ਦੂਰ-ਦਰਾਢੇ ਤੋਂ ਦਰਸ਼ਨ ਕਰਨ ਪਹੁੰਚੀਆਂ ਸੰਗਤਾਂ
40-40 ਸੈਲਾਨੀਆਂ ਨੂੰ 11 ਗੈਲਰੀਆਂ ਵਿਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਵਿਸ਼ੇਸ਼ ਐਨੀਮੇਟਡ ਫਿਲਮਾਂ
ਸ੍ਰੀ ਚਮਕੌਰ ਸਾਹਿਬ, 22 ਨਵੰਬਰ 2021
ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਨੂੰ ਪਹਿਲੇ ਹੀ ਦਿਨ ਭਰਵਾਂ ਹੁੂੰਗਾਰਾ ਮਿਲਿਆ ਹੈ ਜਿਸ ਨੂੰ ਦੇਖਣ ਲਈ ਸੰਗਤਾਂ ਦੂਰ-ਦਰਾਢੇ ਤੋਂ ਦਰਸ਼ਨ ਕਰਨ ਪਹੁੰਚੀਆਂ ਸਨ।
ਹੋਰ ਪੜ੍ਹੋ :-ਸਵੱਛ ਸਰਵੇਖਣ-2021 ਤਹਿਤ 25000 ਤੋਂ ਘੱਟ ਆਬਾਦੀ ਵਾਲੀ ਸ਼ੇ੍ਰਣੀ ਵਿੱਚ ਮੋਰਿੰਡਾ ਨੇ ਚੌਥਾ ਸਥਾਨ ਹਾਸਲ ਕੀਤਾ
ਇਸ ਬਾਰੇ ਜਾਣਕਾਰੀ ਦਿੰਦਿਆਂ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਭਪਿੰਦਰ ਸਿੰਘ ਚਾਨਾ, ਨਿਗਰਾਨ ਇੰਜੀਨਿਅਰ ਅਤੇ ਸੁਰਿੰਦਰ ਸਿੰਘ, ਐਸ. ਡੀ. ਓ. ਨੇ ਦੱਸਿਆ ਕਿ ਅੱਜ 40-40 ਸੈਲਾਨੀਆਂ ਨੂੰ 11 ਗੈਲਰੀਆਂ ਵਿਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਵਿਸ਼ੇਸ਼ ਐਨੀਮੇਟਡ ਫਿਲਮਾਂ ਦਿਖਾਈਆਂ ਗਈਆਂ ਜਿਸ ਉਪਰੰਤ ਸੰਗਤਾਂ ਨੇ ਖੁਸ਼ੀ ਜਾਹਰ ਕਿ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ ਇਹ ਉਪਰਾਲਾ ਬੱਚਿਆਂ ਅਤੇ ਨੌਜੁਆਨ ਪੀੜੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੇ ਦਾਸਤਾਨ-ਏ-ਸ਼ਹਾਦਤ ਦੇ ਉਦਘਾਟਨ ਤੋਂ ਬਾਅਦ ਅੱਜ ਸੋਮਵਾਰ 22 ਨਵੰਬਰ ਤੋਂ ਆਮ ਸੈਲਾਨੀਆਂ ਦੇ ਲਈ ਅਤਿ ਆਧੁਨਿਕ ਤਕਨੀਕਾਂ ਦੇ ਨਾਲ ਤਿਆਰ ਕੀਤਾ ਗਿਆ ਦਾਸਤਾਨ-ਏ-ਸ਼ਹਾਦਤ ਆਮ ਸੈਲਾਨੀਆਂ ਦੇ ਲਈ ਖੋਲ ਦਿੱਤਾ ਗਿਆ ਹੈ।