ਡੀ.ਬੀ.ਈ.ਈ. ਮੋਹਾਲੀ ਨੇ ਐਕਸਿਸ ਬੈਂਕ ਲੋਨ ਡਿਪਾਰਟਮੈਂਟ ਵਿੱਚ ਨਵਜੋਤ ਸਿੰਘ ਦੀ ਚੋਣ ਕਰਵਾਈ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)
ਮੋਹਾਲੀ, 6 ਅਕਤੂਬਰ 2021
 
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜ਼ਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਯੋਜਨਾ ਅਧੀਨ ਡੀ.ਬੀ.ਈ.ਈ., ਮੋਹਾਲੀ ਵੱਲੋੋਂ ਜ਼ਿਲ੍ਹੇੇ ਦੇ ਵਸਨੀਕ ਨਵਜੋਤ ਸਿੰਘ ਦੀ ਸਿਲੈਕਸ਼ਨ ਐਕਸਿਸ ਬੈਂਕ ਵਿੱਚ ਕਰਵਾਈ ਗਈ।

ਹੋਰ ਪੜ੍ਹੋ :-ਦਿਮਾਗ ਦੀ ਨਾੜੀ ਫਟਣਾ ਉਮਰੋਂ ਪਹਿਲਾਂ ਮੌਤ ਦਾ ਵੱਡਾ ਕਾਰਨ : ਡਾ. ਗੌਰਵ ਜੈਨ

ਨਵਜੋਤ ਸਿੰਘ ਮੋਹਾਲੀ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਗੈ੍ਰਜੂਏਸ਼ਨ ਕੀਤੀ ਹੋਈ ਹੈ। ਉਹ ਕਾਫ਼ੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਿਹਾ ਸੀ, ਜਿਸ ਦੇ ਸਬੰਧ ਵਿੱਚ ਉਹ ਡੀ.ਬੀ.ਈ.ਈ., ਮੋਹਾਲੀ ਵਿਖੇ ਆਇਆ ਅਤੇ ਡਿਪਟੀ ਸੀ.ਈ.ਓ. ਮਨਜੇਸ਼ ਸ਼ਰਮਾ ਨਾਲ ਉਸ ਦੀ ਮੁਲਾਕਾਤ ਹੋਈ। ਡਿਪਟੀ ਸੀ.ਈ.ਓ. ਨੇ ਉਸ ਦੀ ਪੂਰੀ ਗੱਲ ਸੁਣਨ ਤੋੋਂ ਬਾਅਦ ਉਸ ਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਡੀ.ਬੀ.ਈ.ਈ. ਮੋਹਾਲੀ ਵਿਖੇ ਪਲੇਸਮੈੈਂਟ ਕੈਂਪ ਲਾਇਆ ਗਿਆ, ਜਿੱਥੇ ਉਸ ਦੀ ਇੰਟਰਵਿਊ ਤੋਂ ਬਾਅਦ ਸਿਲੈਕਸ਼ਨ ਹੋ ਗਈ। ਸਿਲੈਕਸ਼ਨ ਤੋੋਂ ਬਾਅਦ ਨਵਜੋਤ ਸਿੰਘ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਸ ਨੇ ਪੰਜਾਬ ਸਰਕਾਰ ਵੱਲੋੋਂ ਸ਼ੁਰੂ ਕੀਤੇ ਡੀ.ਬੀ.ਈ.ਈ., ਮੋਹਾਲੀ ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।
Spread the love