ਪਟਿਆਲਾ, 24 ਦਸੰਬਰ 2021
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਡਾਕ ਵਿਭਾਗ ਦੇ ਟਰੇਨਿੰਗ ਸੈਂਟਰ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ‘ਚ ਕਰਵਾਏ ਪ੍ਰੋਗਰਾਮ ‘ਚ ਪੈਰਾ ਲੀਗਲ ਵਲੰਟੀਅਰ ਪਰਮਜੀਤ ਸਿੰਘ ਵੱਲੋਂ ਹੈੱਡ ਪੋਸਟ ਆਫ਼ਿਸ ਅਤੇ ਪੋਸਟ ਆਫ਼ਿਸ ਦੀਆਂ ਵੱਖ ਵੱਖ ਬਰਾਂਚਾਂ ਦੇ ਸਟਾਫ਼ ਨੂੰ ਉਨ੍ਹਾਂ ਕੈਟਾਗਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਜੋ ਕਾਨੂੰਨੀ ਸੇਵਾਵਾਂ ਲੈਣ ਦੇ ਹੱਕਦਾਰ ਹਨ ਜਿਵੇਂ ਕਿ ਐਸ ਸੀ, ਐਸ ਟੀ, ਔਰਤ, ਬੱਚਾ, ਵੱਡੀ ਤਬਾਹੀ ਦੇ ਮਾਰੇ ਹੋਏ, ਕੈਦੀ, ਉਦਯੋਗਿਕ ਕਾਮੇ, ਦਿਮਾਗ਼ੀ ਅਤੇ ਸਰੀਰਕ ਤੌਰ ‘ਤੇ ਅੰਗਹੀਣ ਵਿਅਕਤੀ ਅਤੇ ਉਹ ਸਾਰੇ ਵਿਅਕਤੀ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਤੋਂ ਜ਼ਿਆਦਾ ਨਾ ਹੋਵੇ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਉਹ ਕਿਸ ਤਰਾਂ ਇਹ ਕਾਨੂੰਨੀ ਸੇਵਾਵਾਂ ਲੈ ਸਕਦੇ ਹਨ।
ਹੋਰ ਪੜ੍ਹੋ :-ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਵੱਲੋਂ ਹੱਥ ਲਿਖਤ ਕਿਤਾਬਚਾ “ਤੰਦਰੁਸਤੀ ਲਈ ਖੇਡੋ” ਜਾਰੀ
ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਟੋਲ ਫ਼ਰੀ ਨੰਬਰ 1968 ਅਤੇ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਉਨ੍ਹਾਂ ਨੂੰ ਮਿਤੀ 13.3.2021 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਅਤੇ ਲੋਕ ਅਦਾਲਤਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ ।