ਸਿਵਲ ਸਰਜਨ ਵੱਲੋਂ ਗੈਰ ਸੰਚਾਰੀ ਬੀਮਾਰੀਆਂ  ਅਤੇ ਕੋਵਿਡ ਸਬੰਧੀ ਜਾਗਰੂਕਤਾ ਵੈਨ ਰਵਾਨਾ-ਡਾ .ਅਰੋੜਾ  

ਸਿਵਲ ਸਰਜਨ ਵੱਲੋਂ ਗੈਰ ਸੰਚਾਰੀ ਬੀਮਾਰੀਆਂ  ਅਤੇ ਕੋਵਿਡ ਸਬੰਧੀ ਜਾਗਰੂਕਤਾ ਵੈਨ ਰਵਾਨਾ-ਡਾ .ਅਰੋੜਾ  
ਸਿਵਲ ਸਰਜਨ ਵੱਲੋਂ ਗੈਰ ਸੰਚਾਰੀ ਬੀਮਾਰੀਆਂ  ਅਤੇ ਕੋਵਿਡ ਸਬੰਧੀ ਜਾਗਰੂਕਤਾ ਵੈਨ ਰਵਾਨਾ-ਡਾ .ਅਰੋੜਾ  
ਫਿਰੋਜ਼ਪੁਰ 25 ਅਪ੍ਰੈਲ 2022

ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਵਿਸ਼ਿਆਂ ਸਬੰਧੀ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਟੇਟ ਹੈਡਕੁਆਰਟਰ ਵੱਲੋਂ ਭੇਜੀ ਗਈ,ਗੈਰ ਸੰਚਾਰੀ ਬੀਮਾਰੀਆਂ ਸਬੰਧੀ ਇੱਕ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਹੋਰ ਪੜ੍ਹੋ :-ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਵੱਲੋਂ ਗਿਆਨ ਦੇ ਆਦਾਨ-ਪ੍ਰਦਾਨ ਲਈ ਸਮਝੌਤਾ ਸਹੀਬੱਧ

ਇਸ ਅਵਸਰ ਤੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ,ਸ਼ੂਗਰ,ਸਟਰੋਕ ਅਤੇ ਦਿਲ ਦੇ ਰੋਗਾਂ ਦੀ ਰੋਕਥਾਮ ਲਈ ਰਾਸ਼ਟਰੀ ਸਿਹਤ ਪ੍ਰੋਗ੍ਰਾਮ ਤਹਿਤ ਭੇਜੀ ਗਈ।ਇਹ ਜਾਗਰੂਕਤਾ ਵੈਨ ਜ਼ਿਲੇ ਅੰਦਰ ਦੋ ਦਿਨ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਆਮ ਜਨਤਾ ਨੂੰ ਜਾਗਰੂਕ ਕਰੇਗੀ ਤਾਂ ਕਿ ਲੋਕ ਆਪਣੀਆਂ ਖਾਣ ਪੀਣ/ਰਹਿਣ ਸਹਿਣ ਦੀਆਂ ਆਦਤਾਂ ਵਿੱਚ ਬਦਲਾਅ ਕਰਕੇ ਇਹਨਾਂ ਬੀਮਾਰੀਆਂ ਤੋਂ ਬਚ ਸਕਣ,ਕਿਉਂਕਿ ਉਕਤ ਸਾਰੀਆਂ ਬੀਮਾਰੀਆਂ ਨੂੰ ਲਾਈਫ ਸਟਾਈਲ ਦੀਆਂ ਬੀਮਾਰੀਆਂ ਕਿਹਾ  ਜਾਂਦਾ ਹੈ।ਉਹਨਾ ਖੁਲਾਸਾ ਕੀਤਾ ਇਸ ਜਾਗਰੂਕਤਾ ਵੈਨ ਵਿੱਚ ਸ਼ੂਗਰ,ਕੈਂਸਰ,ਬਲੱਡ ਪਰੈਸ਼ਰ ਸਟਰੋਕ ਆਦਿ ਬੀਮਾਰੀਆਂ ਸਬੰਧੀ ਜਾਗਰੂਕਤਾ ਸਮੱਗਰੀ ਪ੍ਰਦਸ਼ਿਤ ਕੀਤੀ ਗਈ ਹੈ।ਇਸ ਤੋਂ ਇਲਾਵਾ ਇਸ ਜਾਗਰੂਕਤਾ ਵੈਨ ਵਿੱਚ ਆਡਿਓ ਵਿਜ਼ੂਅਲ ਸੰਦੇਸ਼ ਲਈ ਇੱਕ ਐਲ.ਈ.ਡੀ ਅਤੇ ਪਬਲਿਕ ਐਡਰੈਸ ਸਿਸਟਮ ਵੀ ਲਗਾਇਆ ਗਿਆ ਹੈ।ਇਹ ਜਾਗਰੂਕਤਾ ਵੈਨ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਖ ਵੱਖ ਸਥਾਨਾਂ ਤੇ ਜਾ ਕੇ ਗੈਰ ਸੰਚਾਰੀ ਬੀਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਵਿਸ਼ਵਾਸ ਯੋਗ ਉਪਾਅ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਰੋਗ ਸਮੇਂ-ਸਮੇਂ ਤੇ ਨਵੇਂ-ਨਵੇਂ ਵੇਰੀਐਂਟ ਦਾ ਰੂਪ ਧਾਰਨ ਕਰ ਕੇ ਵਾਪਸ ਆਉਂਦਾ ਰਹਿੰਦਾ ਹੈ।ਇਸ ਲਈ ਪਿਛਲੇ ਸਮੇਂ ਵਿੱਚ ਇਹ ਸਿੱਧ ਹੋ ਚੁੱਕਾ ਹੈ ਕਿ ਕੋਵਿਡ ਵੈਕਸੀਸਨੇਟਡ ਵਿਅਕਤੀਆਂ ਨੂੰ ਕਰੋਨਾ ਤੋਂ ਪੀੜਤ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ,ਜੇਕਰ ਵੈਕਸੀਨੇਟਡ ਵਿਅਕਤੀ ਕੋਰੋਨਾ ਤੋਂ ਪੀੜਤ ਵੀ ਹੁੰਦਾ ਹੈ ਤਾਂ ਬੀਮਾਰੀਆਂ ਉਸ ਵਿੱਚ ਗੰਭੀਰ ਲੱਛਣ ਪੈਦਾ ਨਹੀਂ ਕਰ ਸਕਦੀ ਅਤੇ ਅਜਿਹਾ ਹੀ  ਪਿਛਲੀ ਲਹਿਰ ਸਮੇਂ ਦੇਖਣ ਨੂੰ ਮਿਲਿਆ ਹੈ,ਇਸ ਲਈ ਸਾਰੇ ਯੋਗ ਵਿਅਕਤੀਆਂ ਨੂੰ ਆਪਣੇ ਆਪ ਨੂੰ ਅਤੇ ਸਮਾਜ ਨੂੰ ਕੋਰੋਨਾ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲਗਾਉਣੀਆਂ ਚਾਹੀਦੀਆਂ ਹਨ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ: ਸੁਸ਼ਮਾ ਠੱਕਰ,ਜ਼ਿਲਾ ਟੀਕਾਕਰਨ ਅਫਸਰ ਡਾ:ਮੀਨਾਕਸ਼ੀ ਅਬਰੋਲ,ਡਾ .ਸੋਨੀਆ,ਡਾ.ਦੀਪਤੀ ਅਰੋੜਾ,ਡਾ.ਯੁਵਰਾਜ ਨਾਰੰਗ,ਪੀ.ਏ.ਸਿਵਲ ਸਰਜਨ ਵਿਕਾਸ ਕਾਲੜਾ,ਡੀ.ਪੀ.ਐਮ ਹਰੀਸ਼ ਕਟਾਰੀਆ,ਬੀਸੀਸੀ ਕੋਆਰਡੀਨੇਟਰ ਰਜਨੀਕ ਕੌਰ,ਕੁਲਵੰਤ ਰਾਏ,ਮਨਜੀਤ ਕੌਰ ਹਾਜ਼ਰ ਸਨ।

Spread the love