ਅਕਤੂਬਰ 2021 ਦੀ ਪੈਨਸ਼ਨ ਪੁੱਜੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ
ਫਾਜ਼ਿਲਕਾ,29 ਨਵੰਬਰ 2021
ਸੂਬਾ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ 119082 ਲਾਭਪਾਤਰੀਆਂ ਨੂੰ ਅਕਤੂਬਰ ਮਹੀਨੇ ਦੀ ਪੈਨਸ਼ਨ ਵਜੋਂ 178623000 ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ।
ਹੋਰ ਪੜ੍ਹੋ :-ਵੋਟ ਬਣਵਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ ਦਾਅਵੇ/ਇਤਰਾਜ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 30 ਨਵੰਬਰ, 2021
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਗਈਆਂ ਹਨ। ਭਾਵੇਂ ਬਜੁਰਗ ਹੋਣ, ਵਿਧਵਾ ਔਰਤਾਂ, ਆਸ਼ਰਿਤ ਬਚੇ ਜਾਂ ਦਿਵਿਆਂਗ ਵਿਅਕਤੀ ਹੋਣ ਸਾਰਿਆਂ ਨੂੰ ਬਿਹਤਰ ਜਿੰਦਗੀ ਜਿਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜੁਰਗਾਂ ਲਈ ਬੁਢਾਪਾ ਪੈਨਸ਼ਨ,ਵਿਧਵਾਵਾਂ ਔਰਤਾਂ ਨੂੰ ਵਿਧਵਾ ਪੈਨਸ਼ਨ,ਆਸ਼ਰਿਤਾਂ ਤੇ ਦਿਵਿਆਂਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਲਾਭਪਾਤਰੀਆਂ ਬੈਂਕ ਖਾਤਿਆਂ ਵਿੱਚ ਸਿੱਧੀ ਭੇਜੀ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਗੜਵਾਲ ਨੇ ਦੱਸਿਆ ਕਿ ਫਾਜ਼ਿਲਕਾ ਦਫਤਰ ਵੱਲੋਂ ਅਕਤੂਬਰ ਮਹੀਨੇ ਦੌਰਾਨ 79116 ਬਜੁਰਗ ਲਾਭਪਾਤਰੀਆਂ ਨੂੰ 1500 ਰੁਪਏ ਦੇ ਹਿਸਾਬ ਨਾਲ 11 ਕਰੋੜ 86 ਲੱਖ 74 ਹਜ਼ਾਰ ਰੁਪਏ, 20910 ਵਿਧਵਾ ਔਰਤਾਂ ਨੂੰ 3 ਕਰੋੜ 13 ਲੱਖ 65 ਹਜ਼ਾਰ ਰੁਪਏ, 7866 ਆਸ਼ਰਿਤ ਬੱਚਿਆਂ ਨੂੰ 1 ਕਰੋੜ 17 ਲੱਖ 99 ਹਜ਼ਾਰ ਰੁਪਏ ਅਤੇ 11190 ਦਿਵਿਆਂਗ ਵਿਅਕਤੀਆਂ ਨੂੰ 1ਕਰੋੜ 67 ਲੱਖ 85 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਵਿਚ 1500 ਰੁਪਏ ਦੇ ਹਿਸਾਬ ਨਾਲ 17 ਕਰੋੜ ਤੋਂ ਵਧੇਰੇ ਰਕਮ ਲਾਭਪਾਤਰੀਆਂ ਦੇ ਖਾਤੇ ਵਿਚ ਜਮ੍ਹਾਂ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਅਰਜੀ ਦੇਣ ਵਾਸਤੇ ਅਤੇ ਵਿੱਤੀ ਸਹਾਇਤਾ ਹਾਸਲ ਕਰਨ ਲਈ ਸਰਕਾਰ ਵੱਲੋਂ ਵੱਖ-ਵੱਖ ਕੈਟਾਗਰੀ ਲਈ ਮਾਪਦੰਡ ਰੱਖੇ ਗਏ ਹਨ ਜਿਸ ਸਬੰਧੀ ਵੇਰਵੇ ਸਹਿਤ ਜਾਣਕਾਰੀ ਲਈ ਪ੍ਰਬੰਧਕੀ ਕੰਪਲੈਕਸ ਦੇ ਸੀ ਬਲਾਕ ਵਿਖੇ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਫਾਜ਼ਿਲਕਾ ਦੀ ਪਹਿਲੀ ਮੰਜ਼ਲ ਕਮਰਾ ਨੰ.201-202 ਵਿਖੇ ਪਹੰੁਚ ਕੇ ਜਾਂ ਦਫਤਰ ਦੇ ਫੋਨ ਨੰ.01638-266033 ਨਾਲ ਸੰਪਰਕ ਕੀਤਾ ਜਾ ਸਕਦਾ ਹੈ।