ਮ੍ਰਿਤਕ ਹੋਮ ਗਾਰਡਜ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ 30 ਲੱਖ ਦੀ ਦਿੱਤੀ ਬੀਮਾ ਰਾਸ਼ੀ: 

Sum Assured of Rs. 30 lakhs
ਮ੍ਰਿਤਕ ਹੋਮ ਗਾਰਡਜ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ 30 ਲੱਖ ਦੀ ਦਿੱਤੀ ਬੀਮਾ ਰਾਸ਼ੀ:
ਰੂਪਨਗਰ, 23 ਫਰਵਰੀ 2022
ਅੱਜ ਮਿਤੀ 23 ਫਰਵਰੀ ਦਿਨ ਬੁੱਧਵਾਰ ਨੂੰ ਮਾਨਯੋਗ ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਸ੍ਰੀ ਕੇ.ਐਸ. ਘੁੰਮਣ ਅਤੇ ਡਿਪਟੀ ਕਮਾਂਡੈਂਟ ਜਨਰਲ ਸ਼੍ਰੀ ਹਰਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਮਾਂਡੈਂਟ ਸ੍ਰੀ ਸੁਖਬੀਰ ਸਿੰਘ ਵਲੋਂ ਜ਼ਿਲ੍ਹਾ ਮੁੱਖ ਦਫਤਰ ਰੂਪਨਗਰ ਵਿਖੇ ਡਿਊਟੀ ਦੌਰਾਨ ਮ੍ਰਿਤਕ ਜਵਾਨ ਸ਼੍ਰੀ ਕਮਲ ਸਿੰਘ ਦੀ ਮਾਤਾ ਸ਼੍ਰੀਮਤੀ ਹਰਪਾਲ ਕੋਰ ਪਿੰਡ ਹਥਨ ਜ਼ਿਲ੍ਹਾ ਸੰਗਰੂਰ ਨੂੰ ਤੀਹ ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਚੈੱਕ ਸਪੁੱਰਦ ਕੀਤਾ ਗਿਆ।
ਇਸ ਮੌਕੇ ਕਮਾਂਡੈਟ ਸ੍ਰੀ ਸੁਖਬੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਗਾਰਡ ਦੇ ਪਰਿਵਾਰਕ ਮੈਬਰਾ ਨੂੰ ਕਿ ਨੂੰ ਯਕੀਨ ਦਿਵਾਇਆ ਕਿ ਇਹ ਵਿਭਾਗ ਹਮੇਸ਼ਾ ਉਨਾਂ ਦੀ ਮੱਦਦ ਲਈ ਤਿਆਰ ਰਹੇਗਾ ਅਤੇ ਮ੍ਰਿਤਕ ਜਵਾਨ ਵਲੋਂ ਮਹਿਕਮੇ ਵਿੱਚ ਨਿਭਾਈ ਗਈ ਸੇਵਾ ਦਾ ਸਨਮਾਨ ਹਮੇਸ਼ਾ ਕੀਤਾ ਜਾਵੇਗਾ। ਉਨ੍ਹਾਂ ਵਲੋਂ ਕਿਹਾ ਗਿਆ ਕਿ ਪਿਛਲੇ ਇਕ ਅਰਸੇ ਦੌਰਾਨ ਮ੍ਰਿਤਕ ਜਵਾਨਾ ਦੇ ਪਰਿਵਾਰਾਂ ਨੂੰ ਬੀਮਾ ਰਾਸ਼ੀ ਅਤੇ ਵੈਲਫੇਅਰ ਫੰਡ ਰਾਸ਼ੀ ਸਮੇਂ ਸਿਰ ਮੁਹੱਈਆ ਕਰਵਾਈ ਗਈ ਹੈ ਅਤੇ ਜਵਾਨਾਂ ਦੇ ਵੈਲਫੇਅਰ ਦਾ ਹਮੇਸ਼ਾ ਧਿਆਨ ਰੱਖਿਆ ਜਾਂਦਾ ਹੈ ਤਾਂ ਜ਼ੋ ਊਨਾਂ ਨੂੰ ਡਿਉਟੀ ਦੋਰਾਨ ਕਿਸੇ ਪ੍ਰਕਾਰ ਦੀ ਸਮੱਸਿਆ ਨਾਂ ਆ ਸਕੇ। ਉਨ੍ਹਾਂ ਕਿਹਾ ਕਿ ਡਿਊਟੀ ਪ੍ਰਤੀ ਸਮਰਪਣ ਅਤੇ ਸਮਾਜ ਸੇਵਾ ਵਿੱਚ ਹੋਮ ਗਾਰਡਜ ਵਿਭਾਗ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਸ੍ਰੀ ਲਖਵੀਰ ਸਿੰਘ ਕੰਪਨੀ ਕਮਾਂਡਰ (ਐਡਮਨ ਅਫਸਰ) ਅਤੇ ਉਨਾ ਨਾਲ ਅੰਸਕਾਲੀ ਪ/ਕ ਸ਼੍ਰੀ ਯੋਗੇਸ਼ ਕੁਮਾਰ ਅਤੇ ਨੰਬਰਦਾਰ ਜਗਜੀਤ ਸਿੰਘ ਪਿੰਡ ਹਥਨ ਵੀ ਹਾਜ਼ਰ ਸਨ
Spread the love