ਰੂਪਨਗਰ 17 ਦਸੰਬਰ 2021
ਪੰਜਾਬ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਸ੍ਰੀ ਕੇ.ਪੀ. ਸਿੰਘ ਰਾਣਾ ਸਪੀਕਰ ਪੰਜਾਬ ਵਿਧਾਨ ਸਭਾ ਦੀ ਰਿਹਾਇਸ਼ ਰੂਪਨਗਰ ਵਿਖੇ ਕਰਜਾ ਮੁਕਤੀ ਸਮਾਗਮ ਦੋਰਾਨ ਅਨੁਸੂਚਿਤ ਜਾਤੀਆਂ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ 36 ਲਾਭਪਾਤਰੀਆਂ ਨੂੰ 13.20 ਲੱਖ ਰੁਪਏ ਦੇ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਜਿਲ੍ਹਾ ਰੂਪਨਗਰ ਦੇ 122 ਲਾਭਪਾਤਰੀਆਂ ਨੂੰ 85.10 ਲੱਖ ਰੁ: ਦੇ ਸਰਟੀਫਿਕੇਟ ਵੰਡੇ ਗਏ।
ਅੱਜ ਪੰਜਾਬ ਸਰਕਾਰ ਦੁਆਰਾ 50,000 ਰੁਪਏ ਦਾ ਕਰਜਾ ਮਾਫ ਕਰਨ ਸਬੰਧੀ ਸਰਟੀਫਿਕੇਟ ਵੰਡਣ ਲਈ ਸਮਾਗਮ ਕੀਤਾ ਗਿਆ ਇਹ ਸਮਾਗਮ ਸ੍ਰ: ਸੁਖਵਿੰਦਰ ਸਿੰਘ ਵਿਸਕੀ, ਚੇਅਰਮੈਨ, ਨਗਰ ਸੁਧਾਰ ਟਰੱਸਟ, ਰੂਪਨਗਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰ: ਭਾਗ ਸਿੰਘ, ਚੇਅਰਮੈਨ, ਪੰਜਾਬ ਅਨੂਸੂਚਿਤ ਜਾਤੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਅਤੇ ਵਿਸ਼ੇਸ਼ ਮਹਿਮਾਨ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਚੇਅਰਮੈਨ, ਪੀ.ਆਰ.ਟੀ.ਸੀ, ਸ੍ਰੀ ਅਸ਼ਵਨੀ ਸ਼ਰਮਾ, ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ, ਰੂਪਨਗਰ ਸ਼ਾਮਲ ਹੋਏ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਭਾਗ ਸਿੰਘ ਚੇਅਰਮੈਨ ਵਲੋ ਦੱਸਿਆ ਗਿਆ ਕਿ ਸ੍ਰ: ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ ਵਲੋ ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਦੇ ਪੰਜਾਹ – ਪੰਜਾਹ ਹਜਾਰ ਰੁਪਏ ਦਾ ਕਰਜਾ ਮਾਫ ਕਰਕੇ 41.48 ਕਰੋੜ ਰੁ: ਦੀ ਰਾਹਤ ਦਿੱਤੀ ਗਈ ਹੈ ਅਤੇ ਇਹ ਰਾਹਤ ਸਿਰਫ ਐਲਾਨ ਹੀ ਨਹੀਂ ਬਲਕਿ ਵਾਸਤਵ ਵਿਚ ਇਹ 50,000/- ਰੁ: ਦੀ ਰਾਸ਼ੀ ਇਨਾਂ ਕਰਜਦਾਰਾਂ ਦੇ ਵਸੂਲੀ ਖਾਤਿਆਂ ਵਿਚ ਜਮਾਂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਮਾਫੀ ਦਾ ਸਰਟੀਫਿਕੇਟ ਅੱਜ ਵੰਡਿਆ ਜ਼ਾ ਰਿਹਾ ਹੈ।ਉਨਾਂ ਨੇ ਕਿਹਾ ਮੁੱਖ ਮੰਤਰੀ ਸ੍ਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ।ਅੱਜ ਦੇ ਇਸ ਸਮਾਗਮ ਵਿੱਚ ਅਨੁਸੂਚਿਤ ਜਾਤੀਆਂ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ 36 ਲਾਭਪਾਤਰੀਆਂ ਨੂੰ 13.20 ਲੱਖ ਰੁਪਏ ਦੇ ਅਤੇ ਪੱਛੜੀਆਂ ਸ਼ੇ੍ਰਣੀਆਂ ਦੇ ਜਿਲ੍ਹਾ ਰੂਪਨਗਰ ਦੇ 122 ਲਾਭਪਾਤਰੀਆਂ ਨੂੰ 85.10 ਲੱਖ ਰੁਪਏ ਦੇ ਕਰਜਾ ਮਾਫੀ ਸਰਟੀਫਿਕੇਟ ਵੰਡੇ ਗਏ।ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਸ੍ਰੀ ਸੁਖਵਿੰਦਰ ਸਿੰਘ ਵਿਸਕੀ, ਚੇਅਰਮੈਨ, ਨਗਰ ਸੁਧਾਰ ਟਰੱਸਟ ਨੇ ਲਾਭਪਾਤਰੀਆਂ ਮੁੱਖ ਮੰਤਰੀ ਜੀ ਵਲੋਂ ਕਰਜਾ ਮਾਫੀ ਦੀ ਰਾਹਤ ਦੇਣ ਤੇ ਵਧਾਈ ਦਿੱਤੀ ਅਤੇ ਚੇਅਰਮੈਨ ਸਾਹਿਬ ਦਾ ਇਹ ਸਰਟੀਫਿਕੇਟ ਇਲਾਕੇ ਵਿੱਚ ਆ ਕੇ ਵੰਡਣ ਦਾ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ਤੇ ਅਸ਼ਵਨੀ ਸ਼ਰਮਾ, ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ, ਰੂਪਨਗਰ ਜੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਦੇ ਸਮਾਗਮ ਵਿੱਚ ਰਾਣਾ ਹਰਿੰਦਰ ਸੋਢੀ, ਡਾਇਰੈਕਟਰ ਮਾਰਕਫੈਡ, ਬਾਬੂ ਕਸ਼ਮੀਰੀ ਲਾਲ, ਮੈਂਬਰ ਬਲਾਕ ਸੰਮਤੀ, ਕੋਸਲਰ ਪੋਮੀ ਸੋਨੀ, ਕਾਰਪੋਰੇਸ਼ਨ ਦੇ ਰਾਜਿੰਦਰ ਸਿੰਘ, ਨਿੱਜੀ ਸਕੱਤਰ, ਜਿਲ੍ਹਾ ਮੈਨੇਜਰ ਅਵਤਾਰ ਸਿੰਘ ਰਾਏ, ਅੰਜੂ ਪ੍ਰਾਸ਼ਰ ਫੀਲਡ ਅਫਸਰ, ਬੁੱਧ ਸਿੰਘ, ਸੁਖਰਾਮ ਸਿੰਘ, ਸਹਾਇਕ ਜਿਲ੍ਹਾ ਮੈਨੈਜਰ, ਮਨਜੀਤ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।