ਭਾਸ਼ਾ ਵਿਭਾਗ ਵਲੋਂ ਜਨਵਰੀ ਮਹੀਨੇ ਤੋਂ ਉਰਦੂ ਕੋਰਸ ਕੀਤਾ ਜਾ ਰਿਹਾ ਸ਼ੁਰੂ

news makahni
news makhani
ਕੋਰਸ ਲਈ ਦਾਖ਼ਲਾ ਫਾਰਮ ਮੁਫ਼ਤ ਕੀਤੇ ਜਾ ਸਕਦੇ ਹਨ ਪ੍ਰਾਪਤ – ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ

ਲੁਧਿਆਣਾ, 04 ਜਨਵਰੀ 2023

ਭਾਸ਼ਾ ਵਿਭਾਗ, ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ  ਜਨਵਰੀ 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਰਦੂ ਦਾ ਇਹ ਕੋਰਸ ਬਿਲਕੁਲ ਮੁਫ਼ਤ ਕਰਾਇਆ ਜਾਂਦਾ ਹੈ ਅਤੇ ਇ ਕੋਰਸ ਦੀ ਮਿਆਦ 6 ਮਹੀਨੇ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦਾ ਹੈ।

ਹੋਰ ਪੜ੍ਹੋ – ਪੋਲੀਓ ਤੋਂ ਬਚਾਓ ਸਬੰਧੀ ਹੁਣ ਲੱਗੇਗੀ ਟੀਕੇ ਦੀ ਤੀਜ਼ੀ ਡੋਜ਼

ਉਨ੍ਹਾਂ ਕਿਹਾ ਕਿ ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖਲਾ ਫਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ (ਪੰਜਾਬੀ ਭਵਨ) ਤੋਂ 10 ਜਨਵਰੀ ਤੱਕ ਕਿਸੇ ਵੀ ਕੰਮ ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ।

Spread the love