ਕਰੋਨਾ ਪਾਬੰਦੀਆਂ 1 ਫਰਵਰੀ ਤੱਕ ਰਹਿਣਗੀਆਂ ਲਾਗੂ

GURPREET SINGH KHAIRA
ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ/ਭੰਡਾਰਾਂ ਨੇੜੇ ਇਕੱਠੇ ਹੋਣ ਅਤੇ ਦਾਖਲੇ ਉਤੇ ਰਹੇਗੀ ਮਨਾਹੀ
ਜਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ
ਅੰਮ੍ਰਿਤਸਰ, 28 ਜਨਵਰੀ 2022
ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਜਾਰੀ ਹੋਈਆਂ ਨਵੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲ੍ਹਾ ਮੈਜਟਰੇਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਾਰੀ ਕੀਤੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਸਬੰਧੀ ਨਵੀਆਂ ਹਦਾਇਤਾਂ 1 ਫਰਵਰੀ ਤੱਕ ਲਾਗੂ ਰਹਿਣਗੀਆਂ। ਉਨਾਂ ਦੱਸਿਆ ਕਿ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਹੋਰ ਪੜ੍ਹੋ :-ਮੁੱਖਮੰਤਰੀ ਦਾ ਫਗਵਾੜਾ ਚ ਚੋਥਾ ਗੇੜਾ ਵਿਧਾਇਕ ਧਾਰੀਵਾਲ ਗਰੁੱਪ ਚ ਫੈਲੀ ਬਸਪਾ ਦੀ ਦਹਿਸ਼ਤ

ਇਸੇ ਤਰਾਂ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੈਂਟਰ ਬੰਦ ਰਹਿਣਗੇ ਤੇ ਸਿੱਖਿਆ ਆਨ ਲਾਈਨ ਜ਼ਰੀਏ ਹੀ ਦਿੱਤੀ ਜਾ ਸਕੇਗੀ। 300 ਤੋਂ ਵੱਧ ਵਿਅਕਤੀਆਂ ਦੇ ਇਕੱਠ ਉਤੇ ਪਾਬੰਦੀ ਲਾਗੂ ਰਹੇਗੀ ਅਤੇ ਜੇਕਰ ਸਥਾਨ ਛੋਟਾ ਹੈ ਤਾਂ ਉਹ 50 ਫੀਸਦੀ ਸਮਰੱਥਾ ਤੋਂ ਵੱਧ ਭਰਿਆ ਨਹੀਂ ਹੋਣਾ ਚਾਹੀਦਾ। ਵਿਅਕਤੀ ਤੋਂ ਵਿਅਕਤੀ ਦੀ ਦੂਰੀ 6 ਫੁੱਟ ਬਰਕਰਾਰ ਰਹੇਗੀ ਅਤੇ ਬਿਨਾਂ ਮਾਸਕ ਜਨਤਕ ਸਥਾਨਾਂ ਉਤੇ ਜਾਣਾ ਵਰਜਿਤ ਰਹੇਗਾ।
ਜੇਕਰ ਕੋਈ ਵਿਅਕਤੀ ਬਿਨਾਂ ਮਾਸਕ ਤੋਂ ਸਰਕਾਰੀ ਦਫਤਰਾਂ ਵਿਚ ਜਾਂਦਾ ਹੈ ਤਾਂ ਉਸਨੂੰ ਸੇਵਾ ਤੋਂ ਉਨੀ ਦੇਰ ਨਾਂਹ ਕੀਤੀ ਜਾਵੇ, ਜਦੋਂ ਤੱਕ ਉਹ ਮਾਸਕ ਨਹੀਂ ਪਾਉਂਦਾ। ਇਸੇ ਤਰਾਂ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿੰਮ, ਖੇਡ ਕੰਪਲੈਕਸ, ਮਿਊਜੀਅਮ, ਚਿੜੀਆਘਰ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ, ਪਰ ਉਥੋਂ ਦੇ ਸਾਰੇ ਸਟਾਫ ਨੂੰ ਕੋਰੋਨਾ ਦਾ ਟੀਕਾਕਰਨ ਹੋਇਆ ਹੋਣਾ ਜਰੂਰੀ ਹੈ। ਇਸੇ ਤਰਾਂ ਜਿਲ੍ਹੇ ਵਿਚ ਦਾਖਲ ਹੋਣ ਲਈ ਕੋਰੋਨਾ ਦਾ ਟੀਕਾਕਰਨ ਜਾਂ 72 ਘੰਟਿਆਂ ਦੌਰਾਨ ਕੀਤਾ ਕਰੋਨਾ ਟੈਸਟ ਜੋ ਕਿ ਨੈਗੇਟਿਵ ਹੋਣਾ ਚਾਹੀਦਾ ਹੈ, ਜਰੂਰੀ ਹੈ। ਵਿਸ਼ੇਸ਼ ਲੋੜਾਂ ਵਾਲੇ ਅਤੇ ਗਰਭਵਤੀ ਔਰਤ ਮੁਲਾਜ਼ਮ ਡਿਊਟੀ ਆਪਣੇ ਘਰ ਤੋਂ ਕਰ ਸਕਦੇ ਹਨ। ਉਨਾਂ ਕਿਹਾ ਕਿ ਇੰਨਾ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸੈਕਸ਼ਨ 51 ਡਿਸਾਟਰ ਮੈਨਜਮੈਂਟ ਐਕਟ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
Spread the love