ਰੂਪਨਗਰ ,01 ਅਪ੍ਰੈਲ 2022
ਸਿਹਤ ਵਿਭਾਗ ਦੀ ਟੀਮ ਵੱਲੋਂ ਫਰਾਈ ਡੇਅ, ਡ੍ਰਾਈ ਡੇਅ ਤਹਿਤ ਬੀ .ਐਸ.ਐਨ.ਐਲ. ਦਫਤਰ ਵਿਖੇ ਕੀਤਾ ਗਿਆ ਡੇਂਗੂ ਸਰਵੇ।
ਡੇਂਗੂ ਅਤੇ ਮਲੇਰੀਆ ਦੇ ਸੀਜਨ ਨੂੰ ਮੱਦੇਨਜਰ ਰੱਖਦੇ ਹੋਏ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਡਾ. ਹਰਪ੍ਰੀਤ ਕੋਰ ਜਿਲ੍ਹਾ ਐਪੀਡੀਮਾਲੋਜਿਸਟ ਦੀ ਅਗਵਾਈ ਹੇਠ ਫਰਾਈ ਡੇਅ, ਡ੍ਰਾਈ ਡੇਅ ਮਨਾਂਉਦੇ ਹੋਏ ਸਥਾਨਕ ਬੀ .ਐਸ.ਐਨ.ਐਲ.ਦਫਤਰ ਅਤੇ ਸਰਕਾਰੀ ਰਿਹਾਇਸ਼ਾਂ ਵਿਖੇ ਡੇਂਗੂ ਸਰਵੇ ਕੀਤਾ ਗਿਆ ਜਿਸ ਦੋਰਾਨ ਪਾਣੀ ਇੱਕਠੇ ਹੋਣ ਵਲੇ ਸਰੋਤਾਂ ਅਤੇ ਕੰਨਟੇਨਰ ਚੈਕ ਕੀਤੇ ਗਏ। ਇਸ ਦੋਰਾਨ ਡੇਂਗੂ ਦਾ ਕੋਈ ਵੀ ਲਾਰਵਾ ਨਹੀਂ ਪਾਇਆ ਗਿਆ। ਇਸ ਦੋਰਾਨ ਜਾਗਰੂਕਤਾ ਹਿੱਤ ਪੈਂਫਲੇਟ ਵੰਡੇ ਗਏ , ਪੋਸਟਰ ਲਗਾਏ ਗਏ ਅਤੇ ਸਿਹਤ ਸਿੱਖਿਆ ਦਿੱਤੀ ਗਈ ਤਾਂ ਜ਼ੋ ਡੇਂਗੂ ਮਲੇਰੀਆ ਤੋਂ ਬਚਾਅ ਕੀਤਾ ਜਾ ਸਕੇ।
ਹੋਰ ਪੜ੍ਹੋ :-ਹਰੀਸ਼ ਨਾਇਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ
ਇਸ ਮੋਕੇ ਹੈਲਥ ਵਰਕਰਜ ਰਵਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਹਰਦੀਪ ਸਿੰਘ ਹਾਜਰ ਸਨ।