ਸਿਆਣਿਆਂ ਲਈ ਪ੍ਰੇਰਣਾ ਬਣ ਰਹੇ ਹਨ ਨਿਆਣੇ, ਲਗਵਾ ਰਹੇ ਹਨ ਕੋਵਿਡ ਵੈਕਸੀਨ

ਸਿਆਣਿਆਂ ਲਈ ਪ੍ਰੇਰਣਾ ਬਣ ਰਹੇ ਹਨ ਨਿਆਣੇ, ਲਗਵਾ ਰਹੇ ਹਨ ਕੋਵਿਡ ਵੈਕਸੀਨ
ਸਿਆਣਿਆਂ ਲਈ ਪ੍ਰੇਰਣਾ ਬਣ ਰਹੇ ਹਨ ਨਿਆਣੇ, ਲਗਵਾ ਰਹੇ ਹਨ ਕੋਵਿਡ ਵੈਕਸੀਨ
ਕੋਵਿਡ ਵੈਕਸੀਨ ਪੂਰੀ ਤਰਾਂ ਸੁੱਰਖਿਅਤ, ਸਾਰੇ ਟੀਕਾਕਰਨ ਜਰੂਰ ਕਰਵਾਉਣ: ਡਿਪਟੀ ਕਮਿਸ਼ਨਰ
ਟੀਕਾਕਰਨ ਲਈ ਲਗਾਏ ਜਾ ਰਹੇ ਹਨ ਵਿਸੇਸ਼ ਕੈਂਪ

ਫਾਜ਼ਿਲਕਾ, 27 ਅਪ੍ਰੈਲ 2022

ਫਾਜ਼ਿਲਕਾ ਜਿਲ਼੍ਹੇ ਦੇ ਨਿਆਣੇ ਸਿਆਣਿਆਂ ਲਈ ਪ੍ਰੇਰਣਾ ਸ਼੍ਰੋਤ ਬਣਨ ਲੱਗੇ ਹਨ। ਸਕੂਲੀ ਵਿਦਿਆਰਥੀ ਵੱਡੀ ਗਿਣਤੀ ਵਿਚ ਅੱਗੇ ਆ ਕੇ ਕੋਵਿਡ ਦੀ ਵੈਕਸੀਨੇਸਨ ਕਰਵਾ ਰਹੇ ਹਨ ਤਾਂ ਜੋ ਉਹ ਆਪਣੇ ਸਮਾਜ ਨੂੰ ਕੋਵਿਡ ਦੇ ਖਤਰੇ ਤੋਂ ਬਚਾ ਸਕਨ। ਅਜਿਹਾ ਕਰਕੇ ਉਹ ਵੱਡਿਆਂ ਦਾ ਵੀ ਮਾਰਗਦਰਸ਼ਨ ਕਰ ਰਹੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਤੋਂ ਸੇਧ ਲੈਕੇ ਆਪਣਾ ਟੀਕਾਕਰਨ ਕਰਵਾਉਣ।

ਹੋਰ ਪੜ੍ਹੋ :-ਪੀਜੀਆਰਐਸ ਪੋਰਟਲ ’ਚ ਬਕਾਇਆ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ: ਹਰੀਸ਼ ਨਇਰ

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਟੀਕਾਕਰਨ ਨੂੰ 100 ਫੀਸਦੀ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਬੱਚੇ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਬੱਚੇ ਆਪਣਾ ਕੋਵਿਡ ਟੀਕਾਕਰਨ  ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਲੋਕਾਂ ਨੂੰ ਆਪਣੇ ਬੱਚਿਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣਾ ਕੋਵਿਡ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 100ਫੀਸਦੀ ਟੀਕਾਕਰਨ ਲਈ ਜ਼ਿਲ੍ਹੇ ਵਿੱਚ ਹਰ ਰੋਜ਼ ਵੱਖ-ਵੱਖ ਪਿੰਡਾਂ ਵਿਚ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿ  12 ਤੋਂ 14 ਅਤੇ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿਚ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੌਥੀ ਸੰਭਾਵਿਤ ਲਹਿਰ ਦਾ ਅਸਰ ਬੱਚਿਆਂ ਦੇ ਜਿਆਦਾ ਰਹਿਣ ਦਾ ਡਰ ਹੈ ਇਸ ਲਈ ਜਰੂਰੀ ਹੈ ਕਿ ਬੱਚਿਆਂ ਦਾ ਵੈਕਸੀਨੇਸ਼ਨ ਜਰੂਰ ਕਰਵਾਇਆ ਜਾਵੇ।

28 ਤੋਂ 30 ਅਪ੍ਰੈਲ ਤੱਕ ਲੱਗਣਗੇ ਇੰਨ੍ਹਾਂ ਪਿੰਡਾਂ ਵਿਚ ਟੀਕਾਕਰਨ ਕੈਂਪ

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ  ਮਿਤੀ 28 ਅਪ੍ਰੈਲ ਨੂੰ ਝੁਰੜ ਖੇੜਾ, ਬਹਾਵਲ ਬਾਸੀ, ਢਾਣੀ ਮੰਢਲਾ, ਸਰੀਂ ਵਾਲਾ, ਤੂਤ ਵਾਲਾ, ਕਬੂਲ ਸ਼ਾਹ, ਮੋਹਕਮ ਅਰਾਈਆ, ਫਤੇ ਵਾਲਾ, ਬਸਤੀ ਘੁਮਿਆਰਾ ਵਾਲੀ, ਚੱਕ ਖੁੰਢ ਵਾਲਾ, ਬਸਤੀ ਫੂਮਣ ਸ਼ਾਹ ਤੇ ਛੋਟਾ ਟਿਵਾਨਾ, ਮੰਡੀ ਹਜੂਰ ਸਿੰਘ, ਝੰਗੜ ਭੈਣੀ, ਗੁਲਾਮ ਰਸੂਲ, ਗਜੂਆਨਾ, ਮਿਆਨੀ ਬਸਤੀ, ਚਾਂਦ ਮਾਰੀ 29 ਅਪ੍ਰੈਲ ਨੂੰ ਅਮਰਪੁਰਾ, ਬਿਸਨ ਪੁਰਾ, ਰਾਜ ਪੁਰਾ, ਗੱਡਾ ਡੋਬ, ਨਰਾਇਨ ਪੁਰਾ, ਲਧੂਵਾਲਾ ਉਤਾੜ, ਤੋਤਿਆ ਵਾਲਾ, ਸ਼ਹੀਦ ਭਗਤ ਸਿੰਘ ਨਗਰ, ਕਮਰੇ ਵਾਲਾ, ਉਧਮ ਸਿੰਘ ਨਗਰ, ਕੋਠਾ, ਓਡੀਆ ਵਡੀ/ਛੋਟੀ, ਅਹਲ ਬੋਦਲਾ,ਚੱਕ ਢਾਬ ਵਾਲਾ, ਖਿਓ ਵਾਲਾ ਬੋਦਲਾ 30 ਅਪ੍ਰੈਲ ਨੂੰ ਸਰਦਾਰ ਪੁਰਾ, ਬਹਾਵਲ ਬਾਸੀ, ਮੋਢੀ ਖੇੜਾ, ਰਾਜਨ ਵਾਲੀ, ਢੀਂਗਾ ਵਾਲੀ,ਧਰਮਪੁਰਾ, ਚੱਕ ਜੰਡਵਾਲਾ, ਘੁਰਕਾ, ਜੰਡਵਾਲਾ, ਹਮੀਦ ਸਅਦੇ ਕੇ, ਜਮਾਲ ਕੇ, ਕੇਰੀਆ, ਪੱਕਾ ਚਿਸਤੀ, ਮੁਹਾਰ ਜਮਸ਼ੇਰ, ਦੋਨਾ ਨਾਨਕਾ, ਢਾਣੀ ਮੋਹਨਾ ਰਾਮ, ਥੇ ਕਲੰਧਰ, ਬਘੇ ਵਾਲਾ ਪਿੰਡਾਂ ਵਿੱਚ ਕੈਂਪ ਲਗਾ ਕੇ ਕੀਟਾਕਰਨ ਕੀਤਾ ਜਾਵੇਗਾ।

Spread the love