ਦਿੱਲੀ ਮਾਡਲ ਨੇ ਬਿਜਲੀ ਕੱਟਾਂ ਨਾਲ ਪੰਜਾਬ ਨੂੰ ਮਾਰਿਆ ਕਰੰਟ : ਅਕਾਲੀ ਦਲ

_ Balwinder Singh Bhundur
Delhi model has electrocuted Punjab with power outages – SAD
ਜੇਕਰ ਇਹ ਆਪ ਦੇ ਵਾਅਦੇ ਅਨੁਸਾਰ ਬਦਲਾਅ ਹੈ ਤਾਂ ਫਿਰ ਪੰਜਾਬ ਦਾ ਖੇਤੀਬਾੜੀ ਤੇ ਸਨੱਅਤੀ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ : ਬਲਵਿੰਦਰ ਸਿੰਘ ਭੂੰਦੜ

ਚੰਡੀਗੜ੍ਹ, 28 ਅਪ੍ਰੈਲ 2022

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਮਾਡਲ ਨੇ ਪੰਜਾਬ ਨੂੰ ਕਰੰਟੀ ਲਾ ਦਿੱਤਾ ਹੈ ਤੇ ਪੰਜਾਬੀ ਜਿਹਨਾਂ ਨੁੰ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਗਿਆ ਸੀ, ਨੂੰ ਗਰਮੀ ਦੇ ਮੌਸਮ ਦੀ ਸ਼ੁਰੂਆਤ ਵਿਚ ਹੀ 18 ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਪੜ੍ਹੋ :- ਵਿਧਾਇਕ ਭੋਲਾ ਵਲੋਂ ਲੁਧਿਆਣਾ ਸ਼ਹਿਰ ਦੇ ਸੰਵੇਦਨਸ਼ੀਲ ਮੁੱਦਿਆ ਬਾਰੇ ਡਿਪਟੀ ਕਮਿਸ਼ਨਰ ਨਾਲ ਖ਼ਾਸ ਮੁਲਾਕਾਤ

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜੇਕਰ ਇਹ ਆਪ ਦਾ ਵਾਅਦੇ ਅਨੁਸਾਰ ਬਦਲਾਅ ਹੈ ਤਾਂ ਫਿਰ ਇਸ ਨਾਲ ਸੂਬੇ ਦਾ ਖੇਤੀਬਾੜੀ ਤੇ ਸਨੱਅਤੀ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਤੇ ਆਮ ਆਦਮੀ ਨੂੰ ਵੱਡੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਬਿਜਲੀ ਸਪਲਾਈ ਠੱਪ ਹੋਣ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਕੋਲ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਯਾਨੀ ਪਾਵਰਕਾਮ ਨੂੰ ਆਤਮ ਨਿਰਭਰ ਬਣਾਉਣ ਲਈ ਕੋਈ ਸੋਚ ਨਹੀਂ ਹੈ ਤੇ ਇਸਨੇ 24 ਘੰਟੇ ਬਿਜਲੀ ਸਪਲਾਈ ਦੇ ਵਾਅਦੇ ਨਾਲ ਸਿਰਫ ਪੰਜਾਬੀਆਂ ਨੁੰ ਮੂਰਖ ਬਣਾਇਆ ਹੈ।

ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਬਿਜਲੀ ਦੇ ਹਾਲਾਤਾਂ ਦੀ ਸਮੀਖਿਆ ਕਰਨ ਤੇ ਤੁਰੰਤ ਮਸਲਾ ਹੱਲ ਕਰਨ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦਾ ਬਿਜਲਖ ਖੇਤਰ ਦੇਸ਼ ਵਿਚ ਸਰਵੋਤਮ ਸੀ। ਸੂਬੇ ਨੁੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਬਿਜਲੀ ਸਰਪਲੱਸ ਬਣਾਇਆ ਸੀ। ਸੂਬੇ ਦੀ ਬਿਜਲੀ ਕੰਪਨੀ ਨੁੰ ਦੇਸ਼ ਵਿਚ ਸਰਵੋਤਮ ਐਲਾਨਿਆ ਗਿਆ ਸੀ। ਇਹ ਬਹੁਤ ਹੀ ਮਾੜੀ ਗੱਲ ਹੈ ਕਿ ਹਾਲਾਤ ਇਹ ਬਣ ਗਏ ਹਨ ਕਿ ਪੰਜਾਬੀਆਂ ਨੁੰ ਦਿਹਾਤੀ ਖੇਤਰਾਂ ਵਿਚ 18 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸ਼ਹਿਰੀ ਖੇਤਰਾਂ ਵਿਚ 8 ਘੰਟੇ ਬਿਜਲੀ ਕੱਟ ਲੱਗ ਰਹੇ ਹਨ।

ਅਗਾਉਂ ਯੋਜਨਾਬੰਦੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਸਮੇਂ ਸਿਰ ਲੋੜੀਂਦੇ ਪ੍ਰਬੰਧ ਕਰਨ ਵਿਚ ਨਾਕਾ ਮਰਹਿੰਦੀ ਹੈ ਤਾਂ ਫਿਰ ਸਾਰੀ ਝੋਨੇ ਦੀ ਫਸਲ ਖਤਰੇ ਵਿਚ ਪੈ ਜਾਵੇਗੀ। ਉਹਨਾਂ ਕਿਹਾ ਕਿ ਇਸ ਵੇਲੇ ਆਲੂ ਉਤਪਾਦਕ ਤੇ ਸਬਜ਼ੀ ਉਤਪਾਦਕ ਖੇਤਾਂ ਵਿਚ ਪਾਣੀ ਲਾਉਣ ਵਾਸਤੇ ਜਨਰੇਟਰਾਂ ਨਾਲ ਡੀਜ਼ਲ ਫੂਕਣ ਵਾਸਤੇ ਮਜਬੂਰ ਹਨ। ਬਿਜਲੀ ਨਾ ਮਿਲਣ ਕਾਰਨ ਕਿਸਾਨ ਬਦਲਵੀਂਆਂ ਫਸਲਾਂ ਨਹੀਂ ਲਾ ਪਾ ਰਹੇ।

ਸਰਦਾਰ ਭੂੰਦੜ ਨੇ ਕਿਹਾ ਕਿ ਦਿਹਾਤੀ ਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਆਮ ਜਨਜੀਵਨ ਪ੍ਰਭਾਵਤ ਹੋ ਰਹਿਾ ਹੈ। ਉਹਨਾਂ ਕਿਹਾ ਕਿ ਅਣਐਲਾਨੇ ਬਿਜਲੀ ਕੱਟਾਂ ਕਾਰਨ ਕਈ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਤ ਹੋ ਰਹੀ ਹੈ। ਸ਼ਹਿਰੀ ਖੇਤਰਾਂ ਵਿਚ ਪਹਿਲਾਂ ਪੱਕੀ ਬਿਜਲੀ ਸਪਲਾਈ ਕਾਰਨ ਜਨਰੇਟਰ ਗਾਇਬ ਹੋ ਗਏ ਸਨ, ਜੋ ਹੁਣ ਵਾਪਸ ਆ ਗਏ ਹਨ । ਉਹਨਾਂ ਕਿਹਾ ਕਿ ਸਨੱਅਤੀ ਖੇਤਰ ਜੋ ਪਹਿਲਾਂ ਕੋਰੋਨਾ ਮਹਾਮਾਰੀ ਕਾਰਨ ਲੀਹ ਤੋਂ ਲੱਥਣ ਮਗਰੋਂ ਮੁੜ ਲੀਹ ’ਤੇ ਪੈਣ ਦਾ ਯਤਨ ਕਰ ਰਿਹਾ ਸੀ, ਨੁੰ ਵੀ ਅਣਐਲਾਨੇ ਬਿਜਲੀ ਕੱਟਾਂ ਕਾਰਨ ਭਾਰੀ ਮਾਰ ਗਈ ਹੈ।

ਸਰਦਾਰ ਭੂੰਦੜ ਨੇ ਮੁੱਖ ਮੰਤਰੀ ਨੁੰ ਇਹ ਵੀ ਆਖਿਆ ਕਿ ਉਹ ਝੋਨੇ ਦੇ ਸੀਜ਼ਨ ਦੌਰਾਨ ਦਿਹਾਤੀ ਇਲਾਕਿਆਂ ਵਿਚ 12 ਘੰਟੇ ਲਗਾਤਾਰ ਬਿਜਲੀ ਸਪਲਾਈ ਅਤੇ ਇੰਡਕਸ਼ਨ ਫਰਨੇਸ ਸਮੇਤ ਭਾਰੀ ਉਦਯੋਗ ਲਈ ਬਿਜਲੀ ਸਪਲਾਈ ਦਾ ਪ੍ਰਬੰਧ ਯਕੀਨੀ ਬਣਾਉਣ।