![ਐਨ.ਐਚ.ਐਮ. ਐਨ.ਐਚ.ਐਮ.](https://newsmakhani.com/wp-content/uploads/2021/11/0001.jpg)
ਫਿਰੋਜ਼ਪੁਰ, 23 ਨਵੰਬਰ 2021
ਅੱਜ ਮਿਤੀ 23/11/2021 (ਫਿਰੋਜਪੁਰ) ਨੂੰ ਅੱਠਵੇਂ ਦਿਨ ਵੀ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਹੜਤਾਲ ਜਾਰੀ ਰਹੀ। ਸਰਕਾਰ ਪੰਜਾਬ ਸਰਕਾਰ ਵੱਲੋਂ 08 ਦਿਨ ਬੀਤ ਜਾਣ ਦੇ ਬਾਵਜੂਦ ਵੀ ਐਨ.ਐਚ.ਐਮ. ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਹੋਰ ਪੜ੍ਹੋ :-4 ਦਸੰਬਰ ਤੱਕ ਮਨਾਇਆ ਜਾਵੇਗਾ ਪੁਰਸ਼ ਨਸਬੰਦੀ ਪੰਦਰਵਾੜਾ: ਸਿਵਲ ਸਰਜਨ
ਪੰਜਾਬ ਸਰਕਾਰ ਕੁੰਭਕਰਨ ਦੀ ਨੀਂਦ ਸੋਂ ਰਹੀ ਹੈ, ਪਰ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਹੜਤਾਲ ਤੇ ਜਾਣ ਕਾਰਨ ਆਮ ਲੋਕ ਸਿਹਤ ਸਹੂਲਤਾਂ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਸਬੰਧ ਵਿੱਚ ਐਨ. ਐਚ.ਐਮ. ਮੁਲਾਜ਼ਮਾਂ ਵੱਲੋਂ ਦਫਤਰ ਸਿਵਲ ਸਰਜਨ, ਫਿਰੋਜਪੁਰ ਵਿਖੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਗਈ ।
ਇਸ ਮੌਕੇ ਸੁਖਦੇਵ ਰਾਜ, ਜਿਲ੍ਹਾ ਪ੍ਰਧਾਨ, ਐਨ.ਐਚ.ਐਮ. ਇੰਪਲਾਇਜ ਯੂਨੀਅਨ, ਫਿਰੋਜਪੁਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦ ਤੋਂ ਜਲਦ ਹੱਲ ਨਾ ਕੀਤਾ ਗਿਆ ਤਾਂ ਅਸੀ ਆਪਣੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਤੇ ਚੰਨੀ ਸਰਕਾਰ ਨੂੰ ਖਮਿਆਜਾ ਆਉਣ ਵਾਲੇ ਸਮੇਂ ਵਿੱਚ ਭੁਗਤਨਾਂ ਪਵੇਗਾ।
ਇਸ ਸਮੇਂ ਬਗੀਚ ਸਿੰਘ ਯੂਨੀਅਨ ਆਗੂ ਵੱਲੋਂ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ ਅਤੇ ਉਹਨਾਂ ਵੱਲੋਂ ਚੰਨੀ ਸਰਕਾਰ ਨੂੰ ਸਖਤ ਸ਼ਬਦਾ ਵਿੱਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ 2022 ਦੀਆਂ ਚੋਣਾਂ ਵਿੱਚ ਅਸੀ ਸਰਕਾਰ ਨੂੰ ਵਿਖਾ ਦਿਆਂ ਕਿ ਅਸੀ ਪੰਜਾਬ ਦੇ ਵਸਨੀਕ ਹਾਂ ਜਾਂ ਕਿਸੇ ਹੋਰ ਸਟੇਟ ਦੇ ਵਸਨੀਕ ਹਾਂ। ਇਥੇ ਉਹਨਾਂ ਇਹ ਵੀ ਸ਼ਪੱਸ਼ਟ ਕੀਤਾ ਹੈ ਕਿ ਸਾਨੂੰ ਪੰਜਾਬ ਸਰਕਾਰ ਨੇ ਰੱਖਿਆਂ ਹੈ ਨਾ ਕਿ ਕੇਂਦਰ ਸਰਕਾਰ ਨੇ।
ਇਸ ਲਈ ਸਾਡੀਆਂ ਮੰਗਾਂ ਨੂੰ ਪੂਰਾ ਕਰਨਾਂ ਪੰਜਾਬ ਸਰਕਾਰ ਦੀ ਹੀ ਜਿੰਮੇਵਾਰੀ ਹੈ। ਪੈਰਾਮੈਡੀਕਲ ਯੂਨੀਅਨ ਦੇ ਪ੍ਰਧਨ ਨਰਿੰਦਰ ਸ਼ਰਮਾਂ, ਕਲਾਸ-4 ਯੂਨੀਅਨ ਦੇ ਪੰਜਾਬ ਪ੍ਰਧਾਨ ਰਾਮ ਪ੍ਰਸ਼ਾਦ, ਭੁਪਿੰਦਰ ਸਿੰਘ ਅਤੇ ਰਮਨ ਅੱਤਰੀ ਪੈਰਾਮੈਡੀਕਲ ਅਤੇ ਐਮ.ਪੀ.ਐਚ. ਡਬਲਯੂ (ਮੇਲ ਅਤੇ ਫੀਮੇਲ) ਯੂਨੀਅਨ, ਜਿਲ੍ਹਾ ਫਿਰੋਜਪੁਰ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਐਨ.ਐਚ.ਐਮ ਮੁਲਾਜ਼ਮਾਂ ਨੂੰ ਪੱਕੇ ਕਰਨ ਜਾਂ ਰੈਗੂਲਰ ਪੇ-ਸਕੇਲ ਬਾਬਤ ਕੋਈ ਹੱਲ ਨਹੀਂ ਕਰਦੀ ਤਾਂ ਸਰਕਾਰ ਨੂੰ ਇਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਗੰਭੀਰ ਨਤੀਜੇ ਭੁਗਤਨੇ ਪੈਣਗੇ।
ਇਸ ਮੌਕੇ ਜੋਗਿੰਦਰ ਸਿੰਘ, ਹਰਮਿੰਨਰਪਾਲ ਸਿੰਘ (ਲੱਕੀ), ਪ੍ਰਭਜੋਤ ਕੋਰ, ਰਵੀ ਚੋਪੜਾ, ਸੰਦੀਪ ਸਿੰਘ, ਰਿੰਕੂ ਕੰਬੋਜ, ਸੁਰਿੰਦਰ ਕੰਬੋਜ ਅਤੇ ਵਿਕਾਸ ਕੁਮਾਰ ਨੇ ਵੀ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ।