ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਬਾਗਬਾਨਾਂ ਨਾਲ ਕੀਤੀ ਵਿਚਾਰ ਚਰਚਾ

ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਬਾਗਬਾਨਾਂ ਨਾਲ ਕੀਤੀ ਵਿਚਾਰ ਚਰਚਾ
ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਬਾਗਬਾਨਾਂ ਨਾਲ ਕੀਤੀ ਵਿਚਾਰ ਚਰਚਾ
ਬਾਗਬਾਨਾਂ ਦੀਆਂ ਸਮੱਸਿਆਵਾਂ ਦੇ ਹੱਲਾਂ ਲਈ ਦਿੱਤੇ ਸੁਝਾਅ

ਫਾਜ਼ਿਲਕਾ 16 ਮਈ 2022

ਬਾਗਬਾਨੀ ਵਿਭਾਗ ਸਰਕਲ ਮੋਜਗੜ ਦੇ ਇੰਚਾਰਜ ਸ੍ਰੀ ਪਵਨ ਕੰਬੋਜ ਅਤੇ ਸਬ ਇੰਸਪੈਕਟਰ ਸ੍ਰੀ ਦਲਜੀਤ ਸਿੰਘ ਦੁਆਰਾ ਪਿੰਡ ਜੰਡਵਾਲਾ ਹਨਵੰਤਾ, ਮੋਜਗੜ ਅਤੇ ਪੰਜਾਵਾਂ ਦੇ ਬਾਗਬਾਨਾ ਨਾਲ ਮਿਲਿਆ ਗਿਆ। ਗਰਮੀ ਦੀ ਮਾਰ ਹੇਠ ਆਏ ਬਾਗਾਂ ਦੇ ਨਾਲ ਨਾਲ ਪਾਣੀ ਦੀ ਸਮੱਸਿਆ ਝੱਲ ਰਹੇ ਬਾਗਾਂ ਸੰਬੰਧੀ ਉਹਨਾਂ ਦੁਆਰਾ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ।

ਹੋਰ ਪੜ੍ਹੋ :-ਕਾਂਗਰਸ ਦਾ ਕਾਲ਼ਾ ਸੱਚ ਸਭ ਦੇ ਸਾਹਮਣੇ, ਧਰਮ ਦੇ ਆਧਾਰ ’ਤੇ ਪੰਜਾਬ ਨੂੰ ਵੰਡਦੀ ਚਲੀ ਆ ਰਹੀ ਸੀ: ਦਿਨੇਸ਼ ਚੱਢਾ

ਇਸ ਮੌਕੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਜਿਆਦਾ ਗਰਮੀ ਪੈਣ ਕਰਕੇ ਅਤੇ ਪਾਣੀ ਦੀ ਕਮੀ ਕਰਕੇ ਬਾਗਾਂ ਦਾ ਬਹੁਤ ਨੁਕਸਾਨ ਹੋਇਆ ਹੈ।ਇਸ ਤੇ ਬਾਗਬਾਨੀ ਵਿਕਾਸ ਅਫਸਰ ਸ੍ਰੀ ਪਵਨ ਕੰਬੋਜ਼ ਨੇ ਜਾਣਕਾਰੀ ਦਿੱਤੀ ਕਿ ਬਾਗਬਾਨੀ ਵਿਭਾਗ ਹਮੇਸ਼ਾ ਹੀ ਆਪਣੇ ਬਾਗਬਾਨਾਂ ਦੇ ਨਾਲ ਖੜਾ ਰਿਹਾ ਹੈ ਅਤੇ ਇਸ ਪਾਣੀ ਦੀ ਕਮੀ ਵਾਲੇ ਦੌਰ ਵਿਚ ਕਿਸਾਨਾਂ ਨੂੰ ਵਿਭਾਗ ਦੁਆਰਾ ਚਲਾਈ ਜਾ ਰਹੀ ਵਾਟਰ ਟੈੱਕ ਸਬਸਿਡੀ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਕਮੀ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕੇ।

ਇਸ ਮੌਕੇ ਉਹਨਾਂ ਦੁਆਰਾ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਵੱਖ ਵੱਖ ਕਿਸਾਨ ਆਗੂਆਂ ਨੇ ਵੀ ਕਿਹਾ ਕਿ ਇਸ ਮੁਸ਼ਕਲ ਦੌਰ ਵਿਚ ਵੀ ਬਾਗਬਾਨੀ ਵਿਭਾਗ ਨੇ ਵੱਖ ਵੱਖ ਤਰਾਂ ਦੀਆਂ ਸਹੂਲਤਾਂ ਦੇ ਕੇ ਬਾਗਬਾਨਾਂ ਦੀ ਬਾਂਹ ਫੜੀ ਹੈ ਅਤੇ ਵਾਟਰ ਟੈਂਕ ਸਕੀਮ ਤਹਿਤ ਬਹੁਤ ਕਿਸਾਨਾਂ ਦੇ ਬਾਗ ਸੁੱਕਣੋਂ ਬਚੇ ਹਨ।

ਬਾਗਬਾਨੀ ਫਸਲਾਂ ਦੇ ਮਾਹਰ ਸ੍ਰੀ ਪਵਨ ਕੰਬੋਜ ਨੇ ਇਥੇ ਬਾਗਾਂ ਦੀਆਂ ਵੱਖ ਵੱਖ ਸਮੱਸਿਆਵਾਂ ਜਿਵੇਂ ਕਿ ਕਿਨੂੰ ਦੇ ਬੂਟੇ ਦਾ ਪੈਰਾਂ ਤੋਂ ਗਲਣ ਦਾ ਰੋਗ, ਟਾਹਣੀਆਂ ਸੁੱਕਣ ਦਾ ਰੋਗ, ਕੀੜੇ ਜਿਵੇ ਸਿਟਰਸ ਸਿੱਲਾ, ਸੁਰੰਗੀ ਕੀੜਾ ਆਦਿ ਦੀ ਪਹਿਚਾਣ ਅਤੇ ਉਚਿਤ ਰੋਕਥਾਮ ਬਾਰੇ ਵੀ ਤਕਨੀਕੀ ਜਾਣਕਾਰੀ ਦਿੱਤੀ।

ਵੱਖ ਵੱਖ ਪਿੰਡਾਂ ਵਿਚ ਕੀਤੇ ਪ੍ਰੋਗਰਾਮ ਦੌਰਾਨ ਸ੍ਰੀ ਬਲਵਿੰਦਰ ਪੂਨੀਆ, ਸੁਭਾਸ਼ ਕੁਮਾਰ, ਗੁਰਪ੍ਰੀਤ ਸਿੰਘ, ਰਾਜਵੰਤ ਸਿੰਘ ਵਿੱਕੀ, ਰਾਮ ਕੁਮਾਰ ਅਤੇ ਬਨਵਾਰੀ ਲਾਲ ਆਦਿ ਵੱਡੀ ਗਿਣਤੀ ਵਿੱਚ ਬਾਗਬਾਨ ਮੌਜੂਦ ਸਨ ।