ਫਾਜ਼ਿਲਕਾ 6 ਅਪ੍ਰੈਲ 2022
ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਢਿੱਲੋਂ ਨੇ ਸਿਵਲ ਹਸਪਤਾਲ ਅਬੋਹਰ ਦਾ ਅਚਨਚੇਤ ਨਿਰੀਖਣ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾਂ ਦੇ ਸਾਹਮਣੇ ਜੋ ਵੀ ਕਮੀਆਂ ਜਾਂ ਮੁਸ਼ਕਲਾਂ ਲੋਕਾਂ ਨੂੰ ਆ ਰਹੀਆਂ ਸਨ ਉਹਨਾਂ ਨੂੰ ਤੁਰੰਤ ਦੂਰ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਹੋਰ ਪੜ੍ਹੋ :-7 ਅਪ੍ਰੈਲ ਤੋਂ ਸੇਵਾ ਕੇਂਦਰਾਂ ਦੇ ਕੰਮ ਕਾਜ ਤੇ ਸਮੇਂ ਵਿੱਚ ਤਬਦੀਲੀ
ਓਹਨਾਂ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਸਮੇਂ ਸਿਰ ਡਿਊਟੀ ਤੇ ਆਉਣ ਤੇ ਮਰੀਜਾਂ ਨਾਲ ਓਹਨਾਂ ਦਾ ਵਰਤਾਓ ਵੀ ਹਲੀਮੀ ਭਰਿਆ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਅਬੋਹਰ ਹਸਪਤਾਲ ਦੀ ਖ਼ਰਾਬ ਪਈ ਅਲਟਰਾ ਸਾਊਂਡ ਮਸ਼ੀਨ ਦੀ ਜਗ੍ਹਾ ਤੇ ਇਕ ਵਾਰ ਫਾਜ਼ਿਲਕਾ ਤੋਂ ਇੱਕ ਮਸ਼ੀਨ ਅਬੋਹਰ ਭੇਜ ਦਿੱਤੀ ਗਈ ਹੈ ਤਾਂ ਜੋਂ ਲੋਕਾਂ ਨੂੰ ਇਲਾਜ਼ ਵਿਚ ਕੋਈ ਮੁਸ਼ਕਿਲ ਨਾ ਆਵੇ।
ਡਾ ਢਿੱਲੋਂ ਨੇ ਕਿਹਾ ਕਿ ਅਬੋਹਰ ਦੀ ਅਲਟਰਾ ਸਾਊਂਡ ਮਸ਼ੀਨ ਨੂੰ ਵੀ ਠੀਕ ਕਰਾਉਣ ਦੀ ਮੰਜੂਰੀ ਉੱਚ ਅਧਿਕਾਰੀਆਂ ਤੋਂ ਲੇ ਕੇ ਦੇ ਦਿੱਤੀ ਗਈ ਹੈ।ਇਹ ਮਸ਼ੀਨ ਵੀ ਬਹੁਤ ਜਲਦੀ ਠੀਕ ਹੋ ਜਾਵੇਗੀ। ਓਹਨਾਂ ਸੀਨੀਅਰ ਮੈਡੀਕਲ ਅਫ਼ਸਰ ਡਾ ਗਗਨਦੀਪ ਸਿੰਘ ਨੂੰ ਹਦਾਇਤ ਕੀਤੀ ਕਿ ਹਰ ਤਰ੍ਹਾਂ ਦੀ ਐਮਰਜੈਂਸੀ ਨੂੰ ਨਜਿੱਠਣ ਲਈ ਦਵਾਈਆਂ ਤੇ ਹੋਰ ਲੋੜੀਂਦਾ ਸਾਜ਼ੋ ਸਾਮਾਨ ਹਰ ਵੇਲੇ ਤਿਆਰ ਤੇ ਹਰ ਪੱਖੋਂ ਪੂਰਾ ਹੋਣਾ ਚਾਹੀਦਾ ਹੈ। ਮਰੀਜਾਂ ਨੂੰ ਟੈਸਟ ਅਤੇ ਦੁਆਈਆਂ ਹਸਪਤਾਲ਼ ਦੇ ਅੰਦਰੋਂ ਹੀ ਦੇਣਾ ਯਕੀਨੀ ਬਣਾਇਆ ਜਾਵੇ। ਹਸਪਤਾਲ ਦੀ ਸਾਫ਼ ਸਫ਼ਾਈ ਤੇ ਤਸੱਲੀ ਪਰਗਟ ਕਰਦਿਆਂ ਡਾ ਢਿੱਲੋਂ ਨੇ ਕਿਹਾ ਕੇ ਸਾਫ਼ ਸਫ਼ਾਈ ਹੋਰ ਵੀ ਵਧੀਆ ਕਰਨਾ ਯਕੀਨੀ ਬਣਾਇਆ ਜਾਵੇ , ਨਾਲ ਹੀ ਆਪ ਨੇ ਵਾਰਡ ਵਿਚ ਜਾ ਕੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਤੇ ਓਹਨਾਂ ਦੇ ਚਲ ਰਹੇ ਇਲਾਜ਼ ਦਾ ਵੀ ਨਿਰੀਖਣ ਕੀਤਾ।ਕਿਉਂਕਿ ਡਾ ਢਿੱਲੋਂ ਖੁਦ ਇੱਕ ਐੱਮ ਡੀ ਮੈਡੀਸਿਨ ਹਨ। ਓਹਨਾਂ ਨੇ ਕਿਹਾ ਕਿ ਮਰੀਜਾਂ ਦਾ ਇਲਾਜ਼ ਬਿਲਕੁੱਲ ਸਹੀ ਹੋ ਰਿਹਾ ਹੈ।
ਡਾ ਤੇਜਵੰਤ ਨੇ ਹਿਦਾਇਤ ਕੀਤੀ ਕਿ ਮਰੀਜਾਂ ਦੇ ਪੀਣ ਲਈ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਤੇ ਵਕ਼ਤ ਵਕ਼ਤ ਤੇ ਪਾਣੀ ਦੇ ਸੈਂਪਲ ਵੀ ਭਰ ਕੇ ਚੈਕ ਕਰਵਾ ਲਏ ਜਾਣ। ਸਾਫ਼ ਸਫ਼ਾਈ ਪਖਵਾੜੇ ਦੇ ਚਲਦੇ ਹੋਏ ਪਾਣੀ ਦੀਆਂ ਟੈਂਕੀਆਂ ਤੇ ਛੱਤਾਂ ਦੀ ਸਫ਼ਾਈ ਜ਼ਰੂਰ ਕਰਵਾਈ ਜਾਵੇ।