ਭਾਸ਼ਾ ਵਿਭਾਗ ਵਲੋਂ 1 ਨਵੰਬਰ ਤੋਂ 30 ਨਵੰਬਰ 2021 ਤੱਕ ਮਨਾਇਆ ਜਾ ਰਿਹਾ ਪੰਜਾਬ ਮਾਹ

NEWS MAKHANI
ਰੂਪਨਗਰ, 9 ਨਵੰਬਰ 2021
ਭਾਸ਼ਾ ਵਿਭਾਗ ਪੰਜਾਬ ਵਲੋਂ 1 ਨਵੰਬਰ 2021 ਤੋਂ 30 ਨਵੰਬਰ 2021 ਤੱਕ ਪੰਜਾਬੀ ਮਾਹ ਮਨਾਇਆ ਜਾ ਰਿਹਾ ਹੈ।

ਹੋਰ ਪੜ੍ਹੋ :-ਰੋਸ ਮੁਜ਼ਾਹਰੇ ਕਰਨ ਅਤੇ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਾਹ ਦੇ ਸਮਾਗਮ ਦੀ ਲੜੀ ਵਿਚ 22 ਨਵੰਬਰ 2021 ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ ਸ਼੍ਰੀ ਕੇਵਲ ਧਾਲੀਵਾਲ ਦਾ ਨਾਟਕ `ਹਿੰਦ ਦੀ ਚਾਦਰ` ਸਵੇਰੇ 10:30 ਵਜੇ ਕਰਵਾਇਆ ਜਾਵੇਗਾ। ਸ੍ਰੀਮਤੀ ਸੁਨੀਤਾ ਧੀਰ (ਸ਼੍ਰੋਮਣੀ ਨਾਟਕਕਾਰ) ਸਮਾਗਮ ਦੀ ਪ੍ਰਧਾਨਗੀ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਸ਼ਾਮਲ ਹੋਣਗੇ।