ਡੀ.ਸੀ. ਵੱਲੋਂ ਓਲਾ ਦੀ ਮੁਫਤ ਆਕਸੀਜਨ ਕੰਸਨਟਰੇਟਰ ਸਹੂਲਤ ਦੀ ਸੁਰੂਆਤ

ਲੁਧਿਆਣਾ, 02 ਜੂਨ  2021  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਓਲਾ ਫਾਊਂਡੇਸ਼ਨ ਵੱਲੋਂ ਮੁਫ਼ਤ ਆਕਸੀਜਨ ਕੰਸਨਟਰੇਟਰ ਸੁਵਿਧਾ ਦੀ ਸੁਰੂਆਤ ਕੀਤੀ। ਅੋਲਾ ਵੱਲੋਂ ਕੋਵਿਡ ਮਰੀਜ਼ਾ ਵੱਲ ਮੱਦਦ ਦਾ ਹੱਥ ਵਧਾਉਂਦੇ ਹੋਏ, ਆਪਣੀ ਪਹਿਲਕਦਮੀ ਓ2ਫਾਰਇੰਡੀਆ ਤਹਿਤ ਐਪ ਰਾਹੀਂ ਮੁਫ਼ਤ ਕੰਸਨਟਰੇਟਰ ਮੁਹੱਈਆ ਕਰਵਾਏ ਜਾਣਗੇ।
ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਡਾ. ਹਰਜਿੰਦਰ ਸਿੰਘ, ਓਲਾ ਦੇ ਖੇਤਰੀ ਮੁਖੀ ਗੁਰਜੋਤ ਸਿੰਘ, ਪੰਜਾਬ ਮੁਖੀ ਰਮਨ ਭਾਰਦਵਾਜ ਦੇ ਨਾਲ ਡਿਪਟੀ ਕਮਿਸ਼ਨਰ ਨੇ ਕੰਪਨੀ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਾਨਵਤਾ ਦੀ ਸੱਚੀ ਸੇਵਾ ਹੈ।
ਉਨ੍ਹਾਂ ਕਿਹਾ ਕਿ ਕੰਪਨੀ ਦੁਆਰਾ ਆਕਸੀਜਨ ਕੰਸਨਟਰੇਟਰ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਏ ਜਾਣਗੇ ਅਤੇ ਦੱਸਿਆ ਗਿਆ ਕਿ ਇਹ ਆਕਸੀਜਨ ਕੰਸਨਟਰੇਟਰ ਘਰ ਵਿੱਚ ਇਕਾਂਤਵਾਸ ਕੋਵਿਡ-19 ਮਰੀਜ਼ਾਂ ਜਾਂ ਕੋਵਿਡ ਤੋਂ ਤੰਦਰੁਸਤ ਹੋਏ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ ‘ਤੇ ਨਿਰਭਰ ਕੀਤੇ ਬਿਨਾਂ ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਮੁਹੱਈਆ ਕਰਵਾ ਕੇ ਵੱਡੀ ਸਹਾਇਤਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਉਪਕਰਣ ਵਾਤਾਵਰਣ ਦੀ ਹਵਾ ਤੋਂ ਆਕਸੀਜਨ ਨੂੰ ਕੇਂਦ੍ਰਿਤ ਕਰਦਾ ਹੈ ਅਤੇ ਓਲਾ ਐਪ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ।
ਓਲਾ ਦੇ ਖੇਤਰੀ ਮੁਖੀ ਗੁਰਜੋਤ ਸਿੰਘ ਨੇ ਕਿਹਾ ਕਿ ਕੰਸਨਟਰੇਟਰ ਲਈ ਲੋੜਵੰਦ ਮਰੀਜਾਂ ਨੂੰ਼ ਪ੍ਰ੍ਰਤੀ ਮਸ਼ੀਨ 5 ਹਜ਼ਾਰ ਰੁਪਏ ਦੀ ਮੌੜਨਯੋਗ ਰਾਸ਼ੀ ਜਮ੍ਹਾਂ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਮਰੀਜ਼ਾਂ ਤੋਂ ਆਕਸੀਜਨ ਕੰਸਨਟਰੇਟਰ ਦੀ ਡਿਲੀਵਰੀ ਅਤੇ ਵਾਪਸੀ ਦਾ ਕੋਈ ਖਰਚਾ ਨਹੀਂ ਲਵੇਗੀ।
ਉਨ੍ਹਾਂ ਦੱਸਿਆ ਕਿ ਆਕਸੀਜਨ ਦੇ ਲੋੜਵੰਦ ਓਲਾ ਐਪ ਦੀ ਵਰਤੋਂ ਦਰਦਿਆਂ, ਐਪ ਵਿੱਚ ਕੁਝ ਮੁੱਢਲੇ ਵੇਰਵੇ ਪ੍ਰਦਾਨ ਕਰਕੇ ਕੰਸਨਟਰੇਟਰ ਲਈ ਬੇਨਤੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਬਿਨੈ ਪੱਤਰ ਜਮ੍ਹਾਂ ਹੋਣ ਤੋਂ ਬਾਅਦ, ਓਲਾ ਕੰਪਨੀ ਵੱਲੋਂ ਜਿੰਨਾਂ ਜਲਦ ਸੰਭਵ ਹੋ ਸਕੇ ਬਿਨੈਕਾਰ ਨੂੰ ਕੰਸਨਟਰੇਟਰ ਪ੍ਰਦਾਨ ਕੀਤਾ ਜਾਵੇਗ, ਜਿਨ੍ਹਾਂ ਵੱਲੋਂ ਹੈਬੋਵਾਲ ਦਫ਼ਤਰ ਤੋਂ ਐਪ ਰਾਹੀਂ ਬੇਨਤੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਓਲਾ ਇੱਕ ਮਰੀਜ਼ ਦੁਆਰਾ ਵਰਤੋਂ ਤੋਂ ਬਾਅਦ ਉਪਕਰਣਾਂ ਦੇ ਕਿਟਾਣੂਰਹਿਤ ਨੂੰ ਯਕੀਨੀ ਬਣਾਏਗਾ।
ਓਲਾ ਦੇ ਸੀ.ਓ.ਓ. ਗੌਰਵ ਪੋਰਵਾਲ ਨੇ ਕਿਹਾ ਕਿ ਓਲਾ ਇਸ ਮਹਾਂਮਾਰੀ ਦੌਰਾਨ ਸਮਾਜਿਕ ਯਤਨਾਂ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨ ਦੀ ਲੋੜ ਹੈ।

Spread the love