ਬਰਨਾਲਾ, 16 ਮਾਰਚ 2022
ਸ. ਰਘਵੀਰ ਸਿੰਘ ਮਾਨ, ਸਹਾਇਕ ਡਾਇਰੈਕਟਰ ਵੱਲੋਂ ਦਫ਼ਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਜ਼ਿਲ੍ਹਾ ਬਰਨਾਲਾ ਦਾ ਵਾਧੂ ਚਾਰਜ ਸੰਭਾਲ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ. ਰਘਵੀਰ ਸਿੰਘ ਕੋਲ ਜ਼ਿਲ੍ਹਾ ਮਾਨਸਾ ਦਾ ਚਾਰਜ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਬਰਨਾਲਾ ਅਤੇ ਫਰੀਦਕੋਟ ਵਿਖੇ ਸ਼੍ਰੀ ਵਿਜਯ ਭਾਸਕਰ ਸ਼ਰਮਾ, ਸਹਾਇਕ ਡਾਇਰੈਕਟਰ ਵਜੋਂ ਤਾਇਨਾਤ ਸਨ, ਜਿਨ੍ਹਾਂ ਦੀ ਬੀਤੀ 12 ਫਰਵਰੀ 2022 ਨੂੰ ਇਲੈਕਸ਼ਨ ਡਿਊਟੀ ਦੌਰਾਨ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।
ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਨੇ ਕੋਵਿਡ-19 ਸਬੰਧੀ ਸਾਰੀਆਂ ਪਾਬੰਦੀਆਂ ਹਟਾਈਆਂ
ਇਸ ਮੌਕੇ ਚਾਰਜ ਸੰਭਾਲਦਿਆਂ ਸ. ਰਘਵੀਰ ਸਿੰਘ ਮਾਨ ਨੇ ਗੱਲਬਾਤ ਕਰਦੇ ਦੱਸਿਆ ਕਿ ਬਰਨਾਲਾ ਜਿਲ੍ਹੇ ਅੰਦਰ 30 ਐਨ.ਐਸ.ਐਸ ਯੂਨਿਟਾਂ, 20 ਰੈਡ ਰੀਬਨ ਕਲੱਬਾਂ ਅਤੇ ਯੂਥ ਕਲੱਬਾਂ ਚੱਲ ਰਹੀਆਂ ਹਨ ਜੋ ਕਿ ਬਹੁਤ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੀ ਅਗਵਾਈ ਵਿਚ ਨੌਜਵਾਨਾਂ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਨੌਜਵਾਨ ਚੰਗੀ ਸੋਚ ਨੂੰ ਅਪਨਾ ਕੇ ਸਮਾਜ ਨੂੰ ਚੰਗੀ ਸੇਧ ਦੇ ਸਕਣ।
ਉਨ੍ਹਾ ਕਿਹਾ ਕਿ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਅੱਜ ਦੀ ਮੁੱਖ ਜ਼ਰੂਰਤ ਹੈ। ਯੁਵਕ ਸੇਵਾਵਾਂ ਵਿਭਾਗ ਅਜੌਕੇ ਸਮੇਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਲਈ ਸੱਭਿਆਚਾਰਕ, ਖੇਡਾਂ, ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ, ਹਾਈਕਿੰਗ ਟਰੈਕਿੰਗ ਟ੍ਰੇਨਿੰਗ ਕੈਂਪ ਤੋਂ ਇਲਾਵਾ ਯੂਥ ਫੈਸਟੀਵਲ ਜਿਹੇ ਪ੍ਰੋਗਰਾਮਾਂ ਦਾ ਆਯੋਜਨ ਸਮੇਂ-ਸਮੇਂ ਕਰਵਾਉਂਦਾ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹੇ ਵਿਚ ਕੰਮ ਕਰਦੇ ਵੱਖ-ਵੱਖ ਯੁਨਿਟਾਂ ਦੇ ਪ੍ਰੋਗਰਾਮ ਅਫਸਰਾਂ, ਕਾਲਜ ਰੈਡ ਰੀਬਨ ਦੇ ਨੋਡਲ ਅਫਸਰਾਂ ਅਤੇ ਪੇਂਡੂ ਯੂਥ ਕਲੱਬਾਂ ਦੇ ਨੁੰਮਾਇਦਿਆਂ ਵੱਲੋਂ ਸਮਾਜਿਕ ਅਤੇ ਵਿਭਾਗੀ ਗਤੀਵਿਧੀਆਂ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿਭਾਗ ਦੀ ਸਟੈਨੋ ਨੀਨਾ ਰਾਣੀ, ਸ਼੍ਰੀ ਲਖਵਿੰਦਰ ਕੁਮਾਰ, ਚੇਅਰਮੈਨ, ਸ.ਸ.ਸ.ਸ ਹੰਡਿਆਇਆ, ਲਵਪ੍ਰੀਤ ਸ਼ਰਮਾ ਮੁੱਖ ਐਨ.ਐਸ.ਐਸ ਵਲੰਟੀਅਰ ਤੋਂ ਇਲਾਵਾ ਦਵਿੰਦਰ ਸਿੰਘ, ਅਰਸ਼ਦੀਪ ਵਲੰਟੀਅਰ ਹਾਜ਼ਰ ਸਨ।