ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਬੋਹਰ ਵੱਲੋਂ  ਗੋਸ਼ਟੀ  ਦਾ ਆਯੋਜਨ ਸੇਵਾ ਸਦਨ ਅਬੋਹਰ ਵਿਖੇ ਕੀਤਾ ਗਿਆ

_Social Welfare Society
ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਬੋਹਰ ਵੱਲੋਂ  ਗੋਸ਼ਟੀ  ਦਾ ਆਯੋਜਨ ਸੇਵਾ ਸਦਨ ਅਬੋਹਰ ਵਿਖੇ ਕੀਤਾ ਗਿਆ

ਫਾਜ਼ਿਲਕਾ 24 ਮਾਰਚ 2022

ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਬੋਹਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਵਿਚਾਰ ਗੋਸ਼ਟੀ ਦਾ ਆਯੋਜਨ ਸੇਵਾ ਸਦਨ ਅਬੋਹਰ ਵਿਖੇ ਕੀਤਾ ਗਿਆ।ਇਸ ਗੋਸ਼ਟੀ ਵਿਚ ਮੁੱਖ ਵਰਤਾ ਪ੍ਰੋਫੈਸਰ ਚੰਦਰ ਅਦੀਬ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਦੀ ਵਿਚਾਰਧਾਰਾ ਨੌਜਵਾਨਾਂ ਨੂੰ ਵੱਡੇ ਰੂਪ ਵਿੱਚ ਪ੍ਰੇਰਿਤ ਕਰਨ ਦੀ ਸਮਰੱਥਾ ਰੱਖਦੀ ਹੈ।ਇਸੇ ਤਰ੍ਹਾਂ ਮਾਸਟਰ ਕੁਲਜੀਤ ਸਿੰਘ ਡੰਗਰ ਖੇੜਾ ਨੇ ਕਿਹਾ ਕਿ ਸਾਨੂੰ ਕਿਤਾਬਾਂ ਵਾਲੇ ਭਗਤ ਸਿੰਘ ਦੀ ਸੋਚ ਨਾਲ ਸਾਂਝ ਪਾਉਣੀ ਚਾਹੀਦੀ ਹੈ। ਸ. ਮੇਘ ਇੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੇਸ਼ ਭਗਤਾ ਦੀ ਵਿਚਾਰ ਧਾਰਾਂ ਦਾ ਨਵੀਂ ਪੀੜ੍ਹੀ ਅੰਦਰ ਪ੍ਰਚਾਰ ਪਸਾਰ ਕਰਨ ਦੀ ਲੋੜ ਉੇਤੇ ਜ਼ੋਰ ਦਿੱਤਾ।

ਹੋਰ ਪੜ੍ਹੋ :-ਤਹਿਸੀਲ ਪੱਧਰ ‘ਤੇ ਭ੍ਰਿਸ਼ਟਾਚਾਰ-ਮੁਕਤ ਤੇ ਸੁਖਾਲੀ ਪਹੁੰਚ ਵਾਲਾ ਸ਼ਾਸਨ ਪ੍ਰਦਾਨ ਕਰਾਂਗੇ: ਬ੍ਰਮ ਸ਼ੰਕਰ ਜਿੰਪਾ

ਪ੍ਰੋਗਰਾਮ ਬਾਰੇ ਬੋਲਦਿਆਂ ਪ੍ਰਿੰ. ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਸ੍ਰੀ ਵਿਜੇ ਗਰੋਵਰ ਨੇ ਕਿਹਾ ਗਿ ਇਸ ਤਰ੍ਹਾਂ ਦੇ ਸਮਾਗਮ ਨਵੀਂ ਪੀੜ੍ਹੀ ਨੂੰ ਸੀ ਮਾਰਗ ਦਰਸ਼ਨ ਦੇਣ ਲਈ ਬਹੁਤ ਸਹਈ ਹੁੰਦੇ ਹਨ।ਇਸ ਮੌਕੇ ਤੇ ਸਰੋਜ਼ ਰਾਣੀ, ਗੁਲਜਿੰਦਰ ਕੌਰ, ਜਮਨੀਤ ਕੌਰ ਹਰਨੀਤ ਕੌਰ, ਹਰਮੀਤ ਮੀਤ, ਵੱਲੋਂ ਗੀਤ ਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ।ਮੰਚ ਸੰਚਾਲਨ ਦਾ ਕੰਮ ਸ੍ਰੀ ਵਿਜੈਂਤ ਜੁਨੇਜਾ ਵੱਲੋਂ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਵੱਲੋਂ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਗਿਆ ਅਤੇ ਪ੍ਰੋ. ਬੀ.ਐਸ ਚੌਧਰੀ ਵੱਲੋਂ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੇ ਸਾਰੇ ਭਾਗੀਦਾਰਾਂ ਨੂੰ ਇਨਾਮ ਅਤੇ ਸਰਟੀਫਿਕੇਟ ਭੇਟ ਕੀਤੇ ਗਏ।

ਇਸ ਮੌਕੇ ਤੇ ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ, ਪ੍ਰਿੰਸੀਪਲ ਰਾਜਨ ਗਰੋਵਰ, ਸ੍ਰੀ ਆਤਮਾ ਰਾਮ ਰੰਜਨ, ਸ੍ਰੀ ਰਾਕੇਸ਼ , ਸ੍ਰੀ ਪ੍ਰੇਮ ਸਿਡਾਨਾ, ਸ੍ਰੀ ਸੁਭਾਸ਼ ਡੋਡਾ, ਸ ਪਰਮਿੰਦਰ ਸਿੰਘ, ਡਾ ਤਰਸੇਮ ਸ਼ਰਮਾ, ਸ. ਰਵਿੰਦਰ ਸਿੰਘ,ਸ੍ਰੀ ਕਮਲ ਕਿਸ਼ੋਰ, ਸ੍ਰੀ ਦਰਸ਼ਨ ਲਾਲ ਚੁੱਘ, ਸਿੰਘ ਸ੍ਰੀ ਸਤਨਾਮ ਸਿੰਘ, ਸ੍ਰੀ ਨਵਤੇਜ਼ ਸਿੰਘ, ਸੇਰੂ ਤਿੰਨਾ, ਸ. ਸਤਵੰਤ ਸਿੰਘ, ਸ. ਤਜਿੰਦਰ ਸਿੰਘ ਖਾਲਸਾ ,ਸ੍ਰੀ ਰਾਜਿੰਦਰ ਤਿਵਾੜੀ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਦੀਆ।ਇਸ ਸਮਾਗਮ ਵਿਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਭੁਪਿੰਦਰ ਸਿੰਘ ਵਿਸ਼ੇਸ਼ ਸਹਿਯੋਗ ਰਿਹਾ।

Spread the love