ਕਰੋਨਾ ਟੀਕਾਕਰਨ ਦੇ ਪ੍ਰਭਾਵ ਕਾਰਨ ਕੋਵਿਡ ਮੌਤਾਂ ਵਿੱਚ ਆਈ ਗਿਰਾਵਟ-ਸਿਵਲ ਸਰਜਨ

ਕਰੋਨਾ ਟੀਕਾਕਰਨ ਦੇ ਪ੍ਰਭਾਵ ਕਾਰਨ ਕੋਵਿਡ ਮੌਤਾਂ ਵਿੱਚ ਆਈ ਗਿਰਾਵਟ-ਸਿਵਲ ਸਰਜਨ
ਕਰੋਨਾ ਟੀਕਾਕਰਨ ਦੇ ਪ੍ਰਭਾਵ ਕਾਰਨ ਕੋਵਿਡ ਮੌਤਾਂ ਵਿੱਚ ਆਈ ਗਿਰਾਵਟ-ਸਿਵਲ ਸਰਜਨ
ਫਿਰੋਜ਼ਪੁਰ, 08 ਫਰਵਰੀ 2022
ਸਰਕਾਰ ਵੱਲੋਂ ਚਲਾਈ ਜਾ ਰਹੀ ਕੋਵਿਡ ਟੀਕਾਕਰਨ ਮੁਹਿੰਮ ਦੌਰਾਨ ਜ਼ਿਲੇ ਅੰਦਰ ਵੱਡੀ ਪੱਧਰ ’ਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਇਸ ਵੈਕਸੀਨੇਸ਼ਨ ਦੇ ਪ੍ਰਭਾਵ ਕਾਰਨ ਹੀ ਕੋਵਿਡ ਦੀ ਮੌਜੂਦਾ ਤੀਜੀ ਲਹਿਰ ਵਿੱਚ ਕੋਵਿਡ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਗਿਰਾਵਟ ਦਰਜ਼ ਕੀਤੀ ਗਈ। ਇਹ ਖੁਲਾਸਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਅੱਜ ਇੱਕ ਕੋਵਿਡ ਟੀਕਾਕਰਨ ਕੇਂਦਰ ਦੇ ਨਿਗਰਾਨੀ ਦੌਰੇ ਮੌਕੇ ਕੀਤਾ।

ਹੋਰ ਪੜ੍ਹੋ:-ਵੋਟ ਪਾਉਣ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਜਾਂ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਨਾਖਤੀ ਕਾਰਡ ਹੋਣਾ ਜ਼ਰੂਰੀ: ਪਰਮਜੀਤ ਸਿੰਘ

ਉਹਨਾਂ ਕਿਹਾ ਕਿ ਕੋਵਿਡ ਦੀਆਂ ਪਿਛਲੀਆਂ ਲਹਿਰਾਂ ਦੇ ਮੁਕਾਬਲੇ ਮੌਜੂਦਾ ਲਹਿਰ ਵਿੱਚ ਗੰਭੀਰ ਮਰੀਜਾਂ ਦੀ ਗਿਣਤੀ ਵਿੱਚ ਅਤੇ ਮਰੀਜਾਂ ਦੇ ਹਸਪਤਾਲ ਦਾਖਲੇ ਦੀ ਦਰ ਵਿੱਚ ਵੀ ਕਮੀ ਦੇਖਣ ਨੂੰ ਮਿਲੀ ਹੈ। ਉਹਨਾਂ ਅੱਗੇ ਦੱਸਿਆ ਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਜ਼ਿਲੇ ਅੰਦਰ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਮਿਸ਼ਨ 100 ਪ੍ਰਤੀਸ਼ਤ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਰੋਜਾਨਾ ਟੀਕਾਕਰਨ ਦੀ ਦਰ ਵਿੱਚ 3 ਤੋਂ 4 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇਸ ਪ੍ਰਾਪਤੀ ਲਈ ਉਹਨਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਣ ਦਾ ਸਮੁੱਚੀ ਅਗਵਾਈ ਲਈ ਅਤੇ ਵਿਭਿੰਨ ਵਿਭਾਗਾਂ ਦੇ ਮੁਖੀਆਂ, ਅਧਿਕਾਰੀਆਂ/ਕਰਮਚਾਰੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਸਿਵਲ ਸਰਜਨ ਡਾ: ਅਰੋੜਾ ਨੇ ਜ਼ਿਲੇ ਅੰਦਰ ਸਾਰੇ ਯੋਗ ਵਿਅਕਤੀਆਂ ਵਿਸ਼ੇਸ਼ ਕਰਕੇ ਜਿਹਨਾਂ ਦੇ ਮਨ ਵਿੱਚ ਟੀਕਾਕਰਨ ਨੂੰ ਲੈਕੇ ਕੋਈ ਵਹਿਮ-ਭਰਮ ਜਾਂ ਸ਼ੰਕਾ ਹੈ, ਨੂੰ ਆਪਣਾ ਬਣਦਾ ਟੀਕਾ ਤਰਜੀਹੀ ਤੌਰ ’ਤੇ ਲਗਵਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਟੀਕਾ ਪੂਰਨ ਤੌਰ ’ਤੇ ਸੁਰੱਖਿਅਤ ਅਤੇ ਪ੍ਰਭਾਵੀ ਹੈ। ਉਹਨਾਂ ਕਿਹਾ ਕਿ ਮੁਕੰਮਲ ਟੀਕਾਕਰਨ ਨਾਲ ਹੀ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ ਅਤੇ ਰੋਗ ਦੀ ਗੰਭੀਰਤਾ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਸਿਵਲ ਸਰਜਨ ਫਿਰੋਜ਼ਪੁਰ ਬਲੋਕ ਕਸੋਆਣਾ ਵਿਖੇ ਕੋਵਿਡ 19 ਟੀਕਾਕਰਨ ਮੁਹਿੰਮ ਦਾ ਨਿਰੀਖਣ ਕਰਦੇ ਹੋਏ
Spread the love