ਅੰਮ੍ਰਿਤਸਰ, 11 ਅਕਤੂਬਰ 2021
ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸਬੰਧ ਵਿੱਚ, ਉਪ ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਇੰਚਾਰਜ ਮੰਤਰੀ ਵੀ ਹਨ, ਨੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੋਸਟਰ ਜਾਰੀ ਕੀਤਾ। ਮਾਨਸਿਕ ਸਿਹਤ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਵਿਸਵ ਸਿਹਤ ਸੰਗਠਨ ਦੇ ਅਨੁਸਾਰ, ਸਿਹਤ ਪੂਰੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਅਵਸਥਾ ਹੈ ਨਾ ਕਿ ਸਿਰਫ ਬਿਮਾਰੀ ਅਤੇ ਕਮਜੋਰੀ। ਇਸ ਤਰਾਂ ਮਾਨਸਿਕ ਸਿਹਤ ਬਹੁਤ ਹੀ ਮਹੱਤਵਪੂਰਨ ਹੈ। ਸ੍ਰੀ ਸੋਨੀ ਨੇ ਅੱਗੇ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਆਮ ਲੋਕਾਂ ਵਿੱਚ ਮਾਨਸਿਕ ਤਣਾਵਾਂ ਨੂੰ ਦੂਰ ਕਰਨ ਲਈ ਸਾਡੇ ਸਿਹਤ ਵਿਭਾਗ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ, ਮਨੋਵਿਗਿਆਨੀਆਂ ਅਤੇ ਕਾਊਂਸਲਰਾਂ ਦੀ ਟੀਮ ਨੇ ਬਹੁਤ ਹੀ ਤਨਦੇਹੀ ਨਾਲ ਕੰਮ ਕੀਤਾ ਹੈ। ਮਾਨਸਿਕ ਪ੍ਰੇਸ਼ਾਨੀ ਵਿੱਚ ਲੋਕਾਂ ਨੂੰ ਮਾਨਸਿਕ ਸਹਾਇਤਾ ਅਤੇ ਸਲਾਹ ਦੇਣ ਲਈ 247 ਮੈਡੀਕਲ ਹੈਲਪਲਾਈਨ ਨੰਬਰ 104 ਤੋਂ ਇਲਾਵਾ, 1800-180-4104 ਨੰਬਰ ਤੇ ਵੀ ਮੁਫਤ ਸੇਵਾ ਉਪਲਬਧ ਹੈ।
ਹੋਰ ਪੜ੍ਹੋ :-ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਦੀ ਟੀਮ ਨੇ ਦੋ ਪੜਾਅ ਸਰਜਰੀ ਰਾਹੀਂ ਚੂਲੇ ਦੀ ਹੱਡੀ ਬਦਲੀ
ਇਸ ਮੌਕੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਅੰਦੇਸ ਨੇ ਦੱਸਿਆ ਕਿ ਦਿ ਵਰਲਡ ਫੈਡਰੇਸਨ ਫਾਰ ਮੈਂਟਲ ਹੈਲਥ ਨੇ ਇਸ ਸਾਲ ਦਾ ਵਿਸਾ ‘ਮਾਨਸਿਕ ਸਿਹਤ ਵਿੱਚ ਇੱਕ ਅਸਮਾਨ ਸੰਸਾਰ‘ ਹੋਣ ਦਾ ਐਲਾਨ ਕੀਤਾ ਹੈ ਜੋ ਸਮਾਜ ਵਿੱਚ ਅਸਮਾਨਤਾਵਾਂ ਨੂੰ ਉਜਾਗਰ ਕਰੇਗਾ। ਉਨਾਂ ਦੱਸਿਆ ਕਿ ਪੰਜਾਬ ਵਿਚ ਨਸ਼ਿਆਂ ਦੇ ਖਤਰੇ ਨੂੰ ਰੋਕਣ ਲਈ 35 ਸਰਕਾਰੀ ਨਸਾ ਛੁਡਾਊ ਕੇਂਦਰ, 205 ਸਰਕਾਰੀ ਓ.ਓ.ਏ.ਟੀ. ਕਲੀਨਿਕ ਅਤੇ 171 ਪ੍ਰਾਈਵੇਟ ਲਾਇਸੈਂਸਸੁਦਾ ਨਸਾ ਛੁਡਾ ਕੇਂਦਰ ਕੰਮ ਕਰ ਰਹੇ ਹਨ। ਨਸਾ ਛੁਡਾਊ ਸਹੂਲਤਾਂ ਦੀ ਪਹੁੰਚ ਵਿੱਚ ਵਾਧਾ ਅਤੇ ਸਿਸਟਮ ਵਿੱਚ ਲੋਕਾਂ ਦਾ ਵਿਸਵਾਸ ਹੈ ਕਿ ਹੁਣ ਤੱਕ 7.14 ਲੱਖ ਤੋਂ ਵੱਧ ਮਰੀਜ ਇਲਾਜ ਲਈ ਰਜਿਸਟਰਡ ਹੋ ਚੁੱਕੇ ਹਨ।
ਪ੍ਰੋਗਰਾਮ ਅਫਸਰ (ਮਾਨਸਿਕ ਸਿਹਤ) ਡਾ: ਅਨੂ ਚੋਪੜਾ ਦੁਸਾਂਝ ਨੇ ਕਿਹਾ ਕਿ 2017 ਦੇ ਲੈਂਸੇਟ ਜਰਨਲ ਵਿੱਚ ਪ੍ਰਕਾਸਤਿ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਭਾਰਤ ਦੀ 14 ਪ੍ਰਤੀਸਤ ਆਬਾਦੀ ਮਾਨਸਿਕ ਸਿਹਤ ਤੋਂ ਪੀੜਤ ਹੈ ਅਤੇ ਇਹ ਦਿਨ ਲੋਕਾਂ ਲਈ ਆਪਣੀਆਂ ਮਾਨਸਿਕ ਸਿਹਤ ਸਬੰਧੀ ਸਮਸਿੱਆਂਵਾਂ ਨੂੰ ਸਾਂਝਾ ਕਰਨ, ਵਿਚਾਰ ਵਟਾਂਦਰੇ, ਦੇਖਭਾਲ ਕਰਨ ਦੇ ਲਈ ਇੱਕ ਵਧੀਆ ਮੌਕਾ ਹੈ। ਇਸ ਮੌਕੇ ਮੇਅਰ ਸ. ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਡਾ. ਸੁਖਚੈਨ ਸਿੰਘ ਗਿਲ ਪੁਲਿਸ ਕਮਿਸ਼ਨਰ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।