ਭਾਸ਼ਾ ਵਿਭਾਗ ਫਾਜ਼ਿਲਕਾ ਦੇ ਵਿਹੜੇ ਵਿੱਚ ਹੋਈ ਫਾਜ਼ਿਲਕਾ ਦੇ ਸਾਹਿਤਕਾਰਾਂ ਦੀ ਮਿਲਣੀ  

ਭਾਸ਼ਾ ਵਿਭਾਗ ਫਾਜ਼ਿਲਕਾ ਦੇ ਵਿਹੜੇ ਵਿੱਚ ਹੋਈ ਫਾਜ਼ਿਲਕਾ ਦੇ ਸਾਹਿਤਕਾਰਾਂ ਦੀ ਮਿਲਣੀ  
ਭਾਸ਼ਾ ਵਿਭਾਗ ਫਾਜ਼ਿਲਕਾ ਦੇ ਵਿਹੜੇ ਵਿੱਚ ਹੋਈ ਫਾਜ਼ਿਲਕਾ ਦੇ ਸਾਹਿਤਕਾਰਾਂ ਦੀ ਮਿਲਣੀ  
ਫ਼ਾਜ਼ਿਲਕਾ 24 ਮਾਰਚ 2022
ਭਾਸ਼ਾ ਵਿਭਾਗ ਫਾਜ਼ਿਲਕਾ ਦੇ ਦਫਤਰ ਵਿਖੇ ਫਾਜ਼ਿਲਕਾ ਤਹਿਸੀਲ ਦੇ ਉੱਘੇ ਸਾਹਿਤਕਾਰਾਂ ਸਾਹਿਤ ਚਿੰਤਕਾਂ ਅਤੇ ਸੁਹਿਰਦ ਪਾਠਕਾਂ ਦੀ ਇੱਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਕੁਮਾਰ ਨੇ ਦਿੱਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ  ਇਸ ਮਿਲਣੀ ਵਿੱਚ ਫਾਜ਼ਿਲਕਾ ਦੇ  ਉਘੇ ਸਾਹਿਤਕਾਰਾਂ ਵਿੱਚੋਂ ਪ੍ਰਿੰਸੀਪਲ ਗੁਰਮੀਤ ਸਿੰਘ ਪ੍ਰਿੰਸੀਪਲ ਅਸ਼ਵਨੀ ਆਹੂਜਾ, ਕਾਮਰੇਡ ਸ਼ਕਤੀ, ਲੈਕਚਰਾਰ ਅਮਿਤ ਸੇਤੀਆ, ਸੁਰਿੰਦਰ ਕੰਬੋਜ, ਮੋਹਨ ਲਾਲ, ਇਨਕਲਾਬ ਸਿੰਘ, ਵਿਕਾਸ ਕੰਬੋਜ, ਸੁਨੀਲ ਕੁਮਾਰ, ਸੰਦੀਪ ਅਨੇਜਾ, ਵਿਜੇ ਗੁਪਤਾ, ਸਤਵੰਤ ਸਿੰਘ, ਵਿਸ਼ਨੂੰ ਨਰੈਣ, ਵਿਜੈਪਾਲ  ਅਤੇ ਐਮਆਰ ਸਰਕਾਰੀ ਕਾਲਜ ਭਾਸ਼ਾ ਮੰਚ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਸਰਦਾਰ ਪਰਮਿੰਦਰ ਸਿੰਘ ਵੱਲੋਂ ਆਏ ਹੋਏ ਸਾਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਸਾਰੇ ਸਾਥੀਆਂ ਨਾਲ ਇਲਾਕੇ ਅੰਦਰ ਸਾਹਿਤਕ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਅਤੇ ਸਾਹਿਤਕ ਸਭਾ ਦਾ ਗਠਨ ਕਰਨ ਸਬੰਧੀ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ।  ਇਸ ਮਿਲਣੀ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਨੇ ਆਪੋ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ  ਇੱਥੇ ਪੰਜਾਬੀ ਸਾਹਿਤ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਵਿਚਾਰ ਚਰਚਾ ਕੀਤੀ।
Spread the love