ਬਲੱਡ ਪਰੈਸ਼ਰ, ਦਿਲ, ਗੁਰਦੇ ਅਤੇ ਸ਼ੂਗਰ ਆਦਿ ਰੋਗਾਂ ਤੋ ਪੀੜਿਤਾਂ ਦਾ ਕੋਵਿਡ ਟੀਕਾਕਰਨ ਬਹੁਤ ਜਰੂਰੀ-ਸਿਵਲ ਸਰਜਨ

ਬਲੱਡ ਪਰੈਸ਼ਰ, ਦਿਲ, ਗੁਰਦੇ ਅਤੇ ਸ਼ੂਗਰ ਆਦਿ ਰੋਗਾਂ ਤੋ ਪੀੜਿਤਾਂ ਦਾ ਕੋਵਿਡ ਟੀਕਾਕਰਨ ਬਹੁਤ ਜਰੂਰੀ-ਸਿਵਲ ਸਰਜਨ
ਬਲੱਡ ਪਰੈਸ਼ਰ, ਦਿਲ, ਗੁਰਦੇ ਅਤੇ ਸ਼ੂਗਰ ਆਦਿ ਰੋਗਾਂ ਤੋ ਪੀੜਿਤਾਂ ਦਾ ਕੋਵਿਡ ਟੀਕਾਕਰਨ ਬਹੁਤ ਜਰੂਰੀ-ਸਿਵਲ ਸਰਜਨ

ਫਿਰੋਜ਼ਪੁਰ 9 ਫਰਵਰੀ 2022

ਕਰੋਨਾਂ ਵਾਇਰਸ ਵੱਖ ਵੱਖ ਵੇਰੀੲੈਂਟਾਂ ਦੇ ਰੂਪ ਵਿੱਚ ਸਮੇਂ ਸਮੇਂ ਤੇ ਆਪਣਾ ਪ੍ਰਕੋਪ ਦਿਖਾਉਂਦਾ ਰਹਿੰਦਾ ਹੈ। ਇਸ ਵਾਇਰਸ  ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਜ਼ਰੂਰੀ ਹੈ। ਬਲੱਡ ਪ੍ਰੈਸ਼ਰ, ਦਿਲ, ਗੁਰਦੇ ਅਤੇ ਸ਼ੂਗਰ ਆਦਿ ਰੋਗਾਂ ਤੋਂ ਪੀੜਿਤ ਵਿਅਕਤੀਆਂ ਲਈ ਕੋਵਿਡ ਵੈਕਸੀਨੇਸ਼ਨ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿਉਂਕਿ ਇਹਨਾਂ ਰੋਗਾਂ ਤੋਂ ਪੀੜਿਤ ਵਿਅਕਤੀਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਇਹਨਾਂ ਰੋਗਾਂ ਕਾਰਨ ਘੱਟ ਹੋ ਜਾਂਦੀ ਹੈ । ਕੋਵਿਡ ਇਹਨਾਂ ਨੂੰ ਜਲਦੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਅਤੇ ਘਾਤਕ ਰੂਪ ਵੀ ਅਖਿਤਿਆਰ ਕਰ ਸਕਦਾ ਹੈ।ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਜ਼ਿਲੇ ਅੰਦਰ ਇੱਕ ਕੋਵਿਡ ਟੀਕਾਕਰਨ ਕੇਂਦਰ ਦੇ ਨਿਰੀਖਣ ਮੌਕੇ ਕੀਤਾ।

ਹੋਰ ਪੜ੍ਹੋ :-ਬੰਦੀ ਸਿੱਖਾਂ ਦੀ ਰਿਹਾਈ ਲਈ ਸਿੱਖ ਜੱਥੇਬੰਦੀਆਂ ਦਾ ਵਫਦ ਭਾਜਪਾ ਆਗੂ ਗਜੇਂਦਰ ਸ਼ੇਖਾਵਤ ਨੂੰ ਮਿਲਿਆ

ਉਹਨਾਂ ਦੱਸਿਆ ਕਿ ਇਹਨਾਂ ਸਹਿ ਰੋਗਾਂ ਤੋਂ ਪੀੜਿਤ ਵਿਅਕਤੀਆਂ ਨੂੰ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਤੋਂ ਇਲਾਵਾ ਵਿਭਾਗ ਵੱਲੋਂ ਇੱਕ ਬੂਸਟਰ ਡੋਜ਼ ਵੀ ਦਿੱਤੀ ਜਾ ਰਹੀ ਹੈ ਜੋ ਕਿ ਲਗਵਾਉਣੀ ਚਾਹੀਦੀ ਹੈ।ਉਹਨਾਂ ਇਹ ਵੀ ਕਿਹਾ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਮਿਸ਼ਨ 100 ਪ੍ਰਤੀਸ਼ਤ ਕੋਵਿਡ ਵੈਕਸੀਨੇਸ਼ਨ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਵਿਭਾਗ ਵੱਲੋਂ ਸਾਰੇ ਯੋਗ ਵਿਅਕਤੀਆਂ ਦਾ ਹਰ ਗਲੀ ਮੁਹੱਲੇ ਅਤੇ ਘਰ ਘਰ ਪਹੁੰਚ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ: ਅਰੋੜਾ ਨੇ ਸਮੂਹ ਯੋਗ ਵਿਅਕਤੀਆਂ ਨੂੰ ਆਪਣਾ ਬਣਦਾ ਕੋਵਿਡ ਟੀਕਾਕਰਨ ਪਹਿਲ ਦੇ ਆਧਾਰ ਤੇ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

Spread the love