ਪਾਬੰਦੀਸ਼ੁਦਾ ਮੰਗੂਰ ਮੱਛੀ ਪਾਲਣ ਦਾ ਮਾਮਲਾ ਆਇਆ ਸਾਹਮਣਾ
ਦੋਸ਼ੀ ਠੇਕੇਦਾਰ ਵਿਰੁੱਧ ਕੀਤਾ ਗਿਆ ਮਾਮਲਾ ਦਰਜ਼
ਲੁਧਿਆਣਾ, 17 ਨਵੰਬਰ 2021
ਮਾਨਯੋਗ ਮੁੱਖ ਡਾਇਰੈਕਟਰ, ਵਿਜੀਲੈਸਂ ਬਿਊਰੋ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਸ੍ਰੀ ਰੁਪਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ, ਵਿਜੀਲੈਸਂ ਬਿਊਰੋ ਰੇਜਂ ਲੁਧਿਆਣਾ ਦੇ ਹੁਕਮਾਂ ਅਨੁਸਾਰ ਸ਼੍ਰੀ ਪਰਮਿੰਦਰ ਸਿੰਘ ਉਪ ਕਪਤਾਨ ਪੁਲਿਸ, ਵਿਜੀਲੈਸਂ ਬਿਊਰੋ ਯੂਨਿਟ ਲੁਧਿਆਣਾ ਵਲੋਂ ਵਿਜੀਲੈਸਂ ਬਿਊਰੋ ਦੀ ਟੀਮ ਸਮੇਤ ਸਰਕਾਰੀ ਗਵਾਹਾਂ ਸ਼੍ਰੀ ਕਰਮਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਪੱਖੋਵਾਲ, ਸ਼੍ਰੀ ਅਮਨਦੀਪ ਸ਼ਰਮਾ ਖੇਤੀਬਾੜੀ ਵਿਕਾਸ ਅਫਸਰ ਬੱਗਾ ਖੁਰਦ ਜ਼ਿਲ੍ਹਾ ਲੁਧਿਆਣਾ ਅਤੇ ਮੱਛੀ ਪਾਲਣ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਸ਼੍ਰੀ ਦਲਬੀਰ ਸਿੰਘ ਅਤੇ ਸ਼੍ਰੀ ਅਸ਼ੋਕ ਕੁਮਾਰ ਮੱਛੀ ਪਾਲਕ ਦੀ ਹਾਜਰੀ ਪਿੰਡ ਹਿਮਾਯੂਪੁਰ ਥਾਣਾ ਸਦਰ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਵਿਖੇ ਅਚਨਚੇਤੀ ਜੁਆਇੰਟ ਚੈਕਿੰਗ ਕੀਤੀ ਗਈ।
ਹੋਰ ਪੜ੍ਹੋ :-ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਬਾਲ ਮੇਲਿਆਂ ਦੀਆਂ ਰੌਣਕਾਂ ਦੌਰਾਨ ਨਵੇਂ ਦਾਖਲਿਆਂ ਦੀ ਸ਼ੁਰੂਆਤ
ਉਪ ਕਪਤਾਨ ਸ੍ਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਪਿੰਡ ਹਿਮਾਂਯੁਪੁਰ ਵਿਖੇ ਇੱਕ ਪ੍ਰਾਈਵੇਟ ਠੇਕੇਦਾਰ ਰਾਕੇਸ ਕੁਮਾਰ ਪੁੱਤਰ ਸ਼੍ਰੀ ਓਮ ਪ੍ਰਕਾਸ ਵਾਸੀ ਰਣਜੀਤਗੜ ਬਸੰਤ ਐਵੀਨਿਊ ਲੁਧਿਆਣਾ ਵਲੋਂ ਦੋ ਛੱਪੜਾਂ ਵਿੱਚ ਥਾਈ ਮੰਗੁੂਰ ਮੱਛੀ ਦੇ ਪੂੰਗ ਨੂੰ ਪਾਲਿਆ ਜਾ ਰਿਹਾ ਹੈ ਜਦੋਂ ਕਿ ਭਾਰਤ ਸਰਕਾਰ ਵਲੋਂ ਇਸ ਮੰਗੁੂਰ ਮੱਛੀ ਦੇ ਪਾਲਣ ‘ਤੇ ਬੈਨ ਲਗਾਇਆ ਹੋਇਆ ਹੈ, ਕਿਉਂ ਕਿ ਇਹ ਮੱਛੀ ਆਪਣੀ ਕਿਸਮ ਦੀ ਮੱਛੀ ਨੂੰ ਵੀ ਖਾ ਜਾਂਦੀ ਹੈ। ਛੱਪੜਾਂ ਵਿੱਚ ਡੰਗਰਾਂ ਅਤੇ ਹੋਰ ਜਹਿਰੀਲੇ ਕੀੜੇ ਮਕੋੜਿਆਂ ਨੂੰ ਵੀ ਖਾ ਜਾਂਦੀ ਹੈ ਅਤੇ ਇਹ ਭਾਰਤੀ ਮੱਛੀਆਂ ਅਤੇ ਪਾਣੀ ਵਾਲੀ ਬਨਸ਼ਪਤੀ ਲਈ ਬਹੁਤ ਹਾਨੀਕਾਰਕ ਹੈ। ਇਸ ਲਈ ਮੰਗੁੂਰ ਮੱਛੀ ਨੂੰ ਪ੍ਰਫੁਲਤ ਕਰਨ ਅਤੇ ਵੇਚਣ ਸਬੰਧੀ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵਲੋਂ ਵੀ ਆਪਣੇ ਦਫ਼ਤਰ ਦੇ ਹੁਕਮ ਨੰਬਰ 12431-60/ਏ.ਸੀ-3 ਮਿਤੀ 16-9-2021 ਰਾਹੀਂ ਰੋਕ ਲਗਾਈ ਹੋਈ ਹੈ। ਪ੍ਰਾਈਵੇਟ ਠੇਕੇਦਾਰਾਂ ਵਲੋਂ ਇਸ ਮੰਗੁੂਰ ਮੱਛੀ ਦਾ ਚੋਰੀ ਛਿੱਪੇ ਉ਼ਤਪਾਦਨ ਕਰਕੇ ਮੁਨਾਫਾਖੋਰੀ ਕੀਤੀ ਜਾ ਰਹੀ ਹੈ ਅਤੇ ਪਬਲਿਕ ਦੀ ਜਾਨ ਮਾਲ ਨੂੰ ਖਤਰਾ ਪਹੁੰਚਾਇਆ ਜਾ ਰਿਹਾ ਹੈ। ਛੱਪੜਾਂ ਵਿੱਚ ਥਾਈ ਮੰਗੁੂਰ ਮੱਛੀ ਦੀ ਚੈਕਿੰਗ ਦੋਰਾਨ ਥਾਈ ਮੰਗੁੂਰ ਮੱਛੀ ਦੀ ਸ਼ਨਾਖਤ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ/ਕ੍ਰਮਚਾਰੀਆਂ ਰਾਹੀਂ ਕਰਵਾਈ ਗਈ।
ਸ਼੍ਰੀ ਪਰਮਿੰਦਰ ਸਿੰਘ ਡੀ.ਐਸ.ਪੀ. ਦੀ ਹਦਾਇਤ ‘ਤੇ ਠੇਕੇਦਾਰ ਰਾਕੇਸ ਕੁਮਾਰ ਉਕਤ ਦੇ ਖਿਲਾਫ ਥਾਣਾ ਸਦਰ ਲੁਧਿਆਣਾ ਵਿਖੇ ਮੁਕੱਦਮਾ ਨੰਬਰ 190 ਮਿਤੀ 15-11-2021 ਅ/ਧ 188 ਆਈ.ਪੀ.ਸੀ. ਦਰਜ ਕਰਵਾਇਆ ਗਿਆ। ਪਿੰਡ ਵਿੱਚ ਮੋਜੂਦ ਲੋਕਾਂ ਨੇ ਵਿਜੀਲੈਸਂ ਬਿਊਰੋ ਵਲੋਂ ਅਜਿਹਾ ਕਦਮ ਚੁੱਕਣ ਦੀ ਸਲਾਘਾ ਕੀਤੀ ਹੈ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਜਿਆਦਾ ਬਾਰਿਸ਼ ਆਉਦੀਂ ਹੈ, ਉਸ ਸਮੇਂ ਇਹ ਮੱੱਛੀਆਂ ਰਸਤੇ ਅਤੇ ਨਾਲੀਆਂ ਵਿੱਚ ਆਮ ਫਿਰਦੀਆਂ ਰਹਿੰਦੀਆਂ ਹਨ, ਜਿਸ ਨਾਲ ਪਿੰਡ ਵਿੱਚ ਕਾਫੀ ਬੁਦਬੂ ਫੈਲਦੀ ਹੈ ਅ਼ਤੇ ਬਿਮਾਰੀ ਦਾ ਖਦਸਾ ਬਣਿਆ ਰਹਿੰਦਾ ਸੀ।