ਪਿੰਡ ਬਲ ਕਲਾਂ ਇੰਡਸਟ੍ਰੀਅਲ ਏਰੀਆ ਦੀ ਅਪਰੋਚ ਰੋਡ ਦੀ ਸਪੈਸ਼ਲ ਰਿਪੇਅਰ ਦਾ ਰੱਖਿਆ ਨੀਹ ਪੱਥਰ
ਸਟਰੀਟ ਲਾਇਟਾਂ ਲਗਾਉਣ ਲਈ ਆਪਣੇ ਫੰਡ ਵਿਚੋ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ 14 ਨਵੰਬਰ 2021
ਬਾਰਡਰ ਜੋਨ ਹੋਣ ਕਰਕੇ ਕੇਂਦਰ ਸਰਕਾਰ ਨੂੰ ਦੂਜੇ ਰਾਜਾਂ ਵਾਂਗ ਪੰਜਾਬ ਦੇ ਉਦਯੋਗਾਂ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਉਦਯੋਗ ਮੁੜ ਆਪਣੇ ਪੈਰਾਂ ਦੇ ਖੜੇ੍ਹ ਹੋ ਸਕਣ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਪਿੰਡ ਬਲ ਕਲਾਂ ਇੰਡਸਟ੍ਰੀਅਲ ਏਰੀਏ ਵਿਖੇ ਅਪਰੋਚ ਰੋਡ ਦੀ ਸਪੈਸ਼ਲ ਰਿਪੇਅਰ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।
ਹੋਰ ਪੜ੍ਹੋ :-ਪੰਜਾਬ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਪਰਫੁੱਲਤ ਕਰਨ ਲਈ ਲਿਆ ਵੱਡਾ ਫੈਸਲਾ-ਵਿਧਾਇਕ ਪਾਹੜਾ
ਸ਼੍ਰੀ ਸੋਨੀ ਨੇ ਕਿਹਾ ਕਿ 30 ਲੱਖ ਰੁਪਏ ਦੀ ਲਾਗਤ ਨਾਲ ਇਸ ਰੋਡ ਦੀ ਸਪੈਸ਼ਲ ਮੁਰੰਮਤ ਕੀਤੀ ਜਾਵੇਗੀ ਅਤੇ ਬਾਅਦ ਵਿਚ ਇਸ ਸੜਕ ਨੂੰ ਹੋਰ ਚੋੜਿਆ ਵੀ ਕੀਤਾ ਜਾਵੇਗਾ। ਸ਼੍ਰੀ ਸੋਨੀ ਨੇ ਬਲ ਕਲਾਂ ਖੇਤਰ ਵਿਚ ਸਟਰੀਟ ਲਾਇਟਾਂ ਲਗਾਉਣ ਲਈ ਆਪਣੇ ਫੰਡ ਵਿਚੋ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸ਼੍ਰੀ ਸੋਨੀ ਵਲੋ ਬਲ ਕਲਾਂ ਇੰਡਸਟਂੀਅਲ ਵੈਲਫੇਅਰ ਐਸੋਸੀਏਸ਼ਨ ਵਲੋ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 147 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਭਰ ਵਿਚ ਫੋਕਲ ਪੁਆਇੰਟਾਂ ਦਾ ਸੁਧਾਰ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਨੇ ਉਦਯੋਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਬਿਜਲੀ ਦੇ ਫਿਕਸ ਚਾਰਜਾਂ ਵਿਚ 50 ਫੀਸਦੀ ਕਟੋਤੀ ਕਰ ਦਿੱਤੀ ਹੈ ਅਤੇ ਇੰਸਟੀਚਿਊਸ਼ਨਲ ਟੈਕਸ ਪੂਰੀ ਤਰਾ੍ਹ ਮੁਆਫ ਕਰ ਦਿੱਤਾ ਹੈ।
ਸ਼੍ਰੀ ਸੋਨੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਦਯੋਗ ਵਿਕਸਤ ਹੋਣਗੇ ਤਾਂ ਰਾਜ ਦੀ ਆਰਥਿਕਤਾ ਵਿਕਸਤ ਹੋਵੇਗੀ। ਉਨ੍ਹਾਂ ਕਿਹਾ ਕਿ ਉਦਯੋਗਾਂ ਦੀ ਤਰੱਕੀ ਤੋ ਬਿਨਾਂ ਕੋਈ ਵੀ ਰਾਜ ਤਰੱਕੀ ਨਹੀ ਕਰ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਦਯੋਗਾਂ ਨੂੰ ਹੋਰ ਰਾਹਤ ਦਿੰਦੇ ਹੋਏ ਵੈਟ ਦੇ ਟੈਕਸਾਂ ਦੀ ਸਮੱਸਿਆ ਨੂੰ ਵੀ ਹਲ ਕਰ ਦਿੱਤਾ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਉਦਯੋਗਾਂ ਦਾ ਪੰਜਾਬ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ ਅਤੇ ਇਹ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਪੱਧਰ ਤੇ ਉਦਯੋਗਾਂ ਨੂੰ ਰਾਹਤ ਦੇਣ ਲਈ ਵੱਚਨਬੱਧ ਹੈ ਅਤੇ ਕੇਂਦਰ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਸਰਹੱਦੀ ਜ਼ਿਲਾ੍ਹ ਹੋਣ ਕਰਕੇ ਦੂਜੇ ਰਾਜਾਂ ਵਾਂਗ ਪੰਜਾਬ ਦੇ ਉਦਯੋਗਾਂ ਨੂੰ ਵੀ ਰਾਹਤ ਦਿੱਤੀ ਜਾਵੇ।
ਇਸ ਮੌਕੇ ਬਲ ਕਲਾਂ ਇੰਡਸਟਂ੍ਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋ ਸ਼੍ਰੀ ਸੋਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਰੁਣ ਪੱਪਲ ਕੋਸਲਰ ਵਿਕਾਸ ਸੋਨੀ,ਸ਼੍ਰੀ ਪਰਮਜੀਤ ਬੱਤਰਾ, ਸ੍ਰੀ ਰਮੇਸ਼ ਚੋਪੜਾ, ਐਕਸੀਅਨ ਪੀ ਡਬਲਯੂ ਡੀ ਸ਼੍ਰੀ ਦਿਆਲ ਸ਼ਰਮਾ, ਐਸ ਡੀ ਓ ਕਸ਼ਮੀਰ ਸਿੰਘ,ਬਲ ਕਲਾਂ ਇੰਡਸਟਂ੍ਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਜਗਦੀਸ਼ ਅਰੋੜਾ, ਪ੍ਰ੍ਰਧਾਨ ਸ਼੍ਰੀ ਸੰਦੀਪ ਖੋਸਲਾ, ਸ਼੍ਰੀ ਰਾਜਨ ਮਹਿਰਾ, ਸ਼੍ਰੀ ਇੰਦਰਜੀਤ ਟਾਂਡੀ, ਸਰਪੰਚ ਜਗਦੀਸ਼ ਸਿੰਘ ਬੱਲ ਤੋ ਇਲਾਵਾ ਵੱਡੀ ਗਿਣਤੀ ਵਿਚ ਉਦਯੋਗਪਤੀ ਹਾਜ਼ਰ ਸਨ।