ 2 ਜ਼ੋਨਾਂ ਦੀ ਚੋਣ ਭਲਕੇ ਹੋਵੇਗੀ।
ਹੋਰ ਪੜ੍ਹੋ :-ਕੇਜਰੀਵਾਲ ਮਾਡਲ ਤੋਂ ਪ੍ਰਭਾਵਿਤ ਹੋ ਕੇ ਬਸਪਾ ਆਗੂ ਸੋਢੀ ਵਿਕਰਮ ਸਿੰਘ ਹੋਏ ‘ਆਪ’ ’ਚ ਸ਼ਾਮਲ
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਸ.ਕਰਨਜੀਤ ਸਿੰਘ ਸੋਨੀ ਗਾਲਿਬ ਨੇ ਅੱਜ ਜੇਤੂਆਂ ਨੂੰ ਉਨ੍ਹਾਂ ਦੀ ਇਤਿਹਾਸਕ ਜਿੱਤ ‘ਤੇ ਵਧਾਈ ਦਿੱਤੀ।
ਭੂੰਦੜੀ ਐਮ.ਪੀੲਸੀ.ਏ.ਐਸ.ਐਸ. ਜ਼ੋਨ ਤੋਂ ਗੁਰਜੀਤ ਸਿੰਘ, ਅਜਨੌਦ ਐਮ.ਪੀੲਸੀ.ਏ.ਐਸ.ਐਸ. ਜ਼ੋਨ ਤੋਂ ਰਾਜਬਲਜੀਤ ਸਿੰਘ, ਹੰਬੜਾਂ ਐਮ.ਪੀੲਸੀ.ਏ.ਐਸ.ਐਸ. ਜ਼ੋਨ ਤੋਂ ਜਗੀਰ ਸਿੰਘ, ਮਹਿਦੂਦਾਂ ਐਮ.ਪੀੲਸੀ.ਏ.ਐਸ.ਐਸ. ਜ਼ੋਨ ਤੋਂ ਜਗਤਾਰ ਸਿੰਘ, ਭੱਟੀਆਂ ਬੇਟ ਐਲ/ਸੀ ਸੋਕ ਜ਼ੋਨ ਤੋਂ ਰਮਨਦੀਪ ਸਿੰਘ ਅਤੇ ਲੁਧਿਆਣਾ ਇੰਟਰ ਐਚ/ਬੀ ਜ਼ੋਨ ਤੋਂ ਅਜਮੇਲ ਸਿੰਘ ਨੇ ਅੱਜ ਬਿਨ੍ਹਾਂ ਮੁਕਾਬਲੇ ਦੇ ਚੋਣ ਜਿੱਤ ਲਈ।
ਸ.ਕਰਨਜੀਤ ਸਿੰਘ ਸੋਨੀ ਗਾਲਿਬ ਨੇ ਕਿਹਾ ਕਿ ਅੱਜ ਦੀ ਜਿੱਤ ਦਰਸਾਉਂਦੀ ਹੈ ਕਿ ਲੋਕਾਂ ਦਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਸਮੁੱਚੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਲੀਡਰਸ਼ਿਪ ਵਿੱਚ ਪੂਰਾ ਭਰੋਸਾ ਹੈ। ਪਿਛਲੇ ਕਈ ਮਹੀਨਿਆਂ ਤੋਂ ਸਹਿਕਾਰਤਾ ਵਿਭਾਗ ਦੀਆਂ ਸਾਰੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਕਲੀਨ ਸਵੀਪ ਕਰਦੀ ਆ ਰਹੀ ਹੈ ਅਤੇ ਹਾਲ ਹੀ ਵਿੱਚ ਹੋਈਆਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਚੋਣਾਂ ਵਿੱਚ ਪਾਰਟੀ ਨੇ 12 ਵਿੱਚੋਂ 11 ਜ਼ੋਨਾਂ ਵਿੱਚ ਜਿੱਤ ਹਾਸਲ ਕੀਤੀ ਹੈ।