ਡੀ. ਸੀ., ਐੱਸ. ਐੱਸ. ਪੀ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ

Deputy Commissioner
 ਡੀ. ਸੀ., ਐੱਸ. ਐੱਸ. ਪੀ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤਾ ਮੰਡੀਆਂ ਦਾ ਦੌਰਾ
ਬਰਨਾਲਾ, 5 ਨਵੰਬਰ 2022
ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ, ਐੱਸ. ਐੱਸ. ਪੀ ਬਰਨਾਲਾ ਸ੍ਰੀ ਸੰਦੀਪ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਮਵੀਰ ਸਿੰਘ ਅਤੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਗੋਪਾਲ ਸਿੰਘ ਨੇ ਅੱਜ ਵੱਖ ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ।
ਪਿੰਡ ਬਡਬਰ ਦੀ ਦਾਣਾ ਮੰਡੀ ਵਿਖੇ ਕਿਸਾਨਾਂ ਨਾਲ ਗੱਲ ਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ ਹਰੀਸ਼ ਨਈਅਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਕਈ ਤਰੀਕੇ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਯੋਗ ਇਸਤੇਮਾਲ ਕਰਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਧਨੌਲਾ ਦੀ ਮੰਡੀ ਵਿਖੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰੀ ਸਭਾਵਾਂ ਤੋਂ ਸੰਧ ਲੈਣ।
ਇਸ ਮੌਕੇ ਵਧੇਰੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਵਿੱਚ ਕੁਲ 567606 ਮੀਟ੍ਰਿਕ ਟਨ ਝੋਨਾ ਮੰਡੀਆਂ ਚ ਪੁੱਜ ਚੁੱਕਾ ਹੈ ਜਿਸ ਵਿੱਚੋਂ 508959 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਮੰਡੀਆਂ ਵਿਚੋਂ 407946 ਮੀਟ੍ਰਿਕ ਟਨ ਝੋਨਾ ਚੁੱਕਿਆ ਜਾ ਚੁੱਕਾ ਹੈ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਰੂ 938.55 ਕਰੋੜ ਦੀ ਰਕਮ ਤਬਦੀਲ ਕਰ ਦਿੱਤੀ ਗਈ ਹੈ।
ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫਸਰ ਸ੍ਰੀ ਵਰਿੰਦਰ ਕੁਮਾਰ, ਜ਼ਿਲ੍ਹਾ ਖੁਰਾਕ ਅਤੇ ਸਿਵਿਲ ਸਪਲਾਈ ਅਫਸਰ ਸ੍ਰੀ ਹਰਪ੍ਰੀਤ ਸਿੰਘ ਚਾਹਲ ਅਤੇ ਹੋਰ ਲੋਕ ਵੀ ਮੌਜੂਦ ਸਨ।
ਪਿੰਡ ਬਡਬਰ ਦੇ ਕਿਸਾਨ ਨੇ 5 ਏਕੜ ਜ਼ਮੀਨ ਚ ਸੁਪਰ ਸੀਡਰ ਨਾਲ ਲਗਾਈ ਕਣਕ
ਵੱਧ ਤੋਂ ਵੱਧ ਕਿਸਾਨ ਕਰਨ ਸੁਪਰ ਸੀਡਰ ਦਾ ਪ੍ਰਯੋਗ, ਡਾ ਹਰੀਸ਼ ਨਈਅਰ
ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਬਡਬਰ ਦੇ ਕਿਸਾਨ ਜਰਨੈਲ ਸਿੰਘ, ਪੁੱਤਰ ਪਿਆਰਾ ਸਿੰਘ, ਦੇ ਖੇਤਾਂ ਦਾ ਦੌਰਾ ਕੀਤਾ। ਇਹ ਕਿਸਾਨ ਸੁਪਰ ਸੀਡਰ ਦੀ ਵਰਤੋਂ ਕਰਦਿਆਂ ਝੋਨੇ ਦੇ ਕਰਚਿਆਂ ਚ ਕਣਕ ਦਾ ਬੀਜ ਲਗਾ ਰਿਹਾ ਹੈ। ਕਿਸਾਨ ਜਰਨੈਲ ਸਿੰਘ ਕੁਲ 5 ਏਕੜ ਰਕਬੇ ਚ ਸੁਪਰ ਸੀਡਰ ਦਾ ਪ੍ਰਯੋਗ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਸੁਪਰ ਸੀਡਰ ਨਾਲ ਚੰਗਾ ਝਾੜ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕਣਕ ਲਗਾਉਣ ਨਾਲ ਸੁੰਡੀ ਪੈਣ ਦੀ ਵੀ ਦਿੱਕਤ ਨਹੀਂ ਦਰਪੇਸ਼ ਆਉਂਦੀ।
ਡਿਪਟੀ ਕਮਿਸ਼ਨਰ ਨੇ ਕੀਤਾ ਬਡਬਰ ਵਿਖੇ ਬਨਣ ਵਾਲੇ ਵੇਟਲੈਂਡ ਦਾ ਦੌਰਾ
ਬਰਨਾਲਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਚਲਾਈ ਗਈ ਹਰਿਆਵਲ ਮੁਹਿੰਮ ਤਹਿਤ ਪਿੰਡ ਬਡਬਰ ਵਿਖੇ ਵੇਟਲੈਂਡ ਬਣਾਇਆ ਜਾ ਰਿਹਾ ਹੈ। ਬਡਬਰ ਵਿਖੇ ਪਹਿਲਾਂ ਹੀ ਕੁਝ ਹਿੱਸੇ ਵਿਚ ਜੰਗਲ ਮੌਜੂਦ ਹੈ। ਪ੍ਰਸ਼ਾਸਨ ਵੱਲੋਂ ਏਥੇ ਛੱਪੜ ਬਣਾਇਆ ਜਾ ਰਿਹਾ ਹੈ ਜਿਸ ਵਿਚ ਪਾਣੀ ਛੱਡ ਕੇ ਆਸ ਪਾਸ ਦੇ ਜੰਗਲ ਨੂੰ ਵਧੇਰੇ ਹਰਿਆਲੀ ਅਤੇ ਪੰਛੀ ਜਾਨਵਰ ਮਿਲਣਗੇ। ਪਿੰਡ ਬਡਬਰ ਵਿਖੇ ਪੈਂਦੇ 100 ਏਕੜ ਕਰੀਬ ਰਕਬੇ ‘ਚ ਫੈਲੇ ਜੰਗਲ ਨੂੰ ਹੋਰ ਵੱਧ ਹਰਿਆ ਭਰਿਆ ਕਰਨ ਲਈ ਓਥੇ ਜਲਗਾਹ ਬਣਾਈ ਜਾ ਰਹੀ ਹੈ। ਇਸ ਵੈੱਟਲੈਂਡ ਲਈ 4-5 ਏਕੜ ਰਕਬੇ ‘ਚ ਛੱਪੜ ਬਣਾਇਆ ਜਾ ਰਿਹਾ ਹੈ।
Spread the love