ਜਿਲ੍ਹਾ ਪਠਾਨਕੋਟ ਵਿੱਚ ਪਟਾਖੇ ਵੇਚਣ ਅਤੇ ਸਟੋਰ ਕਰਨ ਲਈ 7 ਲੋਕਾਂ ਦੇ ਕੱਢੇ ਗਏ ਡਰਾਅ
ਪਠਾਨਕੋਟ, 26 ਅਕਤੂਬਰ 2021
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਆਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਇੰਡਸਟਰੀ ਅਤੇ ਕਮਰਸ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੀਵਾਲੀ ਦੇ ਮੌਕੇ ਤੇ ਆਰਜੀ ਤੌਰ ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਸਬੰਧੀ ਆਰਜੀ ਲਾਈਸੰਸ ਜਾਰੀ ਕਰਨ ਲਈ ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ 20 ਅਕਤੂੁਬਰ ਤੱਕ ਦਰਖਾਸਤਾਂ ਮੰਗੀਆ ਗਈਆ ਹਨ ਅਤੇ ਜਗਨੂਰ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ ਦੇ ਵੱਲੋਂ ਅਰਜੀਆਂ ਦੇਣ ਵਾਲੇ ਲੋਕਾਂ ਦੇ ਸਾਹਮਣੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਡਰਾਅ ਕੱਢੇ ਗਏ।
ਹੋਰ ਪੜ੍ਹੋ :-11 ਪੰਜਾਬ ਬਟਾਲਿਅਨ ਵੱਲੋਂ 7 ਦਿਨਾਂ ਦੇ ਐਨ.ਸੀ.ਸੀ. ਕੈਂਪ ਦਾ ਆਯੋਜਨ ਕਰਵਾਇਆ
ਜਾਣਕਾਰੀ ਦਿੰਦਿਆਂ ਸ. ਸਹਾਇਕ ਕਮਿਸਨਰ ਸਿਕਾਇਤਾਂ ਨੇ ਦੱਸਿਆ ਕਿ ਦੀਵਾਲੀ ਤਿਉਹਾਰ ਤੇ ਆਰਜੀ ਤੌਰ ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਸਬੰਧੀ ਆਰਜੀ ਲਾਈਸੰਸ ਜਾਰੀ ਕਰਨ ਲਈ ਉਨ੍ਹਾਂ ਕੋਲ 328 ਅਰਜੀਆਂ ਪਹੁੰਚੀਆਂ ਸਨ। ਉਨ੍ਹਾਂ ਦੱਸਿਆ ਕਿ ਸਾਰੇ ਲੋਕ ਜਿਨ੍ਹਾਂ ਵੱਲੋਂ ਅਰਜੀਆਂ ਦਿੱਤੀਆਂ ਗਈਆਂ ਸਨ ਉਨ੍ਹਾਂ ਦੀ ਮੋਜੂਦਗੀ ਵਿੱਚ ਡਰਾਅ ਕੱਢੇ ਗਏ।
ਉਨ੍ਹਾਂ ਦੱਸਿਆ ਕਿ ਕੱਢੇ ਗਏ ਡਰਾਅ ਵਿੱਚ ਗੋਰਵ ਪੁੱਤਰ ਦੇਵੀ ਦਿਆਲ, ਸੁਰੇਸ ਕੁਮਾਰ ਪੁੱਤਰ ਬਿਹਾਰੀ ਲਾਲ , ਗਗਨਕਾਂਤ ਮਹਾਜਨ ਪੁੱਤਰ ਬੂਟਾ ਮੱਲ, ਮੁਨੀਸ ਮਹਾਜਨ ਪੁੱਤਰ ਤਿਲਕ ਰਾਜ, ਕਰਨ ਨਿਸਚਲ ਪੁੱਤਰ ਸੁਨੀਲ ਨਿਸਚਲ,ਰਾਕੇਸ ਕੁਮਾਰ ਪੁੱਤਰ ਬਲਬੀਰ ਕੁਮਾਰ ਅਤੇ ਕਰਨ ਨਿਸਚਲ ਪੁੱਤਰ ਸੁਨੀਲ ਨਿਸਚਲ ਦੇ ਡਰਾਅ ਨਿਕਲੇ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪਟਾਖੇ ਵੇਚਣ ਲਈ ਕੂਝ ਸਥਾਨ ਨਿਰਧਾਰਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਰਾਮਲੀਲਾ ਗਰਾਉਂਡ ਮਿਸਨ ਰੋਡ ਪਠਾਨਕੋਟ, ਟਰੱਕ ਯੂਨੀਅਨ ਸੈਲੀ ਰੋਡ ਪਠਾਨਕੋਟ, ਪਲੇਅ ਗਰਾਉਂਡ ਐਸ.ਡੀ. ਸਕੂਲ ਈਸਾ ਨਗਰ ਪਠਾਨਕੋਟ, ਬਿਜਲੀ ਗਰਾਉਂਡ ਸੁਜਾਨਪੁਰ, ਮਾਰਕਫੈਡ ਗਰਾਉਂਡ ਨਰੋਟ ਜੈਮਲ ਸਿੰਘ, ਸਰਕਾਰੀ ਆਈ.ਟੀ.ਆਈ. ਬਮਿਆਲ, ਰਣਜੀਤ ਸਾਗਰ ਡੈਮ ਖਾਲੀ ਜਮੀਨ ਸਾਹਮਣੇ ਸੁਵਿਧਾ ਸੈਂਟਰ ਜੁਗਿਆਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ, ਖੇਡ ਦਾ ਮੈਦਾਨ ਦੁਨੇਰਾ (ਫੰਗੋਤਾ ਰੋਡ) ਅਤੇ ਖੇਡ ਦਾ ਮੈਦਾਨ ਬੰਧਾਨੀ ਸਾਮਲ ਹਨ।