*ਹੰਡਿਆਇਆ ਚੌਕ ਤੋਂ ਕੀਤੀ ਸਫਾਈ ਮੁਹਿੰਮ ਦੀ ਸ਼ੁਰੂਆਤ
*ਰੇਹੜੀ ਵਾਲਿਆਂ ਨੂੰ ਸੈਲਫ ਹੈਲਪ ਗਰੁੱਪਾਂ ਰਾਹੀਂ ਬਣਾਏ ਕਾਗਜ਼ ਦੇ ਥੈਲੇ ਵੰਡੇ
*ਹੰਡਿਆਇਆ ਚੌਕ ’ਤੇ ਉਸਾਰੇ ਜਾ ਰਹੇ ਪਾਰਕ ਵਿਚ ਲਾਏ ਪੌਦੇ
ਬਰਨਾਲਾ, 2 ਅਕਤੂਬਰ
ਜ਼ਿਲ੍ਹਾ ਬਰਨਾਲਾ ਨੂੰ ਸਵੱਛਤਾ ਪੱਖੋਂ ਅੱਗੇ ਲਿਜਾਣ ਲਈ ਹਰ ਵਸਨੀਕ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਜਿੱਥੇ ਆਪਣੇ-ਆਲੇ ਦੁਆਲੇ ਦੀ ਸਫਾਈ ਰੱਖੀ ਜਾਵੇ, ਉਥੇ ਪਲਾਸਟਿਕ ਦੀ ਵਰਤੋਂ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਗਾਂਧੀ ਜਯੰਤੀ ਮੌਕੇ ਪੌਦੇ ਲਾਉਣ ਅਤੇ ਸਵੱਛਤਾ ਵਧਾਉਣ ਦਾ ਪ੍ਰਣ ਲਿਆ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਗਾਂਧੀ ਜੈਯੰਤੀ ਮੌਕੇ ਨਗਰ ਕੌਂਸਲ ਬਰਨਾਲਾ ਵੱਲੋਂ ਵਿੱਢੇ ਸਵੱਛਤਾ ਪੰਦਰਵਾੜੇ ਦਾ ਆਗਾਜ਼ ਕਰਨ ਮੌਕੇ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਇਸ ਪੰਦਰਵਾੜੇ ਦਾ ਆਗਾਜ਼ ਬਰਨਾਲਾ ਦੇ ਹੰਡਿਆਇਆ ਚੌਕ ਤੋਂ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਐਸਡੀਐਮ ਵਰਜੀਤ ਵਾਲੀਆ ਅਤੇ ਈਓ ਮਨਪ੍ਰੀਤ ਸਿੰਘ ਸਿੱਧੂ ਨੇ ਵੀ ਸਵੱਛਤਾ ਮੁਹਿੰਮ ਦਾ ਆਗਾਜ਼ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜਿੱਥੇ ਇਲਾਕਾ ਵਾਸੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ ਗਿਆ, ਉਥੇ ਹੀ ਉਨ੍ਹਾਂ ਕਿਹਾ ਕਿ ਇਸ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਆਪਣੇ ਆਲੇ-ਦੁਆਲੇ ਤੋਂ ਕੀਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਘਰ ਦੀ ਅਖਬਾਰਾਂ ਦੀ ਰੱਦੀ ਤੋਂ ਸੈਲਫ ਹੈਲਪ ਗਰੁੱਪਾਂ ਰਾਹੀਂ ਬਣਾਏ ਕਾਗਜ਼ ਦੇ ਲਿਫਾਫੇ ਰੇਹੜੀ ਵਾਲਿਆਂ ਨੂੰ ਵੰਡੇ ਗਏ ਅਤੇ ਪਲਾਸਟਿਕ ਨਾ ਵਰਤਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨੂੰ ਪਲਾਸਟਿਕ ਮੁਕਤ ਕਰਨ ਲਈ ਕਾਗਜ਼ ਦੇ ਲਿਫਾਫੇ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਇਹ ਲਿਫਾਫੇ ਮੁੁਫਤ ਵੰਡੇ ਜਾਣਗੇ ਤਾਂ ਜੋ ਉਹ ਪਲਾਸਟਿਕ ਦੇ ਲਿਫਾਫਿਆਂ ਵਿਚ ਸਾਮਾਨ ਨਾ ਦੇਣ। ਇਸ ਮੌਕੇ ਉਨ੍ਹਾਂ ਹੰਡਿਆਇਆ ਚੌਕ ’ਤੇ ਨਗਰ ਕੌਂਸਲ ਬਰਨਾਲਾ ਵੱਲੋਂ ਉਸਾਰੇ ਜਾ ਰਹੇ ਪਾਰਕ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਲੱਖਾਂ ਪੌਦੇ ਲਾਏ ਗਏ ਹਨ ਅਤੇ ਮੋਗਾ ਬਾਈਪਾਸ ’ਤੇ ਜੰਗਲ ਵੀ ਉਸਾਰਿਆ ਜਾ ਰਿਹਾ ਹੈ।
ਬੌਕਸ ਲਈ ਪ੍ਰਸਤਾਵਿਤ
22 ਏਕੜ ਖੇਤਰ ਇਲਾਕੇ ’ਚ ਵੰਡੇ ਪੇਪਰ ਬੈਗ
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ 22 ਏਕੜ ਖੇਤਰ ਵਿਚ ਰੇਹੜੀਆਂ ਵਾਲਿਆਂ ਨੂੰ ਪੇਪਰ ਬੈਗ ਵੰਡਣ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ, ਆਲੇ-ਦੁਆਲੇ ਦੀ ਸਵੱਛਤਾ ਅਤੇ ਕੋਵਿਡ 19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਆਖਿਆ। ਉਨ੍ਹਾਂ ਆਖਿਆ ਕਿ ਪਲਾਸਟਿਕ ਨਾਲ ਜਿੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਰਹਿੰਦਾ ਹੈ, ਉਥੇ ਪਲਾਸਟਿਕ ਗਲਦਾ ਨਹੀਂ ਹੈ, ਜਿਸ ਨਾਲ ਗੰਦਗੀ ਪੈਦਾ ਹੁੰਦੀ ਹੈ।
ਬੌਕਸ ਲਈ ਪ੍ਰਸਤਾਵਿਤ
ਨਗਰ ਕੌਂਸਲ ਨੇ ਨਾਮਦੇਵ ਮਾਰਗ ਦੀ ਬਦਲੀ ਨੁਹਾਰ
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਵਲੋਂ ਨਾਮਦੇਵ ਮਾਰਗ ’ਤੇ ਲਗਾਏ ਗਏ ਟ੍ਰੀ ਗਾਰਡ ਅਤੇ ਬੂਟਿਆਂ ਤੋਂ ਇਲਾਵਾ ਸੜਕ ਦੇ ਦੋਵੇਂ ਪਾਸੇ ਕਰਵਾਏ ਪੇਂਟ ਦੇ ਉਪਰਾਲੇ ਬਦਲੇ ਐਸਡੀਐਮ ਵਰਜੀਤ ਵਾਲੀਆ ਅਤੇ ਈਓ ਮਨਪ੍ਰੀਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ। ਇਸ ਮੌਕੇ ਐਸਡੀਐਮ ਵਾਲੀਆ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੈਲਫ ਹੈਲਪ ਗਰੁੱੱਪਾਂ ਰਾਹੀਂ ਟ੍ਰੀ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੁੱਪਾਂ ਰਾਹੀਂ ਬਰਨਾਲਾ ’ਚ 25, ਭਦੌੜ ’ਚ 25 ਅਤੇ ਤਪੇ ’ਚ 50 ਟ੍ਰੀ ਗਾਰਡ ਬਣਵਾਏ ਜਾ ਚੁੱਕੇ ਹਨ ਅਤੇ ਇਹ ਕਾਰਜ ਜਾਰੀ ਹੈ।