ਰਾਮਤੀਰਥ ਵਿਖੇ ਲੱਗਣਗੀਆਂ 2.20 ਕਰੋੜ ਰੁਪਏ ਦੀ ਲਾਗਤ ਨਾਲ ਲਾਇਟਾਂ-ਸਿੰਗਲਾ
ਸਾਰੇ ਬਕਾਇਆ ਕੰਮਾਂ ਦੀਆਂ ਪ੍ਰਵਾਨਗੀਆਂ ਕੱਲ ਸ਼ਾਮ ਤੱਕ ਜਾਰੀ ਕਰਨ ਦੀ ਕੀਤੀ ਹਦਾਇਤ
ਅੰਮ੍ਰਿਤਸਰ, 15 ਨਵੰਬਰ 2021
ਅੰਮ੍ਰਿਤਸਰ ਤੇ ਤਰਨਤਾਰਨ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਸਮੀਖਿਆ ਕਰਨ ਲਈ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅੱਜ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਪੁੱਜੇ। ਇਸ ਮੌਕੇ ਉਨਾਂ ਦੋਵਾਂ ਜਿਲਿਆਂ ਦੇ ਵਿਧਾਇਕ ਸਾਹਿਬਾਨ ਤੇ ਅਧਿਕਾਰੀਆਂ ਨਾਲ ਵਿਭਾਗ ਦੇ ਕੰਮਾਂ ਬਾਰੇ ਜਿੱਥੇ ਪ੍ਰਗਤੀ ਦਾ ਜਾਇਜ਼ਾ ਲਿਆ, ਉਥੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮ ਛੇਤੀ ਤੋਂ ਛੇਤੀ ਪੂਰੇ ਕਰਕੇ ਲੋਕ ਅਰਪਿਤ ਕੀਤੇ ਜਾਣ। ਇਸ ਮੌਕੇ ਮੇਅਰ ਸ ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ ਤਰਸੇਮ ਸਿੰਘ ਡੀ ਸੀ, ਵਿਧਾਇਕ ਸ੍ਰੀ ਸੁਨੀਲ ਦੱਤੀ, ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸ੍ਰੀ ਧਰਮਵੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਕਮਿਸ਼ਨਰ ਕਾਰੋਪਰੇਸ਼ਨ ਸ ਮਲਵਿੰਦਰ ਸਿੰਘ ਜੱਗੀ,ਕੋਸਲਰ ਵਿਕਾਸ ਸੋਨੀ, ਚੀਫ ਇੰਜੀਨੀਅਰ ਸ੍ਰੀ ਅਸ਼ਵਨੀ ਸ਼ਰਮਾ, ਐਕਸੀਅਨ ਸ੍ਰੀ ਜਸਬੀਰ ਸਿੰਘ ਸੋਢੀ, ਐਕਸੀਅਨ ਸ. ਇੰਦਰਜੀਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਹੋਰ ਪੜ੍ਹੋ :-ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਕੱਲ੍ਹ ਸ਼ੂਗਰ ਮਿਲ ਪਨਿਆੜ ਵਿਖੇ ਨਵੀਂ ਖੰਡ ਮਿੱਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ
ਸ੍ਰੀ ਸਿੰਗਲਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਕੰਮਾਂ ਲਈ ਕਈ ਵਿਭਾਗਾਂ ਦਾ ਸਹਿਯੋਗ ਲੈਣਾ ਪੈਂਦਾ ਹੈ, ਜਿਨਾ ਵਿਚ ਜੰਗਲਾਤ, ਬਿਜਲੀ, ਵਾਟਰ ਸਪਲਾਈ ਵਰਗੇ ਵਿਭਾਗ ਸ਼ਾਮਿਲ ਹਨ। ਸ੍ਰੀ ਸਿੰਗਲਾ ਨੇ ਕਿਹਾ ਕਿ ਕਈ ਵਾਰ ਸਾਡੇ ਕੰਮ ਉਕਤ ਵਿਭਾਗਾਂ ਕੋਲੋਂ ਇਤਰਾਜ਼ ਨਹੀਂ ਦਾ ਸਰਟੀਫਿਕੇਟ ਜਾਂ ਹੋਰ ਕੰਮਾਂ ਕਾਰਨ ਅਟਕੇ ਰਹਿੰਦੇ ਹਨ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬੰਧਤ ਵਿਭਾਗਾਂ ਨਾਲ ਤਰੁੰਤ ਤਾਲਮੇਲ ਕਰਕੇ ਰੁੱਕੇ ਕੰਮ ਪੂਰੇ ਕਰਵਾਏ ਜਾਣ ਅਤੇ ਜੇਕਰ ਕਿਧਰੇ ਕੋਈ ਸਮੱਸਿਆ ਆਵੇ ਤਾਂ ਸਬੰਧਤ ਹਲਕਾ ਵਿਧਾਇਕ ਜਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਜਾਵੇ।
ਸ੍ਰੀ ਸਿੰਗਲਾ ਨੇ ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਦੀ ਮੰਗ ਉਤੇ ਸ੍ਰੀ ਰਾਮਤੀਰਥ ਨੂੰ ਜਾਂਦੇ ਰਸਤੇ ਅਤੇ ਤੀਰਥ ਸਥਾਨ ਉਤੇ ਲਾਇਟਾਂ ਲਗਾਉਣ ਲਈ 2.20 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ। ਸ੍ਰੀ ਸਿੰਗਲਾ ਨੇ ਮੁੱਖ ਦਫਤਰ ਵਿਖੇ ਬਕਾਇਆ ਪਈਆਂ ਫਾਇਲਾਂ ਨੂੰ ਕੱਲ ਸ਼ਾਮ ਤੱਕ ਨਿਪਟਾਉਣ ਦੀ ਹਦਾਇਤ ਕਰਦੇ ਚੀਫ ਇੰਜੀਨੀਅਰ ਨੂੰ ਕਿਹਾ ਕਿ ਦੋਵਾਂ ਜਿਲਿਆਂ ਦੇ ਕੰਮਾਂ ਦੀਆਂ ਰਹਿੰਦੀਆਂ ਪ੍ਰਵਾਨਗੀ ਕੱਲ ਤੱਕ ਜਾਰੀ ਕਰ ਦਿੱਤੀਆਂ ਜਾਣ, ਤਾਂ ਜੋ ਕੰਮ ਸਮੇਂ ਸਿਰ ਸ਼ੁਰੂ ਹੋ ਸਕਣ। ਸ੍ਰੀ ਸਿੰਗਲਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਠੇਕੇਦਾਰਾਂ ਨਾਲ ਲਗਾਤਾਰ ਰਾਬਤਾ ਰੱਖਕੇ ਜਿੱਥੇ ਕੰਮ ਸਮੇਂ ਸਿਰ ਪੂਰੇ ਕਰਵਾਏ ਜਾਣੇ ਯਕੀਨੀ ਬਣਾਏ ਜਾਣ, ਉਥੇ ਕੰਮ ਦੀ ਗੁਣਵਤੇ ਉਤੇ ਕੋਈ ਸਮਝੌਤਾ ਨਾ ਕੀਤਾ ਜਾਵੇ। ਸ੍ਰੀ ਸਿੰਗਲਾ ਨੇ ਵਿਧਾਇਕ ਸਾਹਿਬਾਨ ਕੋਲੋਂ ਉਨਾਂ ਦੇ ਹਲਕੇ ਪੱਧਰ ਤੇ ਹੋਣ ਵਾਲੇ ਕੰਮਾਂ ਦਾ ਵੇਰਵਾ ਲਿਆ ਤੇ ਹੋਰ ਕੰਮ ਕਰਵਾਉਣ ਲਈ ਸੁਝਾਅ ਵੀ ਲਏ। ਉਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਵਿਧਾਇਕ ਸਾਹਿਬਾਨ ਨੇ ਜੋ ਵੀ ਕੰਮ ਮੈਨੂੰ ਸੌਂਪੇ ਹਨ, ਉਹ ਕੰਮ ਹਰ ਹੀਲੇ ਪੂਰੇ ਕੀਤੇ ਜਾਣ।
ਕੈਪਸ਼ਨ
ਵਿਧਾਇਕ ਸਾਹਿਬਾਨ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸ੍ਰੀ ਵਿਜੈ ਇੰਦਰ ਸਿੰਗਲਾ। ਨਾਲ ਹਨ ਸ੍ਰੀ ਸੁਨੀਲ ਦੱਤੀ, ਮੇਅਰ ਸ ਕਰਮਜੀਤ ਸਿੰਘ ਰਿੰਟੂ, ਸ੍ਰੀ ਤਰਸੇਮ ਸਿੰਘ ਡੀ ਸੀ ਅਤੇ ਹੋਰ ਸਖਸ਼ੀਅਤਾਂ।