ਗੰਭੀਰ ਬੀਮਾਰੀਆਂ ਤੋਂ ਬਚਾਓ ਸਬੰਧੀ ਵਿਸ਼ੇਸ਼ ਸੈਮੀਨਾਰ ਆਯੋਜਿਤ

ਗੰਭੀਰ ਬੀਮਾਰੀਆਂ ਦੇ ਇਲਾਜ ਵਿਚ ਦੇਰੀ ਜਾਨਲੇਵਾ ਸਾਬਤ ਹੁੰਦੀ ਹੈ : ਡਾ. ਮਨਿੰਦਰਜੀਤ ਭੱਠਲ
ਦੇਸ਼ ਨੂੰ ਵਧੇਰੇ ਆਈ.ਸੀ.ਯੂ. ਕੇਂਦਰਾਂ ਦੀ ਲੋੜ: ਡਾ: ਰੋਹਿਨੀ ਮਲਹੋਤਰਾ

ਗੰਭੀਰ ਰੋਗਾਂ ਤੋਂ ਪੀੜਿਤ ਮਰੀਜਾਂ ਲਈ ਅਨੇਕਾਂ ਸਹੂਲਤਾਂ ਦੇ ਰਿਹਾ ਹੈ ਗਰੇਸ਼ੀਅਨ ਹਸਪਤਾਲ: ਡਾ: ਮਨਿੰਦਰਜੀਤ

ਮੋਹਾਲੀ, 29 ਦਸੰਬਰ ( )- ਗੰਭੀਰ ਬਿਮਾਰੀਆਂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਗਰੇਸ਼ੀਅਨ ਹਸਪਤਾਲ ਮੋਹਾਲੀ ਵੱਲੋਂ ਇੱਕ ਵਿਸੇਸ਼ ਮੁਹਿੰਮ ਵਿੱਢੀ ਜਾ ਰਹੀ ਹੈ। ਇਸੇ ਮੁਹਿੰਮ ਦੇ ਚੱਲਦੇ ਹਸਪਤਾਲ ਵਿਚ ਆਯੋਜਿਤ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਿਟਿਕਲ ਯੂਨਿਟ ਦੀ ਸੀਨੀਅਰ ਕੰਸਲਟੈਂਟ ਡਾ. ਮਨਿੰਦਰਜੀਤ ਭੱਠਲ ਅਤੇ ਐਮਰਜੈਂਸੀ ਵਿਭਾਗ ਦੀ ਮੁੱਖੀ ਡਾ. ਰੋਹਿਨੀ ਮਲਹੋਤਰਾ ਨੇ ਕਿਹਾ ਕਿ ਗੰਭੀਰ ਬੀਮਾਰੀਆਂ ਦੀ ਹਾਲਤ ਵਿਚ ਲਾਪਰਵਾਹੀ ਮਰੀਜ਼ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ ਅਤੇ ਸਮੇਂ ਸਿਰ ਸ਼ਾਂਭ ਸੰਭਾਲ ਕਰ ਕੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਮਨਿੰਦਰਜੀਤ ਭੱਠਲ ਨੇ ਕਿਹਾ ਕਿ ਭਾਰਤ ਵਿਚ 5 ਮਿਲਿਅਨ ਮਰੀਜ਼ ਅਜਿਹੇ ਹਨ, ਜਿਨਾਂ ਨੂੰ ਆਈਸੀਯੂ ਦੀ ਜਰੂਰਤ ਹੈ,  ਜਦਕਿ ਦੇਸ਼ ਵਿਚ ਸਿਰਫ਼ 70 ਹਜ਼ਾਰ ਆਈਸੀਯੂ ਬੈਡ ਮੌਜੂਦ ਹਨ। ਉਨਾਂ ਕਿਹਾ ਕਿ ਇਸ ਵਿਚ ਵੱਡੇ ਪੱਧਰ ’ਤੇ ਸੁਧਾਰ ਦੀ ਜਰੂਰਤ ਹੈ। ਉਨਾਂ ਕਿਹਾ ਕਿ ਕੈਂਸਰ, ਬੁਢਾਪੇ ਵਿਚ ਬੀਮਾਰੀਆਂ ਨਾਲ ਗ੍ਰਸਤ ਮਰੀਜ਼ ਜਾਂ ਸੜਕ ਹਾਦਸੇ ਜਾਂ ਚੋਟ ਲੱਗਣ ਨਾਲ ਗੰਭੀਰ ਗ੍ਰਸਤ ਗੰਭੀਰ ਮਰੀਜ਼ਾਂ ਨੂੰ ਪੈਸ਼ੇਵਰ ਮੈਡੀਕਲ ਸੁਰਖਿਆ ਘਰ ਵਰਗੇ ਆਰਾਮ ਵਿਚ ਮੁਹਇਆ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਅਜਿਹੇ ਮਰੀਜ਼ਾਂ ਦੀ ਜਲਦ ਰਿਕਵਰੀ ਅਤੇ ਸਿਹਤਮੰਦੀ ਉਦੋਂ ਹੀ ਸੰਭਵ ਹੈ, ਜੇਕਰ ਉਕਤ ਮਰੀਜ਼ ਨੂੰ ਅਜਿਹੇ ਹਸਪਤਾਲ ਵਿਚ ਪਹੁੰਚਾਇਆ ਜਾਵੇ, ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਉਤਮ ਮੈਡੀਕਲ ਟੈਕਨੋਲੋਜੀ ਉਪਲਬੱਧ ਹੋਵੇ। ਉਨਾਂ ਕਿਹਾ ਕਿ ਗੰਭੀਰ ਮਰੀਜ਼ਾਂ ਦੀ ਸ਼ਰੀਰਿਕ ਦੇਖਭਾਲ ਦੇ ਨਾਲ-ਨਾਲ ਸਮਾਜਿਕ, ਭਾਵਨਾਤਮਕ ਅਤੇ ਅਧਿਆਤਮਿਕ ਪਹਿਲੂਆਂ ਦਾ ਚੰਗੀ ਤਰਾਂ ਨਾਲ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਇਸ ਮੌਕੇ ’ਤੇ ਡਾ. ਰੋਹਿਨੀ ਮਲਹੋਤਰਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਅਚਾਨਕ ਆਈਸੀਯੂ ਅਤੇ ਹੋਰਨਾਂ ਆਪਾਤਕਾਲੀਨ ਜਰੂਰਤਾਂ ਨੂੰ ਪੂਰਾ ਕਰਨਾ ਹਸਪਤਾਲਾਂ ਦੇ ਲਈ ਇਕ ਚੁਣੌਤੀ ਭਰਿਆ ਸੀ। ਉਨਾਂ ਕਿਹਾ ਕਿ ਜੇਕਰ ਗੰਭੀਰ ਮਰੀਜ਼ਾਂ ਵਿੱਚੋਂ ਵੈਂਟੀਲੇਟਰ ਦੇ ਲੋੜੀਦੇਂ ਮਰੀਜ਼ਾਂ ਅਤੇ ਉਨਾਂ ਦੇ ਰੋਗ ਦੀ ਜਲਦ ਪਹਿਚਾਣ ਹੋ ਜਾਵੇ, ਤਾਂ ਮਰੀਜ਼ ਦੀ ਰਿਕਵਰੀ ਜਲਦ ਸੰਭਵ ਹੋ ਸਕਦੀ ਹੈ। ਉਨਾਂ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਟਾ ਮੁਤਾਬਿਕ ਦੇਸ਼ ਵਿਚ 50 ਹਜ਼ਾਰ ਗੰਭੀਰ ਰੋਗ ਮਾਹਿਰ ਡਾਕਟਰਾਂ ਦੀ ਜਰੂਰਤ ਹੈ, ਜਦੋਂਕਿ ਇਸ ਸਮੇਂ ਸਿਰਫ਼ 8350 ਹੀ ਮੌਜੂਦ ਹਨ।
ਉਨਾਂ ਕਿਹਾ ਕਿ ਆਮ ਹਸਪਤਾਲਾਂ ਕੋਲ ਜ਼ਿਆਦਾ ਤੋਂ ਜ਼ਿਆਦਾ 10 ਤੋਂ 20 ਬੈਡ ਵਾਲੇ ਆਈ.ਸੀ. ਯੂ. ਕੇਂਦਰ ਹੁੰਦੇ ਹਨ ਜਦਕਿ ਗਰੇਸ਼ੀਅਨ ਹਸਪਤਾਲ ਕੋਲ ਇਸ ਲਈ ਇੱਕ ਵੱਖਰਾ ਵਿੰਗ ਹੈ। ਉਨਾਂ ਕਿਹਾ ਦੇਸ਼ ਨੂੰ ਹੋਰ ਜਿਆਦਾ ਆਈਸੀਯੂ ਸੁਵਿਧਾਵਾਂ ਵਾਲੇ ਹਸਪਤਾਲਾਂ ਦੀ ਜਰੂਰਤ ਹੈ। ਡਾ. ਭੱਠਲ ਨੇ ਕਿਹਾ ਕਿ ਗਰੇਸ਼ੀਅਨ ਹਸਪਤਾਲ ਕੋਲ ਕੋਈ 100 ਬੈਡ ਦਾ ਆਈਸੀਯੂ ਯੂਨਿਟ ਹੈ ਅਤੇ ਤਜ਼ਰਬੇਕਾਰ ਡਾਕਟਰ ਅਤੇ ਨਰਸਾਂ ਹਨ। ਡਾ. ਭੱਠਲ ਨੇ ਦੱਸਿਆ ਕਿ ਆਈਸੀਯੂ ਵਿਚ ਕੰਮ ਕਰਦਾ ਤਕਨੀਕੀ ਸਟਾਫ ਅਤੇ ਹੋਰ ਮੁਲਾਜਮ ਵੀ ਮਰੀਜ਼ਾਂ ਦੀ ਸਾਂਭ-ਸੰਭਾਲ ਸਬੰਧੀ ਕਾਰਜਾਂ ’ਚ ਪੂਰੀ ਮੁਹਾਰਤ ਰੱਖਦੇ ਹਨ। ਹਸਪਤਾਲ ਵਿਚ ਹਫ਼ਤੇ ਦੇ ਸੱਤੇ ਦਿਨ 24 ਘੰਟੇ ਫਾਰਮੇਸੀ ਕੰਮ ਕਰਦੀ ਹੈ।