ਸਿੰਚਾਈ ਵਿਭਾਗ ਅਮੀਰਖਾਸ ਦੇ ਗੁਰਾਦਿੱਤਾ ਬਾਵਾ ਹੋਏ ਸੇਵਾਮੁੱਕਤ  

ਸੇਵਾਮੁੱਕਤ  
ਸਿੰਚਾਈ ਵਿਭਾਗ ਅਮੀਰਖਾਸ ਦੇ ਗੁਰਾਦਿੱਤਾ ਬਾਵਾ ਹੋਏ ਸੇਵਾਮੁੱਕਤ  

ਫਿਰੋਜ਼ਪੁਰ 2 ਨਵੰਬਰ 2021

ਸਿੰਚਾਈ ਵਿਭਾਗ ਅਮੀਰ ਖਾਸ ਦੇ ਕਲਾਸ ਫੋਰਥ ਯੂਨੀਅਨ ਦੇ ਮੈਬਰ ਗੁਰਾਦਿੱਤਾ ਬਾਵਾ 31 ਅਕਤੂਬਰ ਨੂੰ ਸੇਵਾਮੁੱਕਤ ਹੋ ਗਏ ਇਸ ਮੋਕੇ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਪਰਵੀਨ ਕੁਮਾਰ ਜਨਰਲ ਸਕੱਤਰ ਦੀ ਅਗਵਾਈ ਵਿਚ ਸੇਵਾ ਮੁੱਕਤ ਗੁਰਾਦਿੱਤਾ ਬਾਵਾ ਨੂੰ ਸ਼ੁੱਭ ਕਾਮਨਾਵਾ ਦੇਣ ਲਈ ਪਹੁੰਚੇ  ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ   ਸਨਮਾਨਿਤ  ਕੀਤਾ।

ਹੋਰ ਪੜ੍ਹੋ :-ਪ੍ਰੀਖਿਆ ਕੇਂਦਰ ਦੇ 100 ਮੀਟਰ ਘੇਰੇ ਵਿਚ ਧਾਰਾ 144 ਲਾਗੂ 

ਉਨ੍ਹਾਂ  ਨੇ  ਸੇਵਾ  ਮੁਕਤ  ਹੋਏ ਗੁਰਾਦਿੱਤਾ ਬਾਵਾ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੇ ਸਾਥੀ ਗੁਰਾਦਿੱਤਾ ਬਾਵਾ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰਾਦਿੱਤਾ ਬਾਵਾ ਵੱਲੋਂ  ਆਪਣੇ 43 ਸਾਲ 8 ਮਹੀਨੇ  ਦੇ  ਕਾਰਜਕਾਲ  ਦੌਰਾਨ  ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾ ਕੇ ਅੱਜ ਸੇਵਾ ਮੁੱਕਤ ਹੋਏ ਹਨ। ਉਨ੍ਹਾਂ ਨੂੰ ਜੋ ਕੰਮ ਵੀ ਕਹਿਣ ਲਈ ਕਿਹਾ ਜਾਦਾ ਤਾਂ ਉਹ ਉਸ ਕੰਮ ਨੂੰ ਬੜੀ ਮਿਹਨਤ ਅਤੇ ਲਗਨ ਨਾਲ ਸਮੇਂ ਸਿਰ ਉਸ ਕੰਮ ਨੂੰ ਮੁਕੰਮਲ ਕੀਤਾ। ਉਨ੍ਹਾਂ ਕਿਹਾ ਕਿ ਸਾਥੀ  ਗੁਰਾਦਿੱਤਾ ਬਾਵਾ ਆਪਣੀ ਨੌਕਰੀ ਪ੍ਰਤੀ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਰਹੇ ਹਨ।

Spread the love