ਗੁਰਦਾਸਪੁਰ , 25 ਨਵੰਬਰ 2021
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦੀ ਮਨਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਵਿੱਚ ਬੇਅਰਿੰਗ ਯੂਨੀਅਨ ਕਾਲਜ ਬਟਾਲਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਸਤਨਾਮ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ , ਪ੍ਰਵੀਨ ਕੁਮਾਰ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ , ਤੇਜਿੰਦਰ ਸਿੰਘ ਗਿੱਲ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ , ਭਗਵਾਨ ਸਿੰਘ , ਗੁਰਜੀਤ ਸਿੰਘ , ਸੁਖਦੇਵ ਸਿੰਘ , ਸ਼ਾਮ ਸਿੰਘ , ਹਰਦੇਵ ਰਾਜ ਪਟਿਆਲਾ ਮੌਜੂਦ ਸਨ ।
ਹੋਰ ਪੜ੍ਹੋ :-ਪੰਜਾਬ ਪੁਲੀਸ ਵਲੋਂ ਸੂਬੇ ਭਰ ’ਚ ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਲਈ 135 ਗਜ਼ਟਿਡ ਅਫ਼ਸਰ ਤਾਇਨਾਤ
ਇਸ ਮੌਕੇ ਤੇ ਗਰਦਾਸਪੁਰ ਦੇ ਉਘੇ ਕਵੀਆ ਜਿੰਨਾਂ ਵਿੱਚ ਸੁਲੱਖਣ ਸਰਹੱਦੀ , ਸਿਮਰਤ ਸੁਮੇਰਾ , ਚੰਨ ਬੋਲੇਵਾਲੀਆ , ਗੁਰਮੀਤ ਸਿੰਘ ਬਾਜਵਾ , ਸੁੱਚਾ ਸਿੰਘ ਰੰਧਾਵਾ , ਬਲਬੀਰ ਸਿੰਘ , ਅਜੀਤ ਕਮਲ , ਸੁਲਤਾਨ ਭਾਰਤੀ, ਰਮੇਸ਼ ਜਾਨੂੰ, ਡਾ. ਨੀਰਜ ਸ਼ਰਮਾ ਵੱਲੋਂ ਆਪਣੀਆਂ ਰਚਨਾਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਤੇ ਕਵੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫਲਤ ਕਰਨ , ਜਿੰਦਗੀ ਦੀਆਂ ਅਟੱਲ ਸਚਾਈਆਂ ਅਤੇ ਸਮਾਜ ਵਿੱਚਲੇ ਵੱਖ-ਵੱਖ ਪਹਿਲੂ ਨੂੰ ਆਪਣੇ ਕਾਵ ਰੂਪ ਵਿੱਚ ਪੇਸ਼ ਕੀਤਾ ਗਿਆ । ਇਸ ਕਵੀ ਦਰਬਾਰ ਵਿੱਚ ਕਵੀ ਸਹਿਬਨਾਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਤੇ ਗਜਲਾ ਵੀ ਪੇਸ਼ ਕੀਤੀਆਂ ਗਈਆਂ ।
ਇਸ ਮੌਕੇ ਤੇ ਅਮਰਜੀਤ ਕੌਰ ਵੱਲੋਂ ਲਿਖੀ ਪੁਸਤਕ ਸਰਵੇ ਬਟਾਲਾ ਅਤੇ ਸਿਮਰਤ ਸੁਮੇਰਾ ਵੱਲੋਂ ਲਿਖੀ ਗਈ ਕਿਤਾਬ ਨੀਲ ਪਰੀ (ਬਾਲ ਪੁਸਤਕ) ਰਲੀਜ ਕੀਤੀ ਗਈ ।
ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਜਤਿੰਦਰ ਕੌਰ ਪੰਜਾਬੀ ਵਿਭਾਗ ਅਤੇ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।