ਕਿਹਾ, ਸਵ. ਇੰਦਰਜੀਤ ਸਿੰਘ ਜ਼ੀਰਾ ਨੇ ਰਾਜਨੀਤਿਕ ਸਫਰ ਦੌਰਾਨ ਦਲੇਰੀ ਨਾਲ ਹਲਕਾ ਵਾਸੀਆਂ ਲਈ ਕੀਤਾ ਕੰਮ
ਜ਼ੀਰਾ/ਫਿਰੋਜ਼ਪੁਰ 3 ਦਸੰਬਰ 2021
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁਕਰਵਾਰ ਨੂੰ ਦੋ ਪੰਚਾਇਤ ਘਰਾਂ ਅਤੇ ਜਿੰਮ ਗਰਾਊਂਡ ਦਾ ਉਦਘਾਟਨ ਕੀਤਾ। ਇਸ ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਜ਼ੀਰਾ ਕੁਲਬੀਰ ਸਿੰਘ ਜ਼ੀਰਾ, ਡਿਪਟੀ ਕਮਿਸ਼ਨਰ ਦਵਿੰਦਰ ਸਿੰਘ, ਡੀਆਈਜੀ ਇੰਦਰਬੀਰ ਸਿੰਘ ਵੀ ਮੌਜੂਦ ਸਨ।
ਹੋਰ ਪੜ੍ਹੋ :-ਧਾਦਰਾਂ ਕਲੱਸਟਰ ਦੇ 21 ਪਿੰਡਾਂ ਚ 100 ਕਰੋੜ ਦੇ ਵਿਕਾਸ ਕਾਰਜ਼ ਲੋਕਾਂ ਦੀ ਖਿੱਚ ਦਾ ਕੇਂਦਰ ਬਣਨਗੇ – ਵਿਧਾਇਕ ਕੁਲਦੀਪ ਸਿੰਘ ਵੈਦ
ਇਸ ਮੌਕੇ ਕਰਵਾਏ ਗਏ ਵੱਖ ਵੱਖ ਉਦਘਾਟਨੀ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪਿਤਾ ਜੀ ਸਵ. ਇੰਦਰਜੀਤ ਸਿੰਘ ਜ਼ੀਰਾ ਨੂੰ ਨਿਜੀ ਤੌਰ ਤੇ ਜਾਣਦੇ ਸਨ ਜੋ ਕਿ ਦਲੇਰ ਇਨਸਾਨ ਸਨ। ਉਨ੍ਹਾਂ ਨੇ ਆਪਣੇ ਸਮੇਂ ਦੇ ਦੋਰਾਨ ਬਿਨ੍ਹਾਂ ਕਿਸੇ ਡਰ ਦੇ ਹਲਕੇ ਨੂੰ ਉੱਪਰ ਚੁੱਕਣ ਲਈ ਨਿਜੀ ਪੱਧਰ ਤੋਂ ਕੰਮ ਕੀਤਾ। ਇਸ ਤੋਂ ਬਾਅਦ ਜਦ ਤੋਂ ਹੁਣ ਕਮਾਨ ਮੌਜੂਦਾ ਵਿਧਾਇਕ ਉਨ੍ਹਾਂ ਦੇ ਪੁੱਤਰ ਕੁਲਬੀਰ ਸਿੰਘ ਜ਼ੀਰਾ ਨੂੰ ਮਿਲੀ ਹੈ ਉਦੋਂ ਤੋਂ ਵਿਕਾਸ ਕਾਰਜਾਂ ਵਿਚ ਹੋਰ ਵੀ ਤੇਜੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਝਤਰਾ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਜਗ੍ਹਾਂ ਤੇ ਰੂੜੀਆਂ ਸਨ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਪੰਚਾਇਤ ਘਰ ਬਣਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਲਕਫੈਡ/ਮਾਰਕਫੈਡ ਦਾ ਸਟੋਰ ਬਣਾਇਆ ਜਾਵੇ ਜਿਸ ਦਾ ਪਿੰਡ ਵਾਸੀਆਂ ਦੇ ਨਾਲ ਨਾਲ ਸਰਕਾਰ ਨੂੰ ਵੀ ਫਾਇਦਾ ਮਿਲੇਗਾ।
ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਮਨਸੂਰ ਕਲਾਂ ਸਥਿਤ ਗਰਾਊਂਡ ਵਿਖੇ ਨੋਜਵਾਨਾਂ ਲਈ ਬਣਾਏ ਗਏ ਜਿੰਮ ਦਾ ਵੀ ਰਸਮੀ ਤੌਰ ਤੇ ਉਦਘਾਟਨ ਕੀਤਾ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਪਾਰਟੀਬਾਜੀ ਤੋਂ ਉਪਰ ਉਠ ਕੇ ਕਰਨ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਭੜਾਨਾ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਪੰਚਾਇਤ ਘਰ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਐਸਐਸਪੀ ਹਰਮਨਦੀਪ ਸਿੰਘ ਹਾਂਸ, ਡੀਡੀਪੀਓ ਹਰਜਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਸਰਪੰਚ ਹਰਦੀਪ ਸਿੰਘ ਅਤੇ ਗੁਰਮੇਲ ਸਿੰਘ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।