ਡੀ.ਸੀ.ਐਸ.ਟੀ. ਲੁਧਿਆਣਾ ਡਿਵੀਜ਼ਨ ਵੱਲੋਂ ਐਫ.ਆਰ.ਕੇ. ਲਈ ਪ੍ਰੀਮਿਕਸ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਦਾ ਕੀਤੀ ਚੈਕਿੰਗ

DCST Ludhiana Division conducted inspections of two firms dealing in premix for Fortified Rice Kernels (FRK)
DCST Ludhiana Division conducted inspections of two firms dealing in premix for Fortified Rice Kernels (FRK)

ਲੁਧਿਆਣਾ, 17 ਮਈ 2022

ਕਰ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ, ਰਣਧੀਰ ਕੌਰ ਅਤੇ ਏ.ਸੀ.ਐਸ.ਟੀ. ਲੁਧਿਆਣਾ-2 ਦੀ ਯੋਗ ਅਗਵਾਈ ਹੇਠ ਅੱਜ ਸਥਾਨਕ  ਫਿਰੋਜ਼ਪੁਰ ਰੋਡ ‘ਤੇ ਆਂਸਲ ਪਲਾਜ਼ਾ ਦੇ ਪਿੱਛੇ ਫੋਰਟੀਫਾਈਡ ਰਾਈਸ ਕਰਨਲਜ਼ (ਐਫ.ਆਰ.ਕੇ.) ਲਈ ਪ੍ਰੀਮਿਕਸ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਦੀ ਚੈਕਿੰਗ ਕੀਤੀ ਗਈ।

ਹੋਰ ਪੜ੍ਹੋ :-ਸੀ.ਜੇ.ਐੱਮ. ਏਕਤਾ ਉੱਪਲ ਵੱਲੋਂ  ਵਨ ਸਟਾਪ (ਸਖੀ) ਸੈਂਟਰ ਦਾ ਦੌਰਾ

ਨਿਰੀਖਣ ਕੀਤੀਆਂ ਫਰਮਾਂ ਐਫ.ਆਰ.ਕੇ. ਲਈ ਅਤੇ ਲੁਧਿਆਣਾ ਅਤੇ ਜਗਰਾਉਂ ਦੇ ਆਸ-ਪਾਸ ਵੱਖ-ਵੱਖ ਚਾਵਲ ਸ਼ੈਲਰਾਂ ਨੂੰ ਪ੍ਰੀਮਿਕਸ ਸਪਲਾਈ ਕਰ ਰਹੀਆਂ ਹਨ। ਐਸ.ਟੀ.ਓ ਗੁਰਦੀਪ ਸਿੰਘ, ਰੁਦਰਮਣੀ ਸ਼ਰਮਾ ਅਤੇ ਈ.ਟੀ.ਆਈਜ਼ ਬਿਕਰਮਜੀਤ ਸਿੰਘ, ਰਿਸ਼ੀ ਵਰਮਾ, ਬ੍ਰਜੇਸ਼ ਮਲਹੋਤਰਾ, ਪ੍ਰੇਮਜੀਤ ਸਿੰਘ, ਨਾਜ਼ਰ ਸਿੰਘ, ਸੰਨੀ ਗਰੋਵਰ ਅਤੇ ਵਿਜੇ ਕੁਮਾਰ ਦੀਆਂ ਟੀਮਾਂ ਨੇ ਫਰਮਾਂ ਦੀ ਜਾਂਚ ਕੀਤੀ।

ਅਧਿਕਾਰੀਆਂ ਵੱਲੋਂ ਕਾਰਵਾਈ ਦੌਰਾਨ ਬਿਨ੍ਹਾਂ ਲੇਖਾ-ਜੋਖਾ ਵਾਲੇ ਸਟਾਕ ਅਤੇ ਵਿਕਰੀ ਨੂੰ ਸ਼ੋਅ ਨਾ ਕਰਨ ਸਬੰਧੀ ਦਸਤਾਵੇਜ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਨ੍ਹਾਂ ਵਿੱਚੋਂ ਇੱਕ ਫਰਮ ਨਾਲ ਸਬੰਧਤ ਪਿੰਡ ਬੁਲਾਰਾ ਵਿਖੇ ਗੋਦਾਮ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਸਟਾਕ ਚੈਕ ਕੀਤਾ ਗਿਆ। ਇਹ ਨਿਰੀਖਣ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ ਐਕਟ, 2017 ਅਧੀਨ ਨਿਰਧਾਰਤ ਵਿਧੀ ਅਨੁਸਾਰ ਕੀਤੇ ਗਏ ਸਨ।

Spread the love