ਲੋਕਾਂ ਦੇ ਜਾਗਰੂਕ ਹੋਂਣ ਨਾਲ ਹੀ ਬਚਿਆ ਜਾ ਸਕਦਾ ਹੈ ਡੇਂਗੂ ਤੋਂ :- ਈ.ਓ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

ਫਿਰੋਜ਼ਪੁਰ 22 ਅਕਤੂਬਰ 2021

ਡੇਂਗੂ ਦੇ ਪਰਕੋਪ ਨੂੰ ਦੇਖਦੇ ਹੌਏ ਜਿਥੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਫਿਰੋਜ਼ਪੁਰ ਵੱਲੋ ਸਾਝੇ ਰੂਪ ਵਿੱਚ ਡੇਂਗੂ ਮਲੇਰੀਆ ਤੇ ਕਾਬੂ ਪਾਉਂਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲਈ ਵਿਭਾਗਾਂ ਦੇ ਡਾਟੇ ਅਨੁਸਾਰ ਹੁਣ ਤੱਕ ਨਗਰ ਕੌਂਸਲ ਫਿਰੋਜ਼ਪੁਰ ਵੱਲੋ ਵੱਖ -ਵੱਖ ਸਥਾਨਾਂ ਤੇ ਘਰਾਂ,ਦੁਕਾਨਾਂ ਤੇ 45 ਤੋਂ ਵੱਧ ਲੋਕਾਂ ਦੇ ਚਲਾਨ ਡੇਂਗੂ ਦਾ ਲਾਰਵਾ ਮਿਲਣ ਤੇ ਕੀਤੇ ਗਏ ਹਨ ਅਤੇ ਜੁਰਮਾਨੇ ਵੀ ਪਾਏ ਗਏ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਅੰਦਰ ਮੱਛਰਾਂ ਦੇ ਖਾਤਮੇਂ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਅਤੇ ਫੋਗਿੰਗ ਲਗਾਤਾਰ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸ਼ੁਕਰਵਾਰ ਡਰਾਈ-ਡੇ ਮਨਾਇਆ ਜਾਂਦਾ ਹੈ।

ਹੋਰ ਪੜ੍ਹੋ :-ਡਾ. ਜਸਵੰਤ ਰਾਏ ਨੇ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵਜੋਂ ਚਾਰਜ ਸੰਭਾਲਿਆ

ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਰੋਹਿਤ ਗਰੋਵਰ ਜੀ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਪੈਸ਼ਲ ਸਫਾਈ ਅਭਿਆਨ ਵਾਰਡ ਵਾਈਜ਼ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਬਾਅਦ ਦੁਪਹਿਰ ਦੀ ਸ਼ਿਫਟ ਵਿੱਚ ਰੋਜ਼ਾਨਾਂ 2 ਵਾਰਡਾਂ ਦੀ ਪੂਰਨ ਰੂਪ ਵਿੱਚ ਸਫਾਈ ਕਰਵਾਈ ਜਾਂਦੀ ਹੈ ਅਤੇ ਸਫਾਈ ਉਪਰੰਤ ਉਹਨਾਂ ਵਾਰਡਾਂ ਵਿੱਚ ਫੋਗਿੰਗ ਵੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸੈਨਟਰੀ ਇੰਸਪੈਕਟਰ ਸ:ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ ਵੱਲੋਂ ਸਾਝੇ ਰੂਪ ਵਿੱਚ ਜਾਂਣਕਾਰੀ ਦਿੰਦੇ ਹੌਏ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਸ ਮੌਸਮ ਡੇਂਗੂ ਦੇ ਮੱਛਰ ਲਈ ਬਹੁਤ ਅਨੁਕੂਲ ਹੈ। ਇਸ ਲਈ ਆਉਣ ਵਾਲੇ ਕੁਝ ਸਮੇਂ ਤੱਕ ਲੋਕ ਆਪਣੇ ਘਰਾਂ ਖਾਸ ਕਰਕੇ ਛੱਤਾਂ ਤੇ ਖਾਲੀ ਗਮਲੇ ਜਾਂ ਕੋਈ ਹੌਰ ਅਜਿਹਾ ਸਮਾਨ ਜਿਸ ਵਿੱਚ ਪਾਣੀ ਖੜ ਸਕਦਾ ਹੋਵੇ। ਤਾਂ ਜੋ ਲਾਰਵਾ ਪੈਦਾ ਨਾਂ ਹੋ ਸਕੇ। ਇਸ ਤੋਂ ਇਲਾਵਾ ਘਰਾਂ ਅੰਦਰ ਕੂਲਰਾਂ ਅਤੇ ਫਰਿਜ਼ ਦੀ ਪਿਛਲੀ ਟਰੇਅ ਨੂੰ ਸਾਫ ਰੱਖਿਆ ਜਾ ਸਕੇ । ਅੰਤ ਵਿੱਚ ਉਹਨਾਂ  ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਵੱਲੋਂ ਡੇਗੂ ਦੀ ਰੋਕਥਾਮ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸ ਲਈ ਸ਼ਹਿਰ ਵਾਸੀ ਨਗਰ ਕੌਂਸਲ ਨੂੰ ਬਣਦਾ ਸਹਿਯੋਗ ਦੇਣ।