ਰੂਪਨਗਰ ਦੇ ਲਗਭਗ 124000 ਨਾਗਰਿਕਾਂ ਨੇ ਹਾਲੇ ਲਗਵਾਉਣਾ ਹੈ ਕੋਵਿਡ-19 ਦਾ ਦੂਜਾ ਟੀਕਾ: ਡੀਸੀ ਸੋਨਾਲੀ ਗਿਰੀ
ਜ਼ਿਲੇ ਵਿੱਚ 54 ਸਥਾਈ ਟੀਕਾਕਰਣ ਕੇਂਦਰ ਸਥਾਪਤ
ਸਾਰੇ ਐਸਡੀਐਮਜ਼ ਨੂੰ ਆਪੋ-ਆਪਣੇ ਸਬ-ਡਵੀਜਨਾਂ ਵਿੱਚ ਲੋਕਾਂ ਨੂੰ ਟੀਕਾ ਲਗਵਾਉਣ ਲਈ ਕਾਲ ਅਤੇ ਪ੍ਰੇਰਿਤ ਕਰਨ ਹਿੱਤ ਕਾਲ ਸੈਂਟਰ ਸਥਾਪਤ ਕਰਨ ਦੇ ਨਿਰਦੇਸ਼
ਰੂਪਨਗਰ, 7 ਦਸੰਬਰ 2021
ਜ਼ਿਲੇ ਵਿੱਚ ਵੱਡੀ ਗਿਣਤੀ ਵਸਨੀਕਾਂ ਨੂੰ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ, ਜੋ ਹਾਲੇ ਬਾਕੀ ਹੈ, ਲਗਵਾਉਣ ਲਈ ਪ੍ਰੇਰਿਤ ਕਰਨ ਦੇ ਮੱਦੇਨਜ਼ਰ ਜਿਲਾ ਪ੍ਰਸ਼ਾਸਨ ਨੇ ਇੱਕ ਬਹੁ-ਨੁਕਾਤੀ ਰਣਨੀਤੀ ਤਿਆਰ ਕੀਤੀ ਹੈ। ਜਿਸ ਤਹਿਤ ਜਿਲੇ ਵਿੱਚ 54 ਸਥਾਈ ਟੀਕਾਕਰਨ ਕੇਂਦਰ ਸਥਾਪਤ ਕੀਤੇ ਗਏ ਹਨ, ਇਸ ਤੋਂ ਇਲਾਵਾ ਐਸ.ਡੀ.ਐਮਜ ਨੂੰ ਕਾਲ ਸੈਂਟਰ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨਾਂ ਕਾਲ ਸੈਂਟਰਾਂ ਰਾਹੀਂ ਉਹ ਅਜਿਹੇ ਵਿਅਕਤੀਆਂ ਨੂੰ ਕਾਲ ਕਰਕੇ ਟੀਕਾ ਲਗਵਾਉਣ ਲਈ ਪੇ੍ਰਰਿਤ ਕੀਤਾ ਜਾਵੇਗਾ ਜਿਨਾਂ ਨੇ ਹਾਲੇ ਕੋਵਿਡ-19 ਦਾ ਦੂਜਾ ਟੀਕਾ ਨਹੀਂ ਲਗਵਾਇਆ ।
ਹੋਰ ਪੜ੍ਹੋ :-ਉਮੀਦਵਾਰਾਂ ਦੀ ਸਕਰੀਨਿੰਗ ਵਾਸਤੇ ਕਾਂਗਰਸ ਵੱਲੋਂ ਮਾਕਨ ਨੂੰ ਜ਼ਿੰਮੇਵਾਰੀ ਦੇਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸਵਾਲ
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਪੂਰੇ ਜ਼ਿਲੇ ਵਿੱਚ ਕੁੱਲ 124000 ਵਿਅਕਤੀਆਂ ਨੂੰ ਕੋਵਿਡ-19 ਦਾ ਦੂਜਾ ਟੀਕਾ ਲਗਵਾਉਣਾ ਬਾਕੀ ਹੈ। ਉਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਲੋਕ ਸਮਝਦੇ ਹਨ ਕਿ ਕੋਵਿਡ-19 ਹੁਣ ਬੀਤੀ ਗੱਲ ਹੋ ਗਈ ਹੈ ਜਦਕਿ ਇਹ ਸੱਚ ਨਹੀਂ ਹੈ। ਉਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਨਵਾਂ ਵੇਰੀਐਂਟ ‘ਓਮੀਕਰੋਨ’ ਆ ਗਿਆ ਹੈ, ਇਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਆਪਣੇ ਨੇੜਲੇ ਕੇਂਦਰ ਵਿੱਚ ਜਾ ਕੇ ਪੂਰੀ ਤਰਾਂ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
ਉਨਾਂ ਅੱਗੇ ਦੱਸਿਆ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਜਿਲੇ ਵਿੱਚ 54 ਸਥਾਈ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਲੋਕ ਕਿਸੇ ਵੀ ਕੰਮ ਵਾਲੇ ਦਿਨ ਟੀਕਾ ਲਗਵਾ ਸਕਦੇ ਹਨ।
ਸ੍ਰੀਮਤੀ ਸੋਨਾਲੀ ਗਿਰੀ ਨੇ ਅੱਗੇ ਦੱਸਿਆ ਕਿ ਰੂਪਨਗਰ ਸ਼ਹਿਰੀ ਵਿੱਚ 21026 ਲੋਕਾਂ ਨੂੰ ਕੋਵਿਡ-19 ਦਾ ਦੂਜਾ ਟੀਕਾ ਹਾਲੇ ਲਗਾਇਆ ਜਾਣਾ ਹੈ।
ਉਨਾਂ ਦੱਸਿਆ ਕਿ ਕੁਝ ਲੋਕਾਂ ਵਿੱਚ ਅਜੇ ਵੀ ਇਹ ਸੋਚਦੇ ਹਨ ਕਿ ਕੋਵਿਡ-19 ਟੀਕਾਕਰਨ ਸੁਰੱਖਿਅਤ ਨਹੀਂ ਹੈ ਅਤੇ ਇਸ ਲਈ ਉਹ ਟੀਕਾਕਰਨ ਲਈ ਅੱਗੇ ਨਹੀਂ ਆ ਰਹੇ। ਉਨਾਂ ਕਿਹਾ, “ਅਜਿਹੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਕੋਈ ਦੁਨੀਆ ਦੇ ਕਿਸੇ ਵੀ ਹਿੱਸੇ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਨਾਂ ਨੂੰ ਵੈਕਸੀਨ ਪਾਸਪੋਰਟ ਸਰਟੀਫਿਕੇਟ ਦੀ ਲੋੜ ਪੈਂਦੀ ਹੈ, ਜੋ ਕਿ ਪੂਰਾ ਟੀਕਾਕਰਨ ਕਰਾਉਣ ਤੋਂ ਬਾਅਦ ਹੀ ਪ੍ਰਾਪਤ ਹੁੰਦਾ ਹੈ। ” ਉਨਾਂ ਕਿਹਾ ਕਿ ਜੇ ਉਨਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ,ਪਾਕਿਸਤਾਨ ਦੇ ਦਰਸ਼ਨਾਂ ਲਈ ਵੀ ਜਾਣਾ ਹੈ ਤਾਂ ਉਹਨਾਂ ਨੂੰ ਪੂਰਾ ਟੀਕਾਕਰਨ ਦੀ ਲਾਜ਼ਮੀ ਹੈ।