ਕੋਵਿਡ ਕਾਰਨ ਹੋਈਆਂ ਮੌਤਾਂ ਸਬੰਧੀ ਵਾਰਸ ਐਕਸਗ੍ਰੇਸੀਆ ਗ੍ਰਾਂਟ ਲਈ ਦੇ ਸਕਦੇ ਹਨ ਅਰਜੀ

Himanshu Aggarwal
ਈ ਸੇਵਾ ਪੋਰਟਲ ਤੋਂ ਜਾਰੀ ਹੋਣ ਵਾਲੇ ਸਰਟੀਫ਼ਿਕੇਟਾਂ/ਦਸਤਾਵੇਜ਼ ਹੁਣ ਲੋਕ ਆਪਣੇ ਮੋਬਾਇਲ ਜਾਂ ਕੰਪਿਊਟਰ ਰਾਹੀਂ ਵੀ ਡਾਊਨਲੋਡ ਕਰ ਸਕਣਗੇ
ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ 50 ਹਜਾਰ ਰੁਪਏ ਦਾ ਮੁਆਵਜਾ

ਫਾਜਿ਼ਲਕਾ 6 ਮਈ 2022

ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਸਰਕਾਰ ਵੱਲੋਂ ਜੋ ਲੋਕ ਕੋਵਿਡ ਕਾਰਨ ਅਕਾਲ ਚਲਾਣਾ ਕਰ ਗਏ ਸੀ, ਉਨ੍ਹਾਂ ਦੇ ਵਾਰਿਸਾਂ ਨੂੰ 50 ਹਜ਼ਾਰ ਰੁਪਏ ਦੀ ਐਕਸਗ੍ਰੇਸੀਆਂ ਗ੍ਰਾਂਟ (ਮੁਆਵਜਾ) ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸੂ਼ ਅਗਰਵਾਲ ਆਈਏਐਸ ਨੇ ਦੱਸਿਆ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 20 ਮਾਰਚ 2022 ਤੱਕ ਕੋਵਿਡ 19 ਕਾਰਨ ਹੋਈਆਂ ਮੌਤਾਂ ਸਬੰਧੀ ਐਕਸਗ੍ਰੇਸੀਆਂ ਦੀਆਂ ਪ੍ਰਤੀਬੇਨਤੀਆਂ ਅਗਲੇ 60 ਦਿਨਾਂ ਦੇ ਅੰਦਰ ਅੰਦਰ ਦਿੱਤੀਆਂ ਜਾ ਸਕਦੀਆਂ ਹਨ। ਜਦ ਕਿ ਮਿਤੀ 20 ਮਾਰਚ 2022 ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਬੰਧੀ ਐਕਸਗ੍ਰੇਸੀਆ ਦੀਆਂ ਪ੍ਰਤੀਬੇਨਤੀਆਂ ਮੌਤ ਵਾਲੇ ਦਿਨ ਤੋਂ ਅਗਲੇ 90 ਦਿਨਾਂ ਦੇ ਅੰਦਰ ਅੰਦਰ ਦਿੱਤੀ ਜਾ ਸਕਦੀ ਹੈ।

ਹੋਰ ਪੜ੍ਹੋ :-ਨਗਰ ਨਿਗਮ ਚੋਣਾ ਲਈ ਆਮ ਆਦਮੀ ਪਾਰਟੀ ਨੇ ਖਿੱਚੀ ਤਿਆਰੀ

ਇਹ ਅਰਜੀਆਂ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਆਪਣੇ ਹਲਕੇ ਦੇ ਐਸਡੀਐਮ ਦਫ਼ਤਰ ਵਿਖੇ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਜਿ਼ਲ੍ਹੇ ਵਿਚ ਕੋਈ ਅਜਿਹਾ ਪਰਿਵਾਰ ਹੋਵੇ ਜਿਸ ਦੇ ਪਰਿਵਾਰ ਵਿਚ ਕਿਸੇ ਵਿਅਕਤੀ ਦੀ ਕੋਵਿਡ ਕਾਰਨ ਮੌਤ ਹੋਈ ਹੋਵੇ ਤਾਂ ਉਹ ਨਿਰਧਾਰਤ  ਫਾਰਮ ਵਿਚ ਅਰਜੀ ਦੇ ਸਕਦਾ ਹੈ।