30 ਅਪਰੈਲ ਤੋਂ 3 ਮਈ ਤੱਕ ਰੱਖ-ਰਖਾਓ ਲਈ ਬੰਦ ਰਹੇਗਾ ਦਾਸਤਾਨ-ਏ-ਸ਼ਹਾਦਤ

Dastan-e-Shahadat
30 ਅਪਰੈਲ ਤੋਂ 3 ਮਈ ਤੱਕ ਰੱਖ-ਰਖਾਓ ਲਈ ਬੰਦ ਰਹੇਗਾ ਦਾਸਤਾਨ-ਏ-ਸ਼ਹਾਦਤ
ਸ੍ਰੀ ਚਮਕੌਰ ਸਾਹਿਬ, 29 ਅਪਰੈਲ 2022
ਦੁਨੀਆਂ ਭਰ ਦੇ ਵਿੱਚ ਮਕਬੂਲੀਅਤ ਹਾਸਲ ਕਰਦਾ ਜਾ ਰਹੇ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਉਸਾਰੇ ਗਏ ਦਾਸਤਾਨ-ਏ-ਸ਼ਹਾਦਤ ਨੂੰ ਰੱਖ-ਰਖਾਓ ਵਾਸਤੇ ਅੱਜ 30 ਅਪਰੈਲ ਤੋਂ 3 ਮਈ, 2022 ਤੱਕ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ।

ਹੋਰ ਪੜ੍ਹੋ :-ਭਾਰਤੀ ਰਿਜ਼ਰਵ ਬੈਂਕ ਵੱਲੋਂ ਪੰਜਾਬ ‘ਚ ਕਣਕ ਦੀ ਖਰੀਦ ਲਈ ਸੀ.ਸੀ.ਐਲ. ਵਿੱਚ ਮਈ ਦੇ ਅਖੀਰ ਤੱਕ ਵਾਧਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਅਧੀਨ ਆਉਂਦੇ ਹੋਰਨਾਂ ਮਿਊਜ਼ੀਅਮਾਂ ਦੀ ਤਰਜ਼ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਉਸਾਰੇ ਗਏ ਦਾਸਤਾਨ-ਏ-ਸ਼ਹਾਦਤ ਨੂੰ ਵੀ ਰੱਖ-ਰਖਾਓ ਵਾਸਤੇ 30 ਅਪਰੈਲ ਤੋਂ 3 ਮਈ, 2022 ਤੱਕ ਸੈਲਾਨੀਆਂ ਲਈ ਬੰਦ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇਹ ਅਗਾਊਂ ਬੇਨਤੀ ਹੈ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਕੋਈ ਪ੍ਰੋਗ੍ਰਾਮ ਨਾ ਬਨਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਚਮਕੌਰ ਸਾਹਿਬ ਵਿਖੇ ਉਸਾਰੇ ਗਏ ਦਾਸਤਾਨ-ਏ-ਸ਼ਹਾਦਤ ਦਾ ਦ੍ਰਿਸ਼।
Spread the love