ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਨੇ ਵਾਈ.ਪੀ.ਐਸ. ਚੌਕ ਵਿਖੇ ਲੇਬਰ ਰਜਿਸਟਰੇਸ਼ਨ ਕੈਂਪ ਲਗਾਇਆ
ਮੋਹਾਲੀ, 11 ਅਕਤੂਬਰ 2021
ਅਸੰਗਠਿਤ ਕਿਰਤ ਖੇਤਰ ਨੂੰ ਸੰਗਠਿਤ ਖੇਤਰ ਵਿੱਚ ਬਦਲਣ ਦੀ ਕਵਾਇਦ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ (ਡੀਬੀਈਈ) ਨੇ ਅੱਜ ਵਾਈਪੀਐਸ ਚੌਕ ਵਿਖੇ ਕਿਰਤ ਰਜਿਸਟਰੇਸ਼ਨ ਕੈਂਪ ਲਾਇਆ।
‘ਹੋਰ ਪੜ੍ਹੋ :-ਆਪ’ ਨੇ ਜੰਮੂ ਕਸ਼ਮੀਰ ਵਿੱਚ ਘੱਟ ਗਿਣਤੀ ਭਾਈਚਾਰੇ ’ਤੇ ਅੱਤਵਾਦੀ ਹਮਲਿਆਂ ਖ਼ਿਲਾਫ਼ ਪੰਜਾਬ ’ਚ ਕੱਢਿਆ ਮੋਮਬੱਤੀ ਮਾਰਚ
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਸੀਈਓ ਡੀਬੀਈਈ ਮਨਜੇਸ਼ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ‘ਤੇ ਮਜ਼ਦੂਰਾਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਲਈ ਲਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਰਜਿਸਟਰੇਸ਼ਨ ਸਰਗਰਮੀ ਕੋਵਿਡ ਪ੍ਰੋਟੋਕੋਲ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ ਪਰ ਹੁਣ ਸਰਗਰਮੀ ਪੂਰੇ ਜੋਸ਼ ਨਾਲ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 27 ਮਜ਼ਦੂਰਾਂ ਦਾ ਡੇਟਾ ਇਕੱਤਰ ਕੀਤਾ ਗਿਆ ਹੈ, ਜੋ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਪ੍ਰਮੁੱਖ ਨਿਰਮਾਤਾਵਾਂ ਨਾਲ ਸਾਂਝਾ ਕੀਤਾ ਜਾਵੇਗਾ।
ਅਰਥ ਵਿਵਸਥਾ ਵਿੱਚ ਅਸੰਗਠਿਤ ਕਿਰਤ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਸ਼ਰਮਾ ਨੇ ਕਿਹਾ ਕਿ ਅਸੰਗਠਿਤ ਖੇਤਰ ਦੀ ਰੋਜ਼ਗਾਰ ਅਤੇ ਕੁੱਲ ਘਰੇਲੂ ਉਤਪਾਦ, ਬੱਚਤ ਅਤੇ ਪੂੰਜੀ ਨਿਰਮਾਣ ਵਿੱਚ ਯੋਗਦਾਨ ਤਹਿਤ ਸਾਡੀ ਅਰਥਵਿਵਸਥਾ ਵਿੱਚ ਮਹੱਤਵਪੂਰਣ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਇਸ ਡੇਟਾ ਨੂੰ ਲੋੜ ਅਨੁਸਾਰ ਉਦਯੋਗ ਨਾਲ ਸਾਂਝਾ ਕੀਤਾ ਜਾਵੇਗਾ।