ਡਿਪਟੀ ਕਮਿਸ਼ਨਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 120 ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ

DC FALICITATES 120 OFFICERSEMPLOYEES FOR THEIR STELLAR ROLE IN SMOOTH CONDUCT OF ASSEMBLY ELECTIONS IN JALANDHAR
DC FALICITATES 120 OFFICERSEMPLOYEES FOR THEIR STELLAR ROLE IN SMOOTH CONDUCT OF ASSEMBLY ELECTIONS IN JALANDHAR
ਸਮੁੱਚੀ ਟੀਮ ਵੱਲੋਂ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਈ ਡਿਊਟੀ ਸਦਕਾ ਜ਼ਿਲ੍ਹੇ ’ਚ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਈਆਂ ਗਈਆਂ : ਘਨਸ਼ਿਆਮ ਥੋਰੀ
ਟੀਮ ਮੈਂਬਰਾਂ ਨੂੰ ਭਵਿੱਖ ’ਚ ਵੀ ਇਸੇ ਜੋਸ਼ ਅਤੇ ਲਗਨ ਨਾਲ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨਿਭਾਉਣ ਲਈ ਕੀਤਾ ਉਤਸ਼ਾਹਿਤ

ਜਲੰਧਰ, 21 ਮਾਰਚ 2022

ਵਿਧਾਨ ਸਭਾ ਚੋਣਾਂ-2022 ਦੌਰਾਨ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਜਿਹੇ 120 ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਗਿਆ।

ਹੋਰ ਪੜ੍ਹੋ :-ਰਾਜ ਸਭਾ ਲਈ ਬਾਹਰਲੇ ਨਾਮਜ਼ਦ ਕਰ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਪੰਜਾਬੀਅਤ ਨੁੰ ਪਹਿਲੀ ਵੱਡੀ ਸੱਟ ਮਾਰੀ : ਅਕਾਲੀ ਦਲ

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਉਨ੍ਹਾਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪੂਰੀ ਜ਼ਿੰਮੇਵਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਈ ਡਿਊਟੀ ਸਦਕਾ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਾਰੀ ਟੀਮ ਵਧਾਈ ਦੀ ਪਾਤਰ ਹੈ, ਜਿਸ ਨੇ ਇਸ ਵਿਸ਼ਾਲ ਪ੍ਰਕਿਰਿਆ ਨੂੰ ਜ਼ਿਲ੍ਹੇ ਵਿੱਚ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ। ਉਨ੍ਹਾਂ ਟੀਮ ਮੈਂਬਰਾਂ ਨੂੰ ਭਵਿੱਖ ਵਿੱਚ ਵੀ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਇਸੇ ਜੋਸ਼ ਅਤੇ ਲਗਨ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ।

ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਯੂ.ਟੀ.) ਓਜਸਵੀ ਅਲੰਕਾਰ,  ਐਸ.ਡੀ.ਐਮ. ਫਿਲੌਰ ਅਮਰਿੰਦਰ ਸਿੰਘ ਮੱਲੀ, ਐਸ.ਡੀ.ਐਮ. ਨਕੋਦਰ ਪੂਨਮ ਸਿੰਘ, ਐਸ.ਡੀ.ਐਮ. ਸ਼ਾਹਕੋਟ ਲਾਲ ਵਿਸ਼ਵਾਸ , ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ, ਐਸ.ਡੀ.ਐਮ. ਜਲੰਧਰ-1 ਹਰਪ੍ਰੀਤ ਸਿੰਘ ਅਟਵਾਲ, ਇਸਟੇਟ ਅਫ਼ਸਰ ਜਲੰਧਰ ਵਿਕਾਸ ਅਥਾਰਟੀ, ਜਲੰਧਰ ਖੁਸ਼ਦਿਲ ਸਿੰਘ, ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ, ਜਲੰਧਰ ਰਜਤ ਓਬਰਾਏ, ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ, ਜਲੰਧਰ ਰਾਜੀਵ ਵਰਮਾ, ਜੁਆਇੰਟ ਕਮਿਸ਼ਨਰ ਨਗਰ ਨਿਗਮ, ਜਲੰਧਰ ਜਯੋਤੀ ਬਾਲਾ, ਪੀ.ਸੀ.ਐਸ. ਅਧਿਕਾਰੀ (ਯੂ.ਟੀ.) ਗੁਰਲੀਨ ਕੌਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਕਰਨਦੀਪ ਭੁੱਲਰ ਤਹਿਸੀਲਦਾਰ ਜਲੰਧਰ-1, ਰਾਜੇਸ਼ ਕੁਮਾਰ ਚੱਢਾ ਬੀ.ਡੀ.ਪੀ.ਓ. ਜਲੰਧਰ ਪੂਰਬੀ ਅਤੇ ਐਗਰੀਕਲਚਰ ਇਨਫਰਮੇਸ਼ਨ ਅਫ਼ਸਰ ਡਾ. ਦਿਨੇਸ਼ ਸ਼ਾਮਲ ਹਨ।

ਇਸੇ ਤਰ੍ਹਾਂ ਇੰਸਪੈਕਟਰ ਖੁਰਾਕ ਤੇ ਸਪਲਾਈਜ਼, ਜਲੰਧਰ ਰੁਪਿੰਦਰਪਾਲ ਸਿੰਘ, ਇੰਸਪੈਕਟਰ  ਨਗਰ ਨਿਗਮ ਜਲੰਧਰ ਰਾਕੇਸ਼ ਕੁਮਾਰ ਸਾਨਿਆਲ, ਸਤਿੰਦਰਪਾਲ ਸਿੰਘ ਸੀ.ਐਲ.ਏ. ਪੰਜਾਬ ਲੈਂਡ ਰਿਕਾਰਡ ਸੁਸਾਇਟੀ, ਯਾਦਵਿੰਦਰ ਸਿੰਘ ਏ.ਆਰ.ਓ.-1, ਸੁਰਿੰਦਰ ਸਿੰਘ ਏ.ਆਰ.ਓ.-2, ਚੋਣ ਕਾਨੂੰਨਗੋ ਜਸਪ੍ਰੀਤ ਸਿੰਘ, ਰਮਨਦੀਪ ਕੌਰ, ਰਾਕੇਸ਼ ਕੁਮਾਰ ਤੇ ਪਰਕੀਰਤ ਸਿੰਘ, ਸੁਮਿਤ ਸ਼ਰਮਾ ਅਕਾਊਂਟਸ ਮੈਨੇਜਰ, ਮਗਨਰੇਗਾ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ, ਸੀਨੀਅਰ ਸਹਾਇਕ ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਸਰਬਜੀਤ ਕਤਿਆਲ, ਨਵੀਨ ਕੁਮਾਰ, ਅਮਨਦੀਪ ਸਿੰਘ, ਹੰਸ ਰਾਜ ਤੇ ਸੁਧੀਰ ਸ਼ਰਮਾ, ਜੂਨੀਅਰ ਸਹਾਇਕ ਪੰਨਾ ਲਾਲ, ਸੁਦੇਸ਼ ਕੁਮਾਰ ਸੂਰੀ, ਹਰਮਿੰਦਰ ਸਿੰਘ, ਰਜਿੰਦਰ ਸਿੰਘ, ਜਗਮੋਹਨ ਸਿੰਘ, ਜਸਵੰਤ ਰਾਏ ਤੇ ਸ਼ੀਸ਼ਬ ਅਰੋੜਾ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਤੋਂ ਸੂਰਜ ਕਲੇਰ, ਅਕਸ਼ੈ ਜਲੋਵਾ ਐਚ.ਓ.ਡੀ. ਸਰਕਾਰੀ ਪੋਲੀਟੈਕਨਿਕ ਕਾਲਜ ਜਲੰਧਰ, ਐਸੋਸੀਏਟ ਪ੍ਰਫੈਸਰ ਡੀ.ਏ.ਵੀ. ਜਲੰਧਰ ਸੰਜੀਵ ਧਵਨ, ਐਸੋਸੀਏਟ ਪ੍ਰਫੈਸਰ ਐਚ.ਐਮ.ਵੀ. ਕਾਲਜ ਜਲੰਧਰ ਗੁਲਾਗੋਂਗ ਸਿੰਘ,  ਅਸਿਸਟੈਂਟ ਪ੍ਰੋਫੈਸਰ ਡੇਵੀਏਟ ਸਾਹੁਲ ਗੋਇਲ, ਸੀਨੀਅਰ ਲੈਕਚਰਾਰ ਗੁਰਉਪਕਾਰ ਸਿੰਘ, ਪੰਜਾਬੀ ਮਾਸਟਰ ਪਲਵਿੰਦਰਪਾਲ ਸਿੰਘ, ਸੁਰਿੰਦਰ ਕੁਮਾਰ ਸੈਂਟਰ ਹੈੱਡ ਟੀਚਰ, ਕੰਪਿਊਟਰ ਅਧਿਆਪਕ ਗੁਰਪ੍ਰੀਤ ਸਿੰਘ, ਅਮਰਪ੍ਰੀਤ, ਰੋਹਿਤ ਸੋਬਤੀ, ਕੰਪਿਊਟਰ ਫੈਕਲਟੀ ਚਿਰਜੀਵ ਸਿੰਘ ਤੇ ਕੁਲਵਿੰਦਰ ਸਿੰਘ, ਐਸ.ਡਬਲਿਊ.ਓ. ਪੰਜਾਬ ਤੇ ਸਿੰਧ ਬੈਂਕ ਜਗਪ੍ਰੀਤ ਸਿੰਘ, ਪ੍ਰੋਗਰਾਮਰ ਗੁਰਪ੍ਰੀਤ ਸਿੰਘ, ਰੀਡਰ ਮੁਖਤਿਆਰ ਸਿੰਘ, ਸਤਵਿੰਦਰ ਸਿੰਘ, ਜੋਗਾ ਸਿੰਘ, ਸਟੈਨੋ ਅਕਿੰਤ ਕੁਮਾਰ, ਸੁਖਜਿੰਦਰ ਕੌਰ ਨੂੰ ਵੀ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ।

ਇਸ ਤੋਂ ਇਲਾਵਾ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਹੋਰਨਾਂ ਕਰਮਚਾਰੀਆਂ ਵਿੱਚ  ਰਾਜੇਸ਼ ਸ਼ਰਮਾ ਨੋਡਲ ਅਫ਼ਸਰ ਆਈ.ਟੀ. ਸੈੱਲ, ਰੋਹਿਤ ਹਰਜਾਈ, ਰਾਜੀਵ ਪੁਰੀ ਨੋਡਲ ਅਫ਼ਸਰ ਨੋਮੀਨੇਸ਼ਨ ਸੈੱਲ, ਹੈਡ ਮਾਸਟਰ ਟ੍ਰੇਨਰ ਸੰਦੀਪ ਸਾਗਰ, ਰਾਜੀਵ ਸੇਖੜੀ, ਕਲਰਕ ਵਿਕਾਸ, ਅਮਰਪ੍ਰੀਤ ਸਿੰਘ, ਇੰਦਰਪਾਲ ਸਿੰਘ, ਜਤਿੰਦਰ ਕੁਮਾਰ, ਵਿਜੇ ਕੁਮਾਰ, ਅਰੁਣ ਕੁਮਾਰ, ਜਸਵਿੰਦਰ ਸਿੰਘ,  ਵਿਸ਼ਾਲ,  ਪ੍ਰਦੀਪ ਕੁਮਾਰ, ਹਰਵਿੰਦਰ ਸਿੰਘ, ਸੁਖਜੀਤ ਸਿੰਘ, ਜਤਿੰਦਰ ਸਿੰਘ ਅਤੇ ਹਿਮਾਂਸ਼ੂ, ਡਾਟਾ ਐਂਟਰੀ ਆਪ੍ਰੇਟਰ ਸ਼ਮਸ਼ੇਰ ਸਿੰਘ, ਅਵਤਾਰ ਚੰਦ, ਊਸ਼ਾ ਰਾਣੀ, ਪ੍ਰਿਆ, ਅਰਸ਼ਦੀਪ ਸਿੰਘ, ਰੱਜੀ, ਰਾਧਾ, ਦੀਪਕ ਕੁਮਾਰ, ਸੀਮਾ ਰਾਣੀ, ਸੁਨੀਤਾ, ਗੁਰਵਿੰਦਰ ਕੌਰ ਤੇ ਲੋਵਿਸ਼ ਦੂਬੇ, ਟੀ.ਏ. ਜਤਿੰਦਰ, ਕੁਲਦੀਪ ਸਿੰਘ ਤੇ ਮੋਹਿਤ ਕਮਾਰ ਚੋਪੜਾ, ਚੰਦਰ ਸ਼ੇਖਰ, ਸੋਨੂੰ, ਹਰਬੰਸ, ਸੁਖਦੇਵ, ਜੀ.ਐਨ.ਏ. ਯੂਨੀਵਰਸਿਟੀ ਤੋਂ ਫੈਕਲਟੀ ਮੈਂਬਰ ਬਲਜੀਤ ਸਿੰਘ,  ਸੁਸ਼ਾਂਤ ਆਨੰਦ, ਸ਼ਵੇਤਾ ਰਾਣਾ, ਧਵਨੀ ਮਿੱਟੂ ਅਤੇ ਵਿਦਿਆਰਥੀ ਵਿਜੇ ਕੁਮਾਰ ਸ਼ਰਮਾ, ਅੰਕਿਤ ਅਰੋੜਾ, ਅਮਿਤ ਕੁਮਾਰ, ਕਬੀਰ, ਨਿਖਿਲ, ਸੌਰਭ ਡੋਗਰਾ ਤੇ ਡਿਜ਼ਾਇਨ ਇਨਟਰਨ ਸੰਜਨਾ ਤੇ ਨਿਮਿਸ਼ ਅਤੇ ਦਫ਼ਤਰੀ ਸਟਾਫ਼ ਦੇ ਹਰਬੰਸ ਲਾਲ, ਰੁਪਿੰਦਰ ਸਿੰਘ, ਕਮਲਦੀਪ, ਭੁਪਿੰਦਰ ਸਿੰਘ, ਸਰਬਜੀਤ ਸਿੰਘ, ਪੰਕਜ, ਮਨਪ੍ਰੀਤ ਸਿੰਘ ਤੇ ਰਵਿੰਦਰਪਾਲ ਸਿੰਘ ਸ਼ਾਮਲ ਹਨ।

ਸਨਮਾਨ ਹਾਸਲ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਈ।

Spread the love